ਸ੍ਰੀ ਚਰਨ ਗੰਗਾ ਛੋਹ ਖੁਰਾਲਗਡ਼੍ਹ ਸਾਹਿਬ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਕੀਤਾ ਗਿਆ ਸਨਮਾਨ
ਮਹਿਲ ਕਲਾਂ/ਬਰਨਾਲਾ-ਜਨਵਰੀ2021 -(ਗੁਰਸੇਵਕ ਸਿੰਘ ਸੋਹੀ)-
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਛੋਟੇ ਭਰਾ ਕਸ਼ਮੀਰਾ ਸਿੰਘ ਬਾਲੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਦੀ ਅੰਤਮ ਅਰਦਾਸ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ"ਸ੍ਰੀ ਚਰਨ-ਗੰਗਾ- ਛੋਹ"ਖੁਲਾਰਗਡ਼੍ਹ ਵਿਖੇ ਹੋਈ। ਜਿਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੇਸੂਬਾ ਆਗੂ ਫ਼ਿਰੋਜ਼ਪੁਰ ਤੋਂ ਡਾ ਰਾਕੇਸ਼ ਮਹਿਤਾ, ਫ਼ਤਿਹਗਡ਼੍ਹ ਸਾਹਿਬ ਡਾ ਸੁਖਦੇਵ ਸਿੰਘ ਭਾਂਬਰੀ,ਬਹਾਦਰ ਸਿੰਘ,ਡਾ ਗੁਰਚਰਨ ਸਿੰਘ,ਤਰਨਤਾਰਨ ਤੋਂ ਡਾ ਰਣਜੀਤ ਸਿੰਘ ਰਾਣਾ,ਫ਼ਰੀਦਕੋਟ ਤੋਂ ਡਾ ਜਗਦੇਵ ਸਿੰਘ ਚਹਿਲ ਮੋਗਾ,ਡਾ ਮਹਿੰਦਰ ਸਿੰਘ ਸੈਦੋਕੇ,ਬਰਨਾਲਾ ਤੋਂ ਡਾ ਮਿੱਠੂ ਮੁਹੰਮਦ,ਸ੍ਰੀ ਮੁਕਤਸਰ ਸਾਹਿਬ ਤੋਂ ਡਾ ਦੀਦਾਰ ਸਿੰਘ,ਸ਼ਹੀਦ ਭਗਤ ਸਿੰਘ ਨਗਰ ਸੁਰਿੰਦਰ ਜੈਨਪੁਰੀ,ਭੀਮਾ ਆਰਮੀ ਤੋਂ ਅਸ਼ਵਨੀ ਦਘੋੜ ਜ਼ਿਲ੍ਹਾ ਪ੍ਰਧਾਨ ਰੋਪੜ,ਤਰਨਤਾਰਨ ਤੋਂ ਡਾ ਸਤਨਾਮ ਸਿੰਘ ਦੇਉ, ਜ਼ਿਲ੍ਹਾ ਮੁਹਾਲੀ ਤੋਂ ਡਾ ਬਲਬੀਰ ਸਿੰਘ ਲਾਂਡਰਾਂ,ਕੁਰਾਲੀ ਤੋਂ ਡਾ ਠਾਕੁਰਜੀਤ ਸਿੰਘ,ਅੰਮਿ੍ਤਸਰ ਤੋਂ ਡਾ ਮਹਿੰਦਰ ਸਿੰਘ ਸੋਹਲ ਅਜਨਾਲਾ,ਮੁਕਤਸਰ ਸਾਹਿਬ ਤੋਂ ਡਾ ਦੀਦਾਰ ਸਿੰਘ,ਨਵਾਂ ਸ਼ਹਿਰ ਤੋਂ ਭੁਪਿੰਦਰ ਸਿੰਘ ਮੁੱਲਾਂਪੁਰੀ ਆਜ਼ਾਦ ਸਮਾਜ ਪਾਰਟੀ ਜ਼ਿਲ੍ਹਾ ਸੈਕਟਰੀ,ਪਟਿਆਲਾ ਤੋਂ ਡਾ ਬਲਕਾਰ ਸਿੰਘ ਸ਼ੇਰਗਿੱਲ,ਰੋਪੜ ਤੋਂ ਡਾ ਗੁਰਮੀਤ ਸਿੰਘ,ਤਰਨਤਾਰਨ ਤੋਂ ਡਾ ਕੱਕਾ ਕੰਡਿਆਲਾ,ਮੁਹਾਲੀ ਤੋਂ ਡਾ ਠਾਕੁਰਜੀਤ ਸਿੰਘ ਕੁਰਾਲੀ,ਡਾ ਗੁਰਮੇਲ ਸਿੰਘ,ਪਟਿਆਲਾ ਤੋਂ ਰਵਿੰਦਰ ਸਿੰਘ ਮਾਨ, ਡਾ ਬਲਜਿੰਦਰ ਸਿੰਘ ਪਟਿਆਲਾ,ਡਾ ਹਾਕਮ ਸਿੰਘ ਪਟਿਆਲਾ,ਮੁਹਾਲੀ ਤੋਂ ਡਾ ਬਲਵੀਰ ਸਿੰਘ ਜ਼ਿਲ੍ਹਾ ਪ੍ਰਧਾਨ, ਡਾ ਵਿਜੈ ਚੌਧਰੀ ਰੋਪੜ ,ਡਾ ਸੁਰਜੀਤ ਸਿੰਘ ਰੋਪੜ,ਡਾ ਵੇਦ ਪ੍ਰਕਾਸ਼ ਬੇਦੀ,ਲੁਧਿਆਣਾ ਤੋਂ ਡਾ ਜਸਵਿੰਦਰ ਸਿੰਘ ਕਾਲਖ,ਅੰਮਿ੍ਤਸਰ ਚੋਂ ਡਾ ਸਤਨਾਮ ਸਿੰਘ ਦੇਉ,ਡਾ ਮਹਿੰਦਰ ਸਿੰਘ ਸਰੋਤਾ ਸੂਬਾ ਪ੍ਰਧਾਨ ਹਿਊਮਨ ਰਾਈਟਸ ਐਂਡ ਐਂਟੀ ਕੁਰੱਪਸ਼ਨ ਫ਼ਰੰਟ ਪੰਜਾਬ,ਮਹਿੰਦਰਪਾਲ ਹੀਰ,ਸ੍ਰੀਮਤੀ ਸੀਤਾ ਦੇਵੀ,ਰੂਪ ਲਾਲ ਕਲਸੀ,ਸ੍ਰੀਮਤੀ ਰਾਜ ਰਾਣੀ,ਮਾਸਟਰ ਭੰਗਲਾਂ,ਡਾ ਬੈਂਸ ਨੂਰਪੁਰ,ਡਾ ਜਸਬੀਰ ਸਿੰਘ ਗੁੜੀ,ਡਾ ਰਾਜਿੰਦਰ ਲੱਕੀ,ਡਾ ਭਗਵੰਤ ਸਿੰਘ ਬਡ਼ੂੰਦੀ,ਡਾ ਜਗਦੀਸ਼ ਲਾਲ ਮੁਹਾਲੀ,ਡਾ ਰਾਜ ਕੁਮਾਰ ਖਰੜ ਆਦਿ ਤੋਂ ਇਲਾਵਾ ਸ਼ੋਕ ਸੰਦੇਸ਼ ਭੇਜਣ ਵਾਲਿਆਂ ਵਿੱਚ ਡਾ ਕਰਨੈਲ ਸਿੰਘ ਜੋਗਾਨੰਦ,ਡਾ ਰਿੰਕੂ ਕੁਮਾਰ ਫ਼ਤਹਿਗਡ਼੍ਹ ਸਾਹਿਬ,ਡਾ ਸੁਰਜੀਤ ਸਿੰਘ ਬਠਿੰਡਾ,ਡਾ ਸਰਬਜੀਤ ਸਿੰਘ, ਡਾ ਅੰਗਰੇਜ਼ ਸਿੰਘ ਅਬੋਹਰ,ਡਾ ਗੁਰਦੀਪ ਸਿੰਘ ਘੁੱਦਾ ਮਾਨਵ ਸੇਵਾ ਫਾਊਂਡੇਸ਼ਨ,ਬਲਰਾਜ ਸਿੰਘ ਮੋਗਾ ਮੀਤ ਪ੍ਰਧਾਨ ਮਾਨਵ ਸੇਵਾ,ਸਾਥੀ ਮੰਗਤ ਰਾਮ ਪਾਸਲਾ ਜਰਨਲ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ,ਸਾਥੀ ਪਰਗਟ ਸਿੰਘ ਜਾਮਾਰਾਏ,ਸਾਥੀ ਬਲਵੀਰ ਸਿੰਘ ਬੋਨੀਪਾਲ, ਕਾਮਰੇਡ ਮਹੀਪਾਲ ਬਠਿੰਡਾ,ਪੱਤਰਕਾਰ ਪ੍ਰਦੀਪ ਜੋਧਾਂ ਕੈਨੇਡਾ ਆਦਿ ਸਾਥੀਆਂ ਨੇ ਕਸ਼ਮੀਰਾ ਸਿੰਘ ਬਾਲੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਸ੍ਰੀ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖੁਰਾਲਗਡ਼੍ਹ ਸਾਹਿਬ ਦੇ ਸੰਤ ਸਰਵਣ ਦਾਸ ਜੀ,ਸੰਤ ਜਸਵਿੰਦਰ ਲਾਂਬਾ,ਸੰਤ ਸੁਰਿੰਦਰ ਦਾਸ,ਸੰਤ ਰਾਮ ਰਤਨ, ਸੰਤ ਜੋਗਿੰਦਰ ਪਾਲ ਜੌਹਰੀ ,ਅਤੇ ਸੰਤ ਸਤਵਿੰਦਰ ਹੀਰਾ ਨੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਕਸ਼ਮੀਰਾ ਸਿੰਘ ਬਾਲੀ ਜੀ ਇਕ ਫ਼ਕੀਰੀ ਮੱਤ ਦੇ ਮਨੁੱਖ ਸਨ,ਜਿਨ੍ਹਾਂ ਨੇ ਕਾਫ਼ੀ ਲੰਮਾ ਸਮਾਂ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਨਿਰਸੁਆਰਥ ਸੇਵਾ ਕੀਤੀ। ਉਨ੍ਹਾਂ ਨੇ ਅੱਜ ਤਕ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਵੀ ਕੌੜਾ ਬਚਨ ਨਹੀਂ ਬੋਲਿਆ।ਸਮਾਗਮ ਦੇ ਅਖ਼ੀਰ ਵਿੱਚ ਪੰਜਾਬ ਦੇ ਸੂਬਾ ਆਗੂਆਂ ਨੂੰ ਸੰਤਾਂ ਮਹਾਂਪੁਰਸ਼ਾਂ ਵੱਲੋਂ ਸ਼ਰਧਾ ਪੂਰਵਕ ਸਨਮਾਨ ਕੀਤਾ ਗਿਆ ਅਤੇ ਪਰਿਵਾਰ ਨੂੰ ਯਾਦਗਾਰੀ-ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।
ਸੂਬੇਦਾਰ ਤਰਸੇਮ ਬਾਲੀ ਅਤੇ ਮਿਸਤਰੀ ਗੁਰਦਿਆਲ ਬਾਲੀ ਨੇ ਦੁੱਖ ਵਿੱਚ ਸ਼ਰੀਕ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ।