ਲੁਧਿਆਣਾ/ ਮਈ ( ਜਨ ਸਕਤੀ ਨਿਉਜ )—ਸੁਖਚੈਨ ਸਿੰਘ ਗਿੱਲ (ਆਈ.ਪੀ.ਐਸ) ਕਮਿਸ਼ਨਰ ਪੁਲਿਸ ਲੁਧਿ: ਅਤੇ ਜਸਕਿਰਨਜੀਤ ਸਿੰਘ ਤੇਜਾ (ਪੀ.ਪੀ.ਐਸ) ਏ.ਡੀ.ਸੀ.ਪੀ ਸਿਟੀ-੨ ਲੁਧਿਆਣਾ ਦੀਆ ਹਦਾਇਤਾਂ ਅਨੁਸਾਰ ਜਸ਼ਨਦੀਪ ਸਿੰਘ ਗਿੱਲ ਏ.ਸੀ.ਪੀ.ਦੱਖਣੀ ਲੁਧਿ:ਦੀ ਨਿਗਰਾਨੀ ਹੇਠ ਥਾਣਾ ਸਾਹਨੇਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਇਲਾਕਾ ਗਸ਼ਤ ਤੇ ਨਾਈਟ ਪੈਟਰੋਲਿਗ ਦੇ ਸਬੰਧ ਵਿੱਚ ਹਰਾ ਡੇਅਰੀ ਚੋਕ ਕੰਗਣਵਾਲ ਮੋਜੁਦ ਸੀ ਤਾ ਏ.ਐਸ.ਆਈ ਬਲਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕੇ ਸੋਨੂੰ ਪੁਸ਼ਪਾਕਰ ਵਾਸੀ ਰਾਮਪੁਰ ਬਾਵਲੀ ਥਾਣਾ ਲਾਲਗੰਜ ਜਿਲ੍ਹਾ ਪ੍ਰਤਾਪਗੜ (ਯੂ.ਪੀ) ਹਾਲ ਕਪੂਰ ਸਿੰਘ ਦਾ ਵਿਹੜਾ ਪਿੰਡ ਗਿਆਸਪੁਰਾ ਲੁਧਿਆਣਾ, ਰਾਕੇਸ਼ ਪਾਂਡੇ ਵਾਸੀ ਪਿੰਡ ਪਿੰਪਰੀ ਥਾਣਾ ਕੋੜੀਆ ਜਿਲ੍ਹਾ ਗੋਡਾ (ਯੂ.ਪੀ) ਹਾਲ ਕਿਰਾਏਦਾਰ ਵਿੱਕੀ ਦਾ ਵਿਹੜਾ ਗਿਆਸਪੁਰਾ, ਨਵੀਨ ਬਜਾਜ ਊਰਫ ਨੰਨੂ ਵਾਸੀ ਡਾਕਟਰ ਸਾਧੂ ਸਿੰਘ ਚੋਕ, ਬੋਹੜ ਵਾਲੀ ਗਲੀ ਥਾਣਾ ਫਿਰੋਜਪੁਰ ਸਿਟੀ ਹਾਲ ਵਾਸੀ ਕਿਰਾਏਦਾਰ ਗੀਤਾ ਰਾਣੀ ਦਾ ਮਕਾਨ, ਸ਼ਿਮਲਾਪੁਰੀ ਲੁਧਿਆਣਾ ਅਤੇ ਕੁਲਦੀਪ ਸਿੰਘ ਊਰਫ ਲਾਡੀ ਵਾਸੀ ਮੁੱਹਲਾ ਫਤਿਹ ਸਿੰਘ ਨਗਰ, ਸ਼ਿਮਲਾਪੁਰੀ ਲੁਧਿਆਣਾ ਸਰਵਿਸ ਰੋਡ ਨਾਲ ਲਗਦੀ ਪੁਰਾਣੀ ਚੁੰਗੀ ਦੇ ਪੁਰਾਣੇ ਬੇ-ਅਬਾਦ ਮਕਾਨ ਵਿੱਚ ਯੂਕੋ ਬੈਕ ਜੁਗਿਆਣਾ ਨੂੰ ਲੁੱਟਣ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਸ ਵਿੱਚ ਸਲਾਹ ਮਸ਼ਵਰਾ ਅਤੇ ਯੋਜਨਾ ਬਣਾ ਰਹੇ ਹਨ।ਜਿਸ ਸੂਚਨਾ ਦੇ ਅਧਾਰ ਤੇ ਏ.ਐਸ.ਆਈ ਨੇ ਮੁੱਕਦਮਾ ਨੰਬਰ ੧੦੭ ਮਿਤੀ ੦੫/੦੫/੧੯ ਅਧ ੩੯੯/੪੦੨ ੀਫਛ ਵਾਧਾ ਜੁਰਮ ੨੫/੫੪/੫੯ ਅ ਅਚਟ ਥਾਣਾ ਸਾਹਨੇਵਾਲ ਲੁਧਿਆਣਾ ਦਰਜ ਰਜਿਸਟਰ ਕਰਕੇ ਸਰਵਿਸ ਰੋਡ ਨਾਲ ਲਗਦੀ ਪੁਰਾਣੀ ਚੁੰਗੀ ਦੇ ਪੁਰਾਣੇ ਬੇ-ਅਬਾਦ ਮਕਾਨ ਵਿੱਚ ਯੂਕੋ ਬੈਕ ਜੁਗਿਆਣਾ ਨੂੰ ਲੁੱਟਣ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਸ ਵਿੱਚ ਸਲਾਹ ਮਸ਼ਵਰਾ ਅਤੇ ਯੋਜਨਾ ਬਣਾ ਰਹੇ ਦੋਸ਼ੀ ਉਕਤਾਨ ਨੂੰ ਕਾਬੂ ਕੀਤਾ।ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ੦੩ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਪੁੱਛ-ਗਿੱਛ ਦੋਰਾਨ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਬ੍ਰਾਮਦਗੀ:-੧. ਇੱਕ ਪਿਸਤੋਲ ਦੇਸੀ ੩੧੫ ਬੋਰ ਸਮੇਤ ਦੋ ਰੋਦ ਜਿੰਦਾ ੩੧੫ ਬੋਰ,
੨. ਇੱਕ ਕਿਰਪਾਨ,
੩. ਇੱਕ ਪੇਚਕਸ,
੪. ਇੱਕ ਬਲੇਡ ਆਰੀ ਲੋਹਾ ਕੱਟਣ ਵਾਲਾ,
੫. ਇੱਕ ਚੋਰੀ ਕੀਤੀ ਐਕਟੀਵਾ
ਵਾਰਦਾਤਾਂ ਦਾ ਵਰੇਵਾ :- ੧. ਸਾਲ ੨੦੧੭ ਵਿੱਚ ਹੈਪੀ ਸੇਲਜ ਇੰਡੀਆ ਜਸਪਾਲ ਬਾਂਗਰ ਰੋਡ ਲੁਧਿਆਣਾ ਦੇ ਅੰਦਰ ਦਾਖਲ ਹੋ ਕੇ ਫੈਕਟਰੀ ਵਿੱਚੋ ਇੱਕ ਐਲ.ਸੀ.ਡੀ, ਅਤੇ ਇੱਕ ਕਪਿੰਉਟਰ ਸੈਟ,ਇੱਕ ਲੱਖ ੩੫ ਹਜਾਰ ਰੁਪਏ ਦੀ ਨਗਦੀ ਰਕਮ ਅਤੇ ਇੱਕ ਪ੍ਰਿਟਰ ਚੋਰੀ ਕੀਤਾ ਸੀ।
੨. ਜਸਪਾਲ ਬਾਗਰ ਰੋਡ ਟੋਫੀਆ ਵਾਲੀ ਫੈਕਟਰੀ ਅੰਦਰ ਰਾਤ ਸਮੇ ਦਾਖਲ ਹੋ ਕੇ ਇੱਕ ਗੈਸ ਸਿਲੰਡਰ,ਪੰਜ ਬੋਰੀਆ ਟੋਫੀਆ ਅਤੇ ਇੱਕ ਲੇਪਟਾਪ, ਅਤੇ ਇੱਕ ਐਲ.ਸੀ.ਡੀ ਚੋਰੀ ਕੀਤੇ ਸੀ।
੩. ਟੋਫੀਆ ਵਾਲੀ ਫੈਕਟਰੀ ਜਸਪਾਲ ਬਾਂਗਰ ਰੋਡ ਲੁਧਿਆਣਾ ਫੈਕਟਰੀ ਦੇ ਸਾਹਮਣੇ ਵਾਲੀ ਫੈਕਟਰੀ ਵਿੱਚੋ ਇੱਕ ਇਨਵਰਟਰ ਸਮੇਤ ਬੈਟਰਾ, ਇੱਕ ਪਿੰਟਰ, ਅਤੇ ਇੱਕ ਵੱਡਾ ਗੈਸ ਸਿਲੰਡਰ ਚੋਰੀ ਕੀਤੇ ਸੀ।
੪. ਇੱਕ ਸਾਲ ਪਹਿਲਾਂ ਗੁਰਾਇਆ ਤੋ ਜੰਡਿਆਲਾ ਰੋਡ ਤੇ ਇੱਕ ਮੋਟਰਸਾਈਕਲਾਂ ਦੀ ਏਜੰਸੀ ਦੇ ਸ਼ੋਹ ਰੂਮ ਵਿੱਚ ਦਾਖਲ ਹੋ ਕੇ ਇੱਕ ਕਪਿੰਉਟਰ ਦਾ ਯੂ.ਪੀ.ਐਸ ਸਮੇਤ ਚਾਰਜਰ ਬੈਟਰੀ ਅਤੇ ਚਾਰ ਲੇਪਟਾਪ, ਇੱਕ ਐਲ.ਸੀ.ਡੀ ਚੋਰੀ ਕੀਤੇ ਸੀ।
੫. ਕਰੀਬ ੬ ਮਹੀਨੇ ਪਹਿਲਾਂ ਗੁਰਾਇਆ ਫਲੋਰ ਜੀ.ਟੀ ਰੋਡ ਦੇ ਸੱਜੇ ਪਾਸੇ ਟਰੈਕਟਰਾ ਦੀ ਰਿਪੇਅਰ ਗੇਰਜ ਵਿੱਚ ਰਾਤ ਸਮੇ ਦਾਖਲ ਹੋ ਇੱਕ ਪ੍ਰਿਟਰ, ਲੇਪਟਾਪ ਅਤੇ ਇੱਕ ਕਪਿੰਉਟਰ ਸੈਟ ਚੋਰੀ ਕੀਤਾ ਸੀ।
੬. ਸਾਲ ੨੦੧੮ ਵਿੱਚ ਮੋਹਨਦੇਈ ਹਸਪਤਾਲ ਦੀ ਬੇਕ ਸਾਈਡ ਇੱਕ ਗੱਤਾ ਫੇਕਟਰੀ ਵਿੱਚ ਰਾਤ ਸਮੇ ਦਾਖਲ ਹੋ ਕੇ ਇੱਕ ਐਲ.ਸੀ.ਡੀ, ਇੱਕ ਲੇਪਟਾਪ, ਇੱਕ ਕਪਿੰਉਟਰ ਸੈਟ, ਇੱਕ ਬਿਜਲੀ ਇਨਵਰਟਰ ਅਤੇ ੫,੦੦੦ ਰੁਪਏ ਚੋਰੀ ਕੀਤੇ ਸੀ।
੭. ਸਾਲ ੨੦੧੮ ਵਿੱਚ ਸੂਆ ਰੋਡ ਗਰਗ ਪੈਟਰੋਲ ਪੰਪ ਦੀ ਬੇਕ ਸਾਈਡ ਰਾਤ ਸਮੇ ਇੱਕ ਲੋਹਾ ਫੈਕਟਰੀ ਵਿੱਚ ਦਾਖਲ ਹੋ ਕੇ ੮੦ ਕਿੱਲੋ ਲੋਹਾ ਚੋਰੀ ਕੀਤਾ ਸੀ।
੮. ਸਾਲ ੨੦੧੮ ਆਰਤੀ ਚੋਕ ਸ਼ੇਰਪੁਰ ਵਿੱਚ ਇੱਕ ਰੈਡੀਮੇਡ ਕਪੜੇ ਦੀ ਦੁਕਾਨ ਵਿੱਚ ਵੜ ਕੇ ਰੈਡੀਮੇਡ ਪੇਟਾਂ ਰੈਡੀਮੇਡ ਸ਼ਰਟਾਂ ਅਤੇ ਦੁਕਾਨ ਦੇ ਕਾਊਟਰ ਵਿੱਚੋ ੫,੦੦੦ ਰੁਪਏ ਚੋਰੀ ਕੀਤੇ ਸੀ।
੯. ਸਾਲ ੨੦੧੮ ਵਿੱਚ ਡਾਬਾ ਲੁਹਾਰਾ ਰੋਡ ਤੇ ਜਸਪਾਲ ਬਾਂਗਰ ਰੋਡ ਤੋ ਰਾਹਗੀਰਾ ਕੋਲੋ ੫/੬ ਮੋਬਾਇਲ ਖੋਹ ਕੀਤੇ ਸੀ।
੧੦. ਹੈਪੀ ਸੇਲਜ ਇੰਡੀਆ ਫੈਕਟਰੀ ਜਸਪਾਲ ਬਾਂਗਰ ਰੋਡ ਲੁਧਿਆਣਾ ਵਿੱਚ ਕਰੀਬ ਇੱਕ ਮਹੀਨਾ ਬਾਅਦ ੧੦,੦੦੦ ਰੁਪਏ ਚੋਰੀ ਕੀਤੇ ਸੀ।
੧੧. ਸੂਆ ਰੋਡ ਲੁਧਿਆਣਾ ਤੋ ਇਕ ਫੈਕਟਰੀ ਵਿੱਚੋ ੧੦੦ ਕਿਲੋ ਵਾਸ਼ਲਾ ਚੋਰੀ ਕੀਤੀਆ ਸਨ।
੧੨. ਗਿਆਸਪੁਰਾ ਰੋਡ ਤੋ ਇੱਕ ਫੈਕਟਰੀ ਵਿੱਚੋ ਇੱਕ ਪ੍ਰਿਟਰ ਅਤੇ ਦਫਤਰ ਵਿੱਚ ਰੱਖੇ ਟੇਬਲ ਦੀ ਦਰਾਜ ਵਿੱਚੋ ੫,੦੦੦ ਰੁਪਏ ਚੋਰੀ ਕੀਤੇ ਸੀ।
੧੩. ਢੰਡਾਰੀ ਕਲਾ ਨੇੜੇ ਰੇਲਵੇ ਸਟੇਸਨ ਢੰਡਾਰੀ ਕਲਾ ਮੇਨ ਜੀ.ਟੀ ਰੋਡ ਪਰ ਪੈਦਲ ਜਾਦੇ ਵਿਆਕਤੀ ਪਾਸੋ ਮੋਬਾਇਲ ਖੋਹ ਕੀਤਾ ਸੀ।
੧੪. ਸਾਲ ੨੦੧੯ ਵਿੱਚ ਡਾਬਾ ਲੁਹਾਰਾ ਨਹਿਰ ਤੋ ਰਾਤ ਸਮੇ ਇਕ ਮੋਟਰ ਸਾਈਕਲ ਸਵਾਰ ਪਾਸੋ ਇਕ ਮੋਬਾਇਲ ਤੇ ਪਰਸ ਖੋਹ ਕੀਤਾ ਸੀ।
੧੫. ਫਰਬਰੀ ੨੦੧੯ ਵਿੱਚ ਨੇੜੇ ਏਅਰਪੋਰਟ ਰੋਡ ਇਕ ਪ੍ਰਵਾਸੀ ਵਿਆਕਤੀ ਪਾਸੋ ਉਸ ਦਾ ਛੋਟਾ ਮੋਬਾਇਲ ਤੇ ੭੦੦ ਰੁਪਏ ਖੌਹ ਕੀਤਾ ਸੀ।
੧੬. ਕੁਝ ਸਮੇ ਬਾਅਦ ਹੀ ਅਸੀ ਪਿੰਡ ਗੋਬਿੰਦਗੜ ਕੱਚੇ ਰਸਤੇ ਤੋ ਇਕ ਮੋਟਰ ਸਾਈਕਲ ਸਵਾਰ ਤੋ ਉਸ ਨੂੰ ਘੇਰ ਕੇ ਉਸ ਦਾ ਮੋਬਾਇਲ ਅਤੇ ੩੨੦੦ ਰੁ ਖੋਹ ਕੀਤੇ ਸੀ।
੧੭. ਸਾਲ ੨੦੧੮ ਵਿੱਚ ਹੀ ਫਗਵਾੜਾ ਤੋ ਜੰਡਿਆਲੇ ਨੂੰ ਜਾਦੀ ਸੜਕ ਤੋ ਪੈਦੀ ਇਕ ਏਜੰਸੀ ਵਿੱਚੋ ੪ ਲੈਪਟਾਪ, ਮਨੀਟਰ, ਐਲ.ਸੀ.ਡੀ ਅਤੇ ਕਰੀਬ ੮/੯ ਹਾਜਰ ਰੁ ਚੋਰੀ ਕੀਤੇ ਸਨ।
੧੮. ਸਾਲ ੨੦੧੮ ਵਿੱਚ ਲੁਧਿਆਣਾ ਰੇਲਵੇ ਸਟੇਸਨ ਤੋ ਇਕ ਪਲਟੀਨਾ ਮੋਟਰ ਸਾਈਕਲ ਚੋਰੀ ਕੀਤਾ ਸੀ।
੧੯. ਰੇਲਵੇ ਸਟੇਸਨ ਲੁਧਿਆਣਾ ਤੋ ਸਵਾਰੀਆ ਦੇ ੪ ਮੋਬਾਇਲ ਅਤੇ ਪਰਸ ਜਿੰਨਾ ਵਿੱਚ ਕਰੀਬ ੧੨੦੦੦ ਰੁ ਚੋਰੀ ਕੀਤੇ ਸਨ।
ਦਰਜ ਮੁਕੱਦਮਿਆ ਦਾ ਵੇਰਵਾ
੧. ਮੁਕੱਦਮਾ ਨੰ: ੨੪ ਮਿਤੀ ੧੩-੧-੧੮ ਅ/ਧ ੪੫੪/੩੮੦ ਭ:ਦੰਡ ਥਾਣਾ ਸਦਰ ਲੁਧਿਆਣਾ
ਬਾ-ਹੱਦ ਜਸਪਾਲ ਬਾਗਰ ੬੦੦੦/- ਰੁਪੈ, ੧ ਵਾਲੀਆ ਦਾ ਜੋੜਾ, ੩੦੦ ਕਨੇਡੀਅਨ ਡਾਲਰ ਚੋਰੀ ਕੀਤੇ
੨. ਮੁਕੱਦਮਾ ਨੰ: ੧੧੯ ਮਿਤੀ ੪-੫-੧੮ ਅ/ਧ ੪੫੪/੩੮੦ ਭ:ਦੰਡ ਥਾਣਾ ਸਦਰ ਲੁਧਿਆਣਾ
ਬਾ-ਹੱਦ ਪਾਲਮ ਵਿਹਾਰ( ਜਸਪਾਲ ਬਾਗਰ) ੦੧ ਅੇਲ.ਈ.ਡੀ ੩੨ ਇੰਚ, ੦੧ ਮੈਕਰੋ ਕੈਲੀਵੀਲੇਟਰ
੩. ਮੁਕੱਦਮਾ ਨੰ: ੧੪੪ ਮਿਤੀ ੨੫-੫-੧੮ ਅ/ਧ ੩੭੯-ਬੀ ਭ:ਦੰਡ ਥਾਣਾ ਸਾਹਨੇਵਾਲ ਲੁਧਿਆਣਾ
ਬਾ-ਹੱਦ ਗੁਰੂਦੁਆਰਾ ਅਤਰਸਰ ਮੋਟਰਸਾਇਕਲ ਸਵਾਰ ਤੋ ੭੦,੦੦੦/- ਰੁਪੈ ਤੇ ਮੋਟਰਸਾਇਕਲ ਖੋਹ
੪. ਮੁਕੱਦਮਾ ਨੰ: ੨੭ ਮਿਤੀ ੨੭-੧-੧੯ ਅ/ਧ ੪੫੪/੩੮੦ ਭ:ਦੰਡ ਥਾਣਾ ਸਾਹਨੇਵਾਲ ਲੁਧਿਆਣਾ
ਬਾ-ਹੱਦ ਕੰਗਣਵਾਲ ਫੈਕਟਰੀ ਤੋ ਨਿਕਲ ਚੋਰੀ ਕੀਤਾ।
੫. ਮੁਕੱਦਮਾ ਨੰ: ੩੯ ਮਿਤੀ ੭-੨-੧੯ ਅ/ਧ ੩੭੯-ਬੀ ਭ:ਦੰਡ ਥਾਣਾ ਸਾਹਨੇਵਾਲ ਲੁਧਿਆਣਾ
ਬਾ-ਹੱਦ ਮਿਤਲ ਧਰਮ ਕੰਡਾ ਕੰਗਣਵਾਲ ਟਰੱਕ ਡਰਾਇਵਰ ਤੋ ਇੱਕ ਮੋਬਾਇਲ ਤੇ ੫੦੦੦/- ਰੁਪੈ ਖੋਹ ਕੀਤੇ।