ਜਗਰਾਉਂ (ਗੁਰਕੀਰਤ ਜਗਰਾਉਂ)ਨਕਸਲਬਾੜੀ ਲਹਿਰ ਦੇ ਸ਼ਹੀਦ ਬਖਸ਼ੀਸ਼ ਸਿੰਘ ਮੋਰਕਰੀਮਾਂ ਦੀ 55ਵੀਂ ਬਰਸੀ ਅੱਜ ਉਨਾਂ ਦੇ ਪਿੰਡ ਵਿਖੇ ਸ਼ਹੀਦੀ ਯਾਦਗਾਰ ਤੇ ਮਨਾਈ ਗਈ। ਇਨਕਲਾਬੀ ਕੇਂਦਰ ਪੰਜਾਬ ਵਲੋਂ ਕਰਵਾਏ ਬਰਸੀ ਸਮਾਗਮ ਵਿੱਚ ਚੜਣ ਵਾਲਿਓ ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ" ਦੇ ਸ਼ਰਧਾਂਜਲੀ ਗੀਤ ਦੋਰਾਨ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਲਖਵੀਰ ਸਿਧੂ ਨੇ ਗੀਤ ਸੰਗੀਤ ਪੇਸ਼ ਕੀਤਾ। ਇਸ ਸਮੇਂ ਅਪਣੇ ਸੰਬੋਧਨ ਚ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ, ਰਜਿੰਦਰ ਸਿੰਘ, ਹਰਜਿੰਦਰ ਕੌਰ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਾਮਰੇਡ ਸੁਰਿੰਦਰ ਸਿੰਘ, ਸਾਬਕਾ ਅਧਿਆਪਕ ਆਗੂ ਜਸਦੇਵ ਸਿੰਘ ਲਲਤੋਂ, ਡੀ ਟੀ ਐਫ ਆਗੂ ਕੁਲਵਿੰਦਰ ਸਿੰਘ, ਕਿਸਾਨ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਭਰੋਵਾਲ , ਸ਼ਹੀਦ ਦੇ ਵੱਡੇ ਭਰਾ ਮਾਸਟਰ ਸੁਰਜੀਤ ਸਿੰਘ ਨੇ ਕਿਹਾ ਕਿ ਗਰੀਬ ਕਿਸਾਨਾਂ ਮਜਦੂਰਾਂ ਦੀ ਮੁਕਤੀ ਲਈ ਹਥਿਆਰਬੰਦ ਇਨਕਲਾਬ ਦੇ ਰਾਹ ਤੁਰੇ ਇਨਕਲਾਬੀਆਂ ਦੇ ਬਾਦਲ ਹਕੂਮਤ ਵਲੋਂ ਝੂਠੇ ਪੁਲਸ ਮੁਕਾਬਲੇ ਬਣਾ ਕੇ 80 ਦੇ ਕਰੀਬ ਸ਼ਹੀਦ ਕੀਤਾ ਸੀ । ਇਹ ਨੌਜਵਾਨ ਅਪਣੀ ਨਿਜੀ ਜਿੰਦਗੀ ਤਿਆਗ ਕੇ ਲੁੱਟ ਰਹਿਤ ਸਮਾਜ ਦੀ ਸਥਾਪਨਾ ਲਈ ਘਰਾਂ ਤੋ ਨਿਕਲੇ ਸਨ ਪਰ ਲੁਟੇਰੀਆਂ ਹਕੂਮਤਾਂ ਨੇ ਪੁਲਸ ਜਬਰ ਰਾਹੀਂ ਖਪਾ ਕੇ ਅਪਣੇ ਰਾਜ ਦੀ ਉਮਰ ਲੰਮੀ ਕਰ ਲਈ।ਉਨਾਂ ਕਿਹਾ ਕਿ ਉਸ ਦੋਰ ਚ ਨਵਾਂਸ਼ਹਿਰ ਰੇਲਵੇ ਸਟੇਸ਼ਨ ਤੇ ਹੋਇਆ ਇਕੋ ਇਕ ਸਿਧਾ ਮੁਕਾਬਲਾ ਸੀ ਜਿਸ ਵਿਚ ਗੁਰੂਨਾਨਕ ਇੰਜ ਕਾਲਜ ਚ ਪੜਦਾ ਬਖਸ਼ੀਸ਼ ਸ਼ਹੀਦ ਹੋਇਆ ਸੀ। ਬੁਲਾਰਿਆਂ ਨੇ ਕਿਹਾ ਕਿ ਚਿਹਰੇ ਬਦਲਣ ਨਾਲ ਸਿਸਟਮ ਨਹੀ ਬਦਲਣ ਵਾਲਾ ਹੈ।ਇਸ ਸਮੇਂ ਸ਼ਹੀਦੀ ਯਾਦਗਾਰ ਤੇ ਸ਼ਹੀਦ ਦੇ ਵਡੇ ਭਾਈ ਵਲੋਂ ਸ਼ਹੀਦੀ ਯਾਦਗਾਰ ਤੇ ਨਾਰਿਆਂ ਦੀ ਗੂੰਜ ਚ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਮੇਂ ਤੇਈ ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੜ੍ਹ, ਸੁਖਦੇਵ ਦੇ ਸ਼ਹੀਦੀ ਦਿਨ ਤੇ ਸਵੇਰੇ ਦਸ ਞਜੇ ਰੇਲਵੇ ਸਟੇਸ਼ਨ ਜਗਰਾਂਓ ਵਿਖੇ ਇਕਤਰ ਹੋ ਕੇ ਕੀਤੇ ਜਾ ਰਹੇ ਸ਼ਰਧਾਂਜਲੀ ਮਾਰਚ ਚ ਸ਼ਾਮਲ ਹੋਣ ਦੀ ਅਪੀਲ ਕੀਤੀ।