ਮਹਿਲ ਕਲਾਂ/ਬਰਨਾਲਾ-ਜਨਵਰੀ 2021 - (ਗੁਰਸੇਵਕ ਸਿੰਘ ਸੋਹੀ)-
ਇਥੋ ਨੇੜਲੇ ਪਿੰਡ ਮੂੰਮ ਵਿਖੇ ਗੁਰਦੁਆਰਾ ਆਕੀਗੜ੍ਹ ਸਹਿਬ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇੱਕ ਸੋ ਜਿਆਦਾ ਬੱਚਿਆ ਨੂੰ ਨਵੇਂ ਸਾਲ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ਕੇਸਾਧਾਰੀ ਸਿੱਖ ਬੱਚਿਆਂ ਜਿਨ੍ਹਾਂ ਦੇ ਜੂੜੇ ਰੱਖੇ ਹੋਏ ਸਨ ਜਿਨ੍ਹਾਂ ਗੁਰੂ ਸਾਹਿਬ ਦੀ ਮੋਹਰ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਗੁਰੂ ਸਾਹਿਬ ਦੀ ਮੋਹਰ ਕੇਸ ਸੰਭਾਲ ਕੇ ਰੱਖੇ ਹਨ ਉਨ੍ਹਾਂ ਬੱਚਿਆਂ ਚਾਰ ਸਹਿਬਜ਼ਾਦੇ ਯਾਦਗਾਰੀ ਸਨਮਾਨ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ ।ਇਸ ਮੌਕੇ ਉਘੇ ਸਿੱਖ ਪ੍ਰਚਾਰਕ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਕਿਹਾ ਕਿ ਇਹ ਬੱਚੇ ਵਧਾਈ ਦੇ ਹੱਕਦਾਰ ਹਨ ਅਤੇ ਨਾਲ ਹੀ ਮਾਤਾ ਪਿਤਾ ਜਿਨ੍ਹਾਂ ਆਪਣੇ ਬੱਚਿਆਂ ਦੇ ਕੇਸ ਕਤਲ ਨਹੀਂ ਕਰਵਾਉਣ ਦਿੱਤੇ ।ਉਨ੍ਹਾਂ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾ ਦੇ ਦਿਹਾੜੇ ਮੌਕੇ ਸਾਨੂੰ ਹੋਰ ਵੀ ਸਾਡੇ ਧਾਰਮਕ ਸਮਾਗਮ ਸ਼ਹੀਦੀ ਦਿਹਾੜੇ ਅਤੇ ਗੁਰੂ ਸਾਹਿਬਾਨਾਂ ਦੇ ਜਨਮ ਦਿਹਾੜੇ ਤੇ ਇਸ ਤਰ੍ਹਾਂ ਸੇਵਾ ਕਰਨ ਦਾ ਗੁਰੂ ਸਾਹਿਬ ਹਮੇਸ਼ਾਂ ਬਲ ਬਕਸੇ ਜੀ । ਇਸ ਮੌਕੇ ਬਾਬਾ ਸੁਰਜੀਤ ਸਿੰਘ, ਜਥੇਦਾਰ ਗੁਰਦੀਪ ਸਿੰਘ ਮੂੰਮ, ਜਥੇਦਾਰ ਸੋਹਣ ਸਿੰਘ, ਰੂਪ ਸਿੰਘ ਖਾਲਸਾ, ਮੈਬਰ ਰਾਜ ਸਿੰਘ ,ਬਲਵੀਰ ਸਿੰਘ ਫੌਜੀ, ਜੋਗਾ ਸਿੰਘ ਖਾਲਸਾ ਮੇਘ ਸਿੰਘ ਖਾਲਸਾ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਬੂਟਾ ਸਿੰਘ ਸੇਖੋਂ ਮੂੰਮ ਨੇ ਸਮੂਹ ਨਗਰ ਨਿਵਾਸੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ।