You are here

ਸਫਾਈਮਿੱਤਰਾ ਸੁਰੱਕਸ਼ਾ ਅਭਿਆਨ ਤਹਿਤ ਭਾਰਤ ਦਾ ਪਹਿਲਾ ਲੋਨ ਮੇਲਾ 07 ਜਨਵਰੀ, 2021

ਸਫਾਈਮਿੱਤਰਾ ਸੁਰੱਕਸ਼ਾ ਅਭਿਆਨ ਤਹਿਤ ਭਾਰਤ ਦਾ ਪਹਿਲਾ ਲੋਨ ਮੇਲਾ ਕੱਲ

ਪੱਖੋਵਾਲ ਰੋਡ 'ਤੇ ਇੰਡੋਰ ਸਟੇਡੀਅਮ ਵਿਖੇ ਲੱਗ ਰਿਹਾ ਹੈ ਇਹ ਮੇਲਾ

ਲੁਧਿਆਣਾ, 06 ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮਕਾਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ 19 ਨਵੰਬਰ, 2020 ਨੂੰ ਸ਼ੁਰੂ ਕੀਤੀ ਗਈ 'ਸਫਾਈਮਿੱਤਰਾ ਸੁਰੱਕਸ਼ਾ ਚੈਲੰਜ਼' ਸਕੀਮ ਤਹਿਤ, ਨਗਰ ਨਿਗਮ ਲੁਧਿਆਣਾ ਵੱਲੋਂ ਸਥਾਨਕ ਪੱਖੋਵਾਲ ਰੋਡ 'ਤੇ ਇੰਡੋਰ ਸਟੇਡੀਅਮ ਵਿਖੇ ਸਵੇਰੇ 10 ਵਜੇ ਤੋਂ ਕੱਲ 07 ਜਨਵਰੀ, 2021 ਨੂੰ ਭਾਰਤ ਦੇ ਪਹਿਲੇ ਲੋਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਵੱਲੋਂ ਲੋਨ ਮੇਲੇ ਦਾ ਉਦਘਾਟਨ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਹੋਰ ਅਧਿਕਾਰੀਆਂ, ਮਕਾਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਨੁਮਾਇੰਦਿਆਂ, ਐਨ.ਐਸ.ਕੇ.ਐਫ.ਡੀ.ਸੀ. ਅਤੇ ਉਨ੍ਹਾਂ ਦੇ ਚੈਨਲ ਪਾਰਟਨਰ, ਡੀ.ਆਈ.ਸੀ.ਸੀ.ਆਈ. ਦੀ ਹਾਜ਼ਰੀ ਵਿੱਚ ਕਰਨਗੇ।

ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ 'ਸਫਾਈਮਿੱਤਰਾ' ਗ਼ੈਰ ਰਸਮੀ/ ਰਸਮੀ ਸਫਾਈ ਸੇਵਕਾਂ ਨੂੰ ਦਰਸਾਉਂਦੀ ਹੈ ਜੋ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਸਫਾਈ ਅਤੇ ਇਸ ਨਾਲ ਸਬੰਧਤ ਕਾਰਜਾਂ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਚੁਣੌਤੀ ਦਾ ਉਦੇਸ਼ ਸਫਾਈਮਿੱਤਰਾ ਨੂੰ ਸੀਵਰ/ਸੈਪਟਿਕ ਟੈਂਕਾਂ ਦੀ ਖ਼ਤਰਨਾਕ ਤਰੀਕੇ ਨਾਲ ਸਫਾਈ ਕਰਨ ਦੀ ਬਜਾਏ ਨਵੀਂਆਂ ਵਿਕਸਤ ਮਸ਼ੀਨਾਂ ਰਾਹੀਂ ਸਫਾਈ ਕਰਨ ਲਈ ਪ੍ਰੇਰਿਤ ਕਰਨਾ ਹੈ।

ਨਗਰ ਨਿਗਮ ਦੀ ਸਿਫਾਰਸ਼ 'ਤੇ ਨੈਸ਼ਨਲ ਸਫਾਈ ਕਰਮਚਾਰੀ ਵਿੱਤ ਵਿਕਾਸ ਕਾਰਪੋਰੇਸ਼ਨ (ਐਨ.ਐਸ.ਕੇ.ਐਫ.ਡੀ.ਸੀ.) ਸਫਾਈਮਿੱਤਰਾਂ ਨੂੰ ਕਰਜ਼ੇ ਪ੍ਰਦਾਨ ਕਰ ਰਹੀ ਹੈ. ਆਸਾਨ ਲੋਨ ਰਾਹੀਂ ਵਿੱਤੀ ਸਹਾਇਤਾ ਦੇ ਨਾਲ, ਸਫਾਈਮਿੱਤਰ ਹੱਥੀਂ ਸਫਾਈ ਦੀ ਥਾਂ 'ਤੇ ਸੈਪਟਿਕ ਟੈਂਕਾਂ/ਸੀਵਰੇਜ ਦਾ ਸਫਾਈ ਲਈ ਮਸ਼ੀਨਾਂ ਖਰੀਦ ਸਕਦੇ ਹਨ, ਜਿਸ ਨਾਲ ਇਕ ਸਨਮਾਨਯੋਗ ਅਤੇ ਸੁਰੱਖਿਅਤ ਜ਼ਿੰਦਗੀ ਬਣਾਈ ਜਾ ਸਕਦੀ ਹੈ. ਨਗਰ ਨਿਗਮ ਵੱਲੋਂ ਇਸ ਸਕੀਮ ਤਹਿਤ ਵਰਕਰਾਂ ਲਈ ਆਰੰਭੀ ਗੈਰ ਰਸਮੀ ਕਾਮਿਆਂ ਅਤੇ ਕਰਜ਼ੇ ਦੀ ਪ੍ਰਕ੍ਰਿਆ ਨੂੰ ਲਾਮਬੰਦ ਕੀਤਾ ਹੈ।

ਇਸ ਲੋਨ ਮੇਲੇ ਵਿੱਚ ਪੂਰੇ ਭਾਰਤ ਵਿੱਚੋਂ 20 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈ ਰਹੇ ਹਨ।