ਦਿੱਲੀ,ਦਸੰਬਰ 2020 -( ਬਲਵੀਰ ਸਿੰਘ ਬਾਠ)
ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਪਾਸ ਕੀਤੇ ਸਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਆਏ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਲੋਹੇ ਦੇ ਚਨੇ ਚਬਾ ਦਿਆਂਗੇ ਇਹ ਜ਼ਾਲਮ ਸਰਕਾਰਾਂ ਨੂੰ ਕਿਉਂਕਿ ਇਹ ਸੈਂਟਰ ਦੀਆਂ ਜ਼ਾਲਮ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਪਰ ਇਸ ਵਾਰ ਅਸੀਂ ਸ਼ਾਂਤਮਈ ਢੰਗ ਨਾਲ ਅੰਦੋਲਨ ਤਾਂ ਜ਼ਰੂਰ ਕਰ ਰਹੇ ਹਾਂ ਪਰ ਝੁਕਣ ਵਾਲੇ ਨਹੀਂ ਨਾ ਹੀ ਵਾਪਸ ਮੋੜਨ ਵਾਲੇ ਹਾਂ ਅਸੀਂ ਆਪਣੇ ਖ਼ੂਨ ਦਾ ਕਤਰਾ ਕਤਰਾ ਕਿਸਾਨਾਂ ਲਈ ਵਹਾ ਸਕਦੇ ਹਾਂ ਪਰ ਦਿੱਲੀ ਦੀ ਜ਼ਾਲਮ ਸਰਕਾਰ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਛੋਟੇ ਬੱਚੇ ਬਜ਼ੁਰਗ ਮਾਵਾਂ ਭੈਣਾਂ ਤੋਂ ਇਲਾਵਾ ਅਨੇਕਾਂ ਹੀ ਕਿਸਾਨ ਮਜ਼ਦੂਰ ਏਨੀ ਠੰਢ ਦੇ ਬਾਵਜੂਦ ਵੀ ਅੱਜ ਸੜਕਾਂ ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ ਤਾਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਣਦਾ ਮਾਣ ਸਨਮਾਨ ਮਿਲ ਸਕਦਾ ਹੈ