You are here

ਸਾਲਾਨਾ ਇਜਲਾਸ ਤੇ 9 ਵੀਂ ਵਾਰ ਚੁਣੀ ਗਈ ਸਰਬਸੰਮਤੀ ਨਾਲ ਬਲਾਕ ਅਹਿਮਦਗੜ੍ਹ ਦੀ ਪ੍ਰਬੰਧਕੀ ਕਮੇਟੀ...  

ਮਹਿਲ ਕਲਾਂ (ਡਾ ਮਿੱਠੂ ਮੁਹੰਮਦ)    

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ  ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ  ।

ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਅਹਿਮਦਗੜ੍ਹ  ਦਾ ਸਾਲਾਨਾ ਇਜਲਾਸ ਹੋਇਆ, ਜਿਸ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ,, ਸੂਬਾ ਸੀਨੀਅਰ  ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ,,ਸੂਬਾ ਆਗੂ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ,, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ,,ਜ਼ਿਲਾ ਖਜ਼ਾਨਚੀ ਡਾ ਜਸਵੰਤ ਸਿੰਘ,, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ ਅਤੇ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਮਾਂਗੇਵਾਲ ਆਦਿ ਆਗੂ ਸ਼ਾਮਲ ਹੋਏ  । ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਭਰਾ ਛੋਟੇ ਕਸ਼ਮੀਰ ਸਿੰਘ ਦੁਆਬਾ ਦੀ ਅਚਾਨਕ ਮੌਤ ਤੇ ਅਤੇ  ""ਕਿਸਾਨੀ ਸੰਘਰਸ਼ ਦੇ ਸ਼ਹੀਦਾਂ""  ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ਨੇ ਅੱਜ ਤੱਕ ਹੋਈਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਅਤੇ ਸੂਬਾ ਕਮੇਟੀ ਵੱਲੋਂ ਸਮੇਂ ਸਮੇਂ ਤੇ ਲਾਗੂ ਕੀਤੇ ਗਏ ਨਿਯਮਾਂ ਦੀ ਵਿਸਥਾਰਪੂਰਬਕ ਜਾਣਕਾਰੀ ਦਿੱਤੀ । ਜਨਰਲ ਸਕੱਤਰ ਡਾ.ਸੁਰਾਜ ਦੀਨ ਕੰਗਣਵਾਲ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ । ਪ੍ਰਧਾਨ ਡਾ.ਪ੍ਰਦੀਪ ਕੁਮਾਰ  ਬਬਲਾ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ । ਵਿੱਤ ਸਕੱਤਰ ਡਾ.ਅਮਰਜੀਤ ਸਿੰਘ  ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ, ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ।  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਥੇਬੰਦੀ ਲਈ ਹਮੇਸ਼ਾਂ ਤੱਤਪਰ ਹਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਸੰਗਰੂਰ ਦੇ ਬਲਾਕ ਅਹਿਮਦਗਡ਼੍ਹ  ਦੇ ਬਹੁਤ ਰਿਣੀ ਹਨ, ਜਿਨ੍ਹਾਂ ਨੇ ਜਥੇਬੰਦੀ ਲਈ ਅਤੇ ਆਪਣੇ ਇਲਾਕੇ ਦੇ ਲੋਕਾਂ ਲਈ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾਂ ਪਹਿਲ ਕੀਤੀ ਹੈ। ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ  ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।

ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ  ""ਫਰੀ ਮੈਡੀਕਲ ਕੈਂਪ""  ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਅਤੇ ਜਥੇਬੰਦੀ ਲਈ ਕੰਮ ਕਰਨ ਵਾਲੇ ਸੂਬਾ ਆਗੂਆਂ ਦਾ,,ਜ਼ਿਲ੍ਹਾ ਆਗੂਆਂ ਦਾ ਅਤੇ ਬਲਾਕ  ਬਲਾਕ ਅਹਿਮਦਗੜ੍ਹ ਦੇ ਡਾਕਟਰਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।

ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਗਿਆ।  ਜਿਸ ਵਿਚ 9 ਵੀਂ ਵਾਰ ਸਰਬਸੰਮਤੀ ਨਾਲ  ਡਾ. ਹਰਦੀਪ ਸਿੰਘ ਬਬਲਾ ਨੂੰ  ਬਲਾਕ ਪ੍ਰਧਾਨ,, ਡਾ ਸਰਾਜ ਦੀਨ ਨੂੰ ਬਲਾਕ ਸਕੱਤਰ ,,ਡਾ ਅਮਰਜੀਤ ਸਿੰਘ ਨੂੰ ਬਲਾਕ ਖਜ਼ਾਨਚੀ,, ਡਾ ਸਤਨਾਮ ਸਿੰਘ ਨੂੰ ਸੀਨੀਅਰ ਮੀਤ  ਪ੍ਰਧਾਨ ,,ਡਾ ਇਕਬਾਲ ਖਾਨ ਨੂੰ ਜੁਆਇੰਟ ਖਜ਼ਾਨਚੀ,,ਸਰਪ੍ਰਸਤ ਡਾ ਬਹਾਦਰ ਸਿੰਘ,, ਚੇਅਰਮੈਨ ਡਾ ਲਾਭ ਸਿੰਘ,, ਵਾਈਸ ਪ੍ਰਧਾਨ ਪਰਗਟ ਸਿੰਘ,, ਡਾ ਜਸਵੰਤ ਸਿੰਘ ਅਤੇ ਡਾ ਮਾਘ ਸਿੰਘ ਨੂੰ  ਜ਼ਿਲ੍ਹਾ ਕਮੇਟੀ ਮੈਂਬਰ,, ਡਾ ਕੁਲਵਿੰਦਰ ਸਿੰਘ  ਪ੍ਰੈੱਸ ਸਕੱਤਰ ਚੁਣੇ ਗਏ । 

 ਬਲਾਕ ਅਹਿਮਦਗੜ੍ਹ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ  ਪ੍ਰਫੁੱਲਤ ਕਰਨ ਲਈ ਅੱਗੇ ਨਾਲੋਂ ਵੀ ਵੱਧ , ਦਿਨ ਰਾਤ ਮਿਹਨਤ ਕਰਦੇ ਰਹਿਣਗੇ।  ਇਸ ਸਮੇਂ ਬਲਾਕ ਮਹਿਲ ਕਲਾਂ ਤੋਂ ਡਾ. ਮਿੱਠੂ ਮੁਹੰਮਦ,,ਡਾ. ਕੇਸਰ ਖ਼ਾਨ ਮਾਂਗੇਵਾਲ   ',ਡਾ ਜਗਜੀਤ ਸਿੰਘ ,,ਡਾ ਸੁਰਜੀਤ ਸਿੰਘ ,,ਡਾ ਸੁਖਵਿੰਦਰ ਸਿੰਘ ਬਾਪਲਾ'' ਡਾ ਬਲਿਹਾਰ ਸਿੰਘ,,ਬਲਾਕ ਮਲੇਰਕੋਟਲਾ ਤੋਂ ਡਾ ਬਲਜਿੰਦਰ ਸਿੰਘ,, ਡਾ.ਅਮਜ਼ਦ ਖਾਨ ਧੂਰੀ,,ਡਾ.ਜੀ.ਕੇ. ਖੁੱਲਰ,, ਡਾ. ਮੁਹੰਮਦ ਉਸਮਾਨ ,,ਸ਼ੇਰਪੁਰ ਤੋਂ ਡਾ ਹਰਦੀਪ ਸਿੰਘ ਰੰਧਾਵਾ', ਡਾ ਗੁਰਦੀਪ ਸਿੰਘ  ਅਤੇ ਬਲਾਕ ਅਹਿਮਦਗਡ਼੍ਹ ਤੋਂ ਡਾ ਮਨੀਰ ਖ਼ਾਨ, ਡਾ ਕਮਲੇਸ਼ ,ਡਾ ਉੱਤਮ ਸਿੰਘ ,ਡਾ ਦਰਸ਼ਨ ਸਿੰਘ, ਡਾ ਰਮਜਾਨ ਮੁਹੰਮਦ ,ਡਾ ਗੁਰਮੇਲ ਸਿੰਘ ,ਡਾ ਚਮਕੌਰ ਸਿੰਘ ,ਡਾ ਰਾਜਿੰਦਰ ਸਿੰਘ , ਡਾ ਬਲਕਾਰ ਸਿੰਘ ,ਡਾ ਗਿੱਲ ਸੰਦੌੜ 'ਡਾ ਬੱਗਾ ਮੰਡੀ ,ਡਾ ਜਗਤਾਰ ਸਿੰਘ ,ਡਾ ਫ਼ਿਰੋਜ਼ ਖ਼ਾਨ ਆਦਿ ਹਾਜ਼ਰ ਸਨ  ।  

ਅਖੀਰ ਵਿੱਚ ਪ੍ਰਧਾਨ ਡਾ. ਹਰਦੀਪ ਕੁਮਾਰ ਬਬਲਾ,, ਸਕੱਤਰ ਡਾ ਸੁਰਾਜਦੀਨ ਕੰਗਣਵਾਲ  ,, ਵਿੱਤ ਸਕੱਤਰ ਡਾ ਅਮਰਜੀਤ ਸਿੰਘ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।

 

 

ਫੋਟੋ ਕੈਪਸ਼ਨ :-9 ਵੀਂ ਵਾਰ ਸਰਬਸੰਮਤੀ ਨਾਲ ਚੁਣੀ ਗਈ ਕਮੇਟੀ ਦੇ ਮੈਂਬਰ ਸਾਹਿਬਾਨ, ਸੂਬਾ ਆਗੂਆਂ ਨਾਲ  ..