ਦਿੱਲੀ ਸਿੰਘੂ ਬਾਰਡਰ, ਜਨਵਰੀ 2021 -( ਬਲਵੀਰ ਸਿੰਘ ਬਾਠ)- ਇਤਿਹਾਸਕ ਪਿੰਡ ਢੁੱਡੀਕੇ ਜੋ ਗ਼ਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ ਦੇ ਉੱਘੇ ਲੇਖਕ ਪਾਠਕ ਮੰਚ ਢੁੱਡੀਕੇ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਦੀ ਅਗਵਾਈ ਵਿਚ ਮੰਚ ਦੇ ਮੈਂਬਰਾਂ ਨੇ ਦਿੱਲੀ ਸਿੰਧੂ ਬਾਰਡਰ ਤੇ ਧਰਨੇ ਵਿੱਚ ਸ਼ਾਮਲ ਹੋਏ ਮੰਚ ਦੇ ਜਨਰਲ ਸਕੱਤਰ ਤੇ ਉੱਘੇ ਲੇਖਕ ਹਰੀ ਸਿੰਘ ਢੁੱਡੀਕੇ ਨੇ ਸਟੇਜ ਤੇ ਆਪਣੇ ਬਾਖੂਬੀ ਹਾਜ਼ਰੀ ਲਵਾਈ । ਕਿਸਾਨੀ ਸੰਘਰਸ਼ ਤੇ ਲਿਖੀ ਕਵਿਤਾ ਸੁਣਾਈ । ਸਟੇਜ ਸਕੱਤਰ ਨੇ ਢੁੱਡੀਕੇ ਪਿੰਡ ਦੇ ਗਦਰੀ ਬਾਬਿਆਂ ਦਾ ਵਿਸ਼ੇਸ਼ ਜਿਕਰ ਕੀਤਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਲੰਬਾ ਸਮਾਂ ਰਹੇ ਸੰਸਾਰ ਪ੍ਰਸਿਧ ਸਵ: ਜਸਵੰਤ ਸਿੰਘ ਕੰਵਲ ਵਾਰੇ ਵੀ ਕਿਹਾ । ਕੇਂਦਰੀ ਸਭਾ ਦੇ ਪਰਧਾਨ ਡਾਕਟਰ ਤੇਜਵੰਤ ਸਿੰਘ ਮਾਨ ਤੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਕਿਸਾਨ ਜਥੇਬੰਦੀਆਂ ਨੂੰ ਯਕੀਨ ਦਿਵਾਇਆ ਕਿ ਸਭਾ ਨਾਲ ਪੰਜਾਬ, ਹਰਿਆਣਾ, ਦਿੱਲੀ ਦੀਆਂ ਜੁੜੀਆਂ ਸਾਹਿਤ ਸਭਾਵਾਂ ਸਹਿਯੋਗ ਕਰ ਰਹੀਆਂ ਹਨ, ਤੇ ਅੱਗੋਂ ਵੀ ਜੋ ਸੱਦਾ ਦੇਵੋਗੇ, ਹਮੇਸ਼ਾ ਨਾਲ ਖੜਾਂਗੇ । ਸਭਾ ਵੱਲੋਂ ਇਸ ਸੰਘਰਸ਼ ਤੇ ਕਵਿਤਾਵਾਂ, ਗੀਤ , ਲੇਖ ਦੀ ਕਿਤਾਬ ਪ੍ਰਕਾਸ਼ਿਤ ਕਰਵਾਈ ਜਾਵੇਗੀ ਜੋ ਇਤਿਹਾਸ ਬਣਨ ਜਾ ਰਿਹਾ । ਬਰਨਾਲਾ ਸਾਹਿਬ ਸਭਾ ਵਲੋਂ ਜੋ ਇਸ ਮੋਰਚੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀਆਂ ਜੀਵਨੀਆਂ ਤੇ ਕਿਤਾਬ ਲਿਖੀ ਜਾ ਰਹੀ ਹੈ। ਸਰਬਜੀਤ ਸਿੰਘ ਪੁੱਤਰ ਸਵ ਜਸਵੰਤ ਸਿੰਘ ਕੰਵਲ, ਤਰਨਜੀਤ ਸਿੰਘ ਲਵਲੀ, ਸੁਮੀਤ ਸਿੰਘ, ਤਰਸੇਮ ਸਿੰਘ ਸ਼ਾਮਲ ਸਨ।