You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 196ਵਾਂ ਦਿਨ     

ਜੇਕਰ ਆਪ ਸਰਕਾਰ ਨੂੰ ਸਾਡੇ ਰੋਸ ਮਾਰਚ ਤੋਂ ਇੰਨੇ ਹੀ ਡਰ ਲੱਗਦਾ ਤਾਂ ਸਾਡੀਆਂ ਹੱਕੀ ਮੰਗਾਂ ਜਲਦ ਮੰਨੇ : ਦੇਵ ਸਰਾਭਾ   

ਸਰਾਭਾ ਪੰਥਕ ਮੋਰਚਾ ਦੇ 200 ਦਿਨ ਪੂਰੇ ਹੋਣ ਤੇ 8 ਸਤੰਬਰ ਨੂੰ ਹੋਵੇਗੀ ਪੰਥਕ ਇਕੱਤਰਤਾ  

ਸਰਾਭਾ 4 ਸਤੰਬਰ  ( ਸਤਵਿੰਦਰ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 196ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਬੂੜਾ ਸਾਹਿਬ ਮਨਸੂਰਾਂ ਦੇ ਪ੍ਰਧਾਨ ਰਾਜ ਸਿੰਘ ਮਨਸੂਰਾਂ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਸਿੱਖ ਕੌਮ ਦੀਆਂ ਹੱਕੀ ਮੰਗਾ ਮਨਵਾਉਣ ਲਈ 200 ਦਿਨ ਪੂਰੇ ਕਰਨ ਜਾ ਰਿਹਾ ਹੈ । ਪਰ ਨਾ ਤਾਂ ਅੱਜ ਤਕ ਇਨਕਲਾਬੀਆਂ ਦੀ ਸਰਕਾਰ ਕਹਾਉਣ ਵਾਲੀ ਆਮ ਪਾਰਟੀ ਦੇ ਕਿਸੇ ਵੀ ਵਿਧਾਇਕ ਜਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਆਇਆ ਅਤੇ ਨਾ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਜਾਂ ਪ੍ਰਸ਼ਾਸਨ ਦਾ ਕੋਈ ਵੀ ਉੱਚ ਅਧਿਕਾਰੀ ਇਸ ਮੋਰਚੇ ਵਿੱਚ ਪਹੁੰਚਣਾ ਮੁਨਾਸਿਬ ਨਹੀਂ ਸਮਝਿਆ । ਭਾਵੇਂ ਸਰਕਾਰਾਂ ਪ੍ਰਸ਼ਾਸਨ ਨੂੰ ਸਰਾਭਾ ਪੰਥਕ ਮੋਰਚਾ ਨਹੀਂ ਪਤਾ ਨਾ ਹੀ ਉਨ੍ਹਾਂ ਦੀਆਂ ਹੱਕੀ ਮੰਗਾਂ ।ਪਰ ਜਦੋਂ ਪੰਥਕ ਮੋਰਚਾ ਪ੍ਰਬੰਧਕ ਆਗੂ ਸਰਾਭੇ ਤੋਂ ਲੁਧਿਆਣੇ ਤਕ ਰੋਸ ਮਾਰਚ ਕੱਢ ਕੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਉਪਰਾਲਾ ਕਰਦੇ ਹਨ ਤਾਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮ ਆਖ ਕੇ ਉੱਚ ਅਧਿਕਾਰੀ ਰੋਸ ਮਾਰਚ ਨੂੰ ਰਸਤੇ ਵਿੱਚ ਨਾਕੇ ਲਾ ਕੇ ਰੋਕਣਾ ਨਹੀਂ ਭੁੱਲਦੇ ਜੋ ਹੱਕ ਮੰਗਦੇ ਸੰਘਰਸ਼ਕਾਰੀ ਲੋਕਾਂ ਦੇ ਨਾਲ ਸਰਾਸਰ ਧੱਕਾ ਹੈ । ਜੇਕਰ ਆਮ ਪਾਰਟੀ ਦੀ ਸਰਕਾਰ ਨੂੰ ਸਾਡੇ ਰੋਸ ਮਾਰਚ ਤੋਂ ਇੰਨੇ ਹੀ ਡਰ ਲੱਗਦਾ ਹੈ ਤਾਂ ਉਹ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਮਤਾ ਵਿਧਾਨ ਸਭਾ 'ਚ ਜਲਦੀ ਪੌਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਜਲਦੀ ਦੇਣ ਤਾਂ ਫਿਰ ਅਸੀਂ ਰੋਸ ਮੁਜ਼ਾਹਰੇ ਧਰਨੇ ਨਾਂ  ਲਾਉਣ ਬਾਰੇ ਸੋਚਾਂਗੇ ।ਉਨ੍ਹਾਂ ਅੱਗੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਦੇ 200 ਦਿਨ ਪੂਰੇ ਹੋਣ ਤੇ 8 ਸਤੰਬਰ ਨੂੰ ਇੱਕ ਪੰਥਕ ਇਕੱਤਰਤਾ ਹੋਵੇਗੀ ਸੋ ਅਸੀਂ ਸਮੂਹ ਜਥੇਬੰਦੀਆਂ, ਪੰਥਕ ਦਰਦੀ ਅਤੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਜਲਦ ਕਰਵਾਉਣ ਲਈ ਇਸ ਪੰਥਕ ਇਕੱਤਰਤਾ ਵਿੱਚ ਹਾਜ਼ਰੀ ਜ਼ਰੂਰ ਭਰੋ ।ਇਸ ਸਮੇਂ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ਨੇ ਆਖਿਆ ਕਿ ਅਸੀਂ ਹਰ ਪਿੰਡ ਵਿੱਚ ਬਣੇ ਇੱਕ ਜਾਂ ਇਸ ਤੋਂ ਵੱਧ ਗੁਰੂ ਘਰ ਦੀਆਂ ਕਮੇਟੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜ ਪੰਜ ਸਿੰਘਾਂ  ਦਾ ਜਥਾ ਬਣਾ ਕੇ ਸਰਾਭਾ ਪੰਥਕ ਮੋਰਚਾ ਭੁੱਖ ਹਡ਼ਤਾਲ 'ਚ ਹਾਜ਼ਰੀ ਜ਼ਰੂਰ ਲਵਾਉਣ।ਬਾਕੀ ਜੋ ਵੀ ਮੋਰਚੇ ਵੱਲੋਂ ਵੱਡਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਉਸ ਵਿਚ ਵੱਧ ਚਡ਼੍ਹ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਕਰਨਾ ਬਣਦਾ ਹੈ । ਕਿਉਂਕਿ ਜੋ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਹਨ ਉਹ ਸਾਡੀ ਕੌਮ ਲਈ ਹੀ ਸੰਘਰਸ਼ ਕਰ ਰਹੇ ਹਨ।ਸੋ ਸਾਡਾ ਵੀ ਫਰਜ਼ ਬਣਦਾ ਹੈ ਜੇਕਰ ਅਸੀਂ ਸੱਚੀ ਸੇਵਾ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਹਾਅ ਦਾ ਨਾਅਰਾ ਜ਼ਰੂਰ ਮਾਰੀਏ ਤਾਂ ਜੋ ਬੰਦੀ ਸਿੰਘ ਜੇਲ੍ਹਾਂ ਤੋਂ ਰਿਹਾਅ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੀ ਜ਼ਿੰਦਗੀ ਬਤੀਤ ਕਰ ਸਕਣ । ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਬੂੜਾ ਸਾਹਿਬ ਮਨਸੂਰਾਂ ਦੇ ਪ੍ਰਧਾਨ ਰਾਜ ਸਿੰਘ ਮਨਸੂਰਾਂ ਨੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਤਾਂ ਕਰ ਚੁੱਕੇ ਹਨ । ਪਰ ਤਿੰਨ ਸਾਲ ਬੀਤਣ ਤੇ ਵੀ ਸਿੰਘ ਰਿਹਾਅ ਨਹੀਂ ਹੋਏ । ਜਦ ਕਿ ਹੁਣ ਭਾਜਪਾ ਦੇ ਸੀਨੀਅਰ ਲੀਡਰ ਇਹ ਬਿਆਨ ਦੇ ਰਹੇ ਹਨ ਕਿ ਸਾਡੇ ਵੱਲੋਂ ਬੰਦੀ ਸਿੰਘ ਰਿਹਾਅ ਕਰ ਦਿੱਤੇ ਗਏ ਹਨ ਬਾਕੀ ਦਾ ਕੰਮ ਸੂਬੇ ਦੀਆਂ ਸਰਕਾਰਾਂ ਦਾ ਹੈ । ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਐਲਾਨ ਕਰੇ ਤਾਂ ਸੂਬੇ ਦੀਆਂ ਸਰਕਾਰਾਂ ਨਾ ਮੰਨਣ ਇਹ ਮੰਦਭਾਗਾ । ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿਉਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੱਡਾ ਉਪਰਾਲਾ ਕਰਨ ਤਾਂ ਜੋ ਬੰਦੀ ਸਿੰਘ ਰਿਹਾਅ ਹੋ ਕੇ ਆਪਣੇ ਘਰਾਂ ਦੇ ਵਿੱਚ ਪਰਤ ਸਕਣ । ਇਸ ਮੌਕਾ ਖਜ਼ਾਨਚੀ ਪਰਮਿੰਦਰ ਸਿੰਘ ਟੂਸੇ,ਬਾਬਾ ਬੰਤ ਸਿੰਘ ਸਰਾਭਾ, ਜਸਪਾਲ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ,ਹਰਦੀਪ ਸਿੰਘ ਦੋਲੋਂ,ਹਰਚੰਦ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।