You are here

ਪੀੜਤ ਲੜਕੀ ਦੇ ਮਾਪਿਆਂ ਵੱਲੋਂ ਦੁੱਖ ਦੀ ਘੜੀ ’ਚ ਨਾਲ ਖੜ੍ਹਨ ’ਤੇ ਸੁੱਖ ਧਾਲੀਵਾਲ ਤੇ ਭਾਈ ਗਰੇਵਾਲ ਦਾ ਕੀਤਾ ਧੰਨਵਾਦ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਲੋਚਨਾ ਕਰਦੇ ਪੰਜਾਬ ਦੀ ਵੱਡੀ ਗਿਣਤੀ ਮਾਂ-ਬਾਪ ਆਪਣੇ ਦਿਲ ਦੇ ਟੁਕੜਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ਾਂ ’ਚ ਭੇਜਣ ਦੇ ਚਾਹਵਾਨ ਹਨ। ਅਜਿਹਾ ਹੀ ਸੁਨਹਿਰਾ ਸੁਪਨਾ ਦੇਖਣ ਵਾਲਾ ਸੱਤੋਵਾਲ ਪਿੰਡ ਦੇ ਸਤਪਾਲ ਸਿੰਘ ਦਾ ਖੁਸ਼ਹਾਲ ਪਰਿਵਾਰ ਇਕ ਵੱਡੇ ਦੁੁਖਾਂਤ ਦਾ ਸ਼ਿਕਾਰ ਹੋ ਗਿਆ। ਸਤਪਾਲ ਸਿੰਘ ਦੀ ਵੱਡੀ ਲੜਕੀ ਸੁਮਨਦੀਪ ਕੌਰ ਪੜ੍ਹਾਈ ਦੇ ਅਧਾਰ ’ਤੇ ਕੈਨੇਡਾ ਦੇ ਮਾਟਰੀਆਲ ਸੂਬੇ ’ਚ ਪੜ੍ਹਨ ਗਈ, ਜਿੱਥੇ ਉਹ ਮਾਰਚ ਦੇ ਮਹੀਨੇ ਕਿਸੇ ਬਿਮਾਰੀ ਕਾਰਨ ਹਸਪਤਾਲ ਦਾਖ਼ਲ ਹੋ ਗਈ ਅਤੇ 29 ਮਈ 2020 ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ’ਤੇ ਵੱਡਾ ਸਦਮਾ ਪਹਾੜ ਆਣ ਟੁਟਿਆ। ਉਸ ਤੋਂ ਅੱਗੇ ਬੱਚੀ ਦੇ ਮਾਂ-ਬਾਪ ਆਪਣੀ ਲਾਡਲੀ ਦਾ ਆਖਰੀ ਸਮੇਂ ਮੂੰਹ ਦੇਖਣ ਨੂੰ ਤਰਲੇ ਕਰਦੇ ਰਹੇ। ਕਰੋਨਾ ਦੇ ਪ੍ਰਭਾਵਾਂ ਕਰਕੇ ਨਾ ਤਾਂ ਮ੍ਰਿਤਕ ਸਰੀਰ ਹਿੰਦੂਸਤਾਨ ਆ ਸਕਿਆ ਤੇ ਨਾ ਹੀ ਮਾਂ-ਬਾਪ ਦਾ ਕੈਨੇਡਾ ਜਾਣ ਦਾ ਰਾਹ ਨਿਕਲ ਸਕਿਆ। ਅਖੀਰ ’ਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਨੇ ਆਪਣੇ ਸੁੱਖ ਧਾਲੀਵਾਲ ਜੋ ਕੈਨੇਡਾ ਅੰਦਰ ਮੌਜੂਦਾ ਮੈਂਬਰ ਪਾਰਲੀਮੈਂਟ ਹਨ, ਇਹ ਦੁਖਦਾਈ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਤੇ ਮਾਂ-ਬਾਪ ਦਾ ਦਰਦ ਸਮਝਦਿਆ ਸੁੱਖ ਧਾਲੀਵਾਲ ਨੇ ਲੰਬੀ ਜੱਦੋਂ-ਜਹਿਦ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਕੇ ਬੱਚੀ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਲਈ ਮਾਂ-ਬਾਪ ਨੂੰ ਕੈਨੇਡਾ ਪਹੁੰਚਾਇਆ। ਦੁੱਖ ਦੇ ਸਮੇਂ ਮਸੀਹਾਂ ਬਣਕੇ ਬੁਹੜੇ ਸੁੱਖ ਧਾਲੀਵਾਲ, ਭਾਈ ਗੁਰਚਰਨ ਸਿੰਘ ਗਰੇਵਾਲ ਤੇ ਰਾਏਕੋਟ ਦੇ ਵਿਧਾਇਕ ਜੱਗਾ ਸਿੰਘ ਦਾ ਪਰਿਵਾਰ ਤੇ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ। ਸੁੱਖ ਧਾਲੀਵਾਲ ਵੱਲੋਂ ਕੀਤੇ ਉਪਰਾਲੇ ਦੀ ਇਲਾਕੇ ’ਚ ਵਿਸ਼ੇਸ਼ ਚਰਚਾ ਬਣੀ ਹੋਈ ਹੈ। ਅਖੀਰ ’ਚ ਭਾਈ ਗਰੇਵਾਲ ਨੇ ਸੁਮਨਦੀਪ ਕੌਰ ਦੀਆਂ ਅਸਥੀਆਂ ਮਾਂ-ਬਾਪ ਨੂੰ ਸੌਪੀਆਂ, ਜੋ ਜਲ ਪ੍ਰਵਾਹ ਕਰਨ ਲਈ ਰਵਾਨਾ ਹੋ ਗਏ। ਅੱਜ ਦੀ ਅੰਤਿਮ ਅਰਦਾਸ ਸਮੇਂ ਭਾਈ ਗੁਰਚਰਨ ਸਿੰਘ ਗਰੇਵਾਲ, ਵਿਧਾਇਕ ਜੱਗਾ ਸਿੰਘ, ਜੀਤ ਸਿੰਘ ਚੇਅਰਮੈਨ ਕੁੁਤਬਾ, ਸਰਪੰਚ ਗੁਰਨਾਮ ਸਿੰਘ ਸੱਤੋਵਾਲ, ਗੁਰਮੇਲ ਸਿੰਘ ਆੜ੍ਹਤੀ ਝੋਰੜਾਂ, ਗੁਰਚਰਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਭਸੀਣ, ਦਵਿੰਦਰ ਸਿੰਘ ਜੱਟਪੁਰਾ, ਬਿੰਦਰ ਸਿੰਘ ਢਿੱਲੋਂ ਤੇ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ