You are here

ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਦਾਅਵੇਦਾਰਾਂ ਨੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ

ਮੁੱਖ ਮੰਤਰੀ ਚੰਨੀ ਦੀ ਫੇਰੀ ਨੇ ਛੇੜੀ ਨਵੀਂ ਚਰਚਾ ਆਪਣੇ ਪੁੱਤਰ ਨੂੰ ਉਤਾਰ ਸਕਦੇ ਨੇ ਚੋਣ ਮੈਦਾਨ ਚ      

 ਮਹਿਲ ਕਲਾਂ/ ਬਰਨਾਲਾ (ਗੁਰਸੇਵਕ ਸੋਹੀ) ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਮਹਿਲ ਕਲਾਂ ਫੇਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ ।ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ  ਕਿਹੜਾ ਉਮੀਦਵਾਰ ਚੋਣ ਮੈਦਾਨ ਚ ਉਤਾਰਿਆ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦਾ ਬੇਟਾ ਇੱਥੋਂ ਚੋਣ ਲੜ ਸਕਦਾ ਹੈ, ਕਿਉਂਕਿ ਇਸ ਹਲਕੇ ਤੋਂ 8-10 ਦਾਅਵੇਦਾਰ ਸਾਹਮਣੇ ਆ ਰਹੇ ਹਨ, ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ ਤੇ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ਤੇ  ਹਲਕੇ ਅੰਦਰ ਗੇੜੀਆਂ ਮਾਰਨੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਹਨ ।ਕਿਉਂਕਿ ਟਿਕਟ ਤਾਂ ਇੱਕ ਨੂੰ ਹੀ ਮਿਲਣੀ ਹੈ ਤੇ ਫੇਰ ਦੂਸਰੇ ਦਾਅਵੇਦਾਰ ਵੀ ਵਿਰੋਧ ਕਰ ਸਕਦੇ ਹਨ ।ਜਿਸ ਕਰ ਕੇ ਮੁੱਖ ਮੰਤਰੀ  ਸ੍ਰ ਚੰਨੀ ਆਪ ਚੋਣ ਲੜ ਸਕਦੇ ਹਨ ਜਾਂ ਫਿਰ ਆਪਣੇ ਪੁੱਤਰ ਨੂੰ ਇਥੋਂ ਮੈਦਾਨ ਵਿਚ ਉਤਾਰ ਸਕਦੇ ਹਨ ।ਮਹਿਲ ਕਲਾਂ ਵਿਖੇ ਮੁੱਖ ਮੰਤਰੀ ਚੰਨੀ ਪਹਿਲਾਂ ਮਾਲਵਾ ਨਰਸਿੰਗ ਕਾਲਜ ਵਿਖੇ ਪਧਾਰੇ ਸੀ, ਜਿੱਥੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦਾ ਵਿਰੋਧੀ ਧੜਾ ਮੌਜੂਦ ਸੀ ਤੇ ਕਿਹਾ ਕਿ ਬੀਬੀ ਘਨੌਰੀ ਨੂੰ ਟਿਕਟ ਨਾ ਦਿੱਤੀ ਜਾਵੇ। ਜਿੱਥੇ ਬੀਬੀ ਘਨੌਰੀ ਵੀ ਮੌਜੂਦ ਸੀ। ਬੀਬੀ ਵਿਰੋਧੀ ਧੜੇ ਨੂੰ ਸਰਦਾਰ ਚੰਨੀ ਨੇ ਵਿਸ਼ਵਾਸ ਵੀ ਦਿਵਾਇਆ। ਬਾਅਦ ਵਿਚ ਦਾਣਾ ਮੰਡੀ ਮਹਿਲ ਕਲਾਂ ਵਿਖੇ ਰੈਲੀ ਵਾਲੀ ਜਗ੍ਹਾ ਤੇ ਪਹੁੰਚੇ। ਸਟੇਜ ਓੁਪਰ ਬੀਬੀ ਘਨੌਰੀ  ਮੌਜੂਦ ਸੀ ਤੇ ਵਿਰੋਧੀ ਧੜੇ ਦੇ ਮੈਂਬਰ  ਰੋਸ਼ਨ ਲਾਲ ਬਾਂਸਲ ਤੇ ਤੇਜ ਪਾਲ ਸਿੰਘ ਸੱਦੋਵਾਲ ਵੀ ਸਟੇਜ ਤੇ ਮੌਜੂਦ ਸਨ। ਬੀਬੀ ਘਨੌਰੀ ਨੇ ਮੁੱਖ ਮੰਤਰੀ ਦੇ ਸਾਹਮਣੇ ਮੰਗਾਂ ਰੱਖੀਆਂ ਸਨ, ਪਰ ਸਟੇਜ ਤੋਂ ਮੁੱਖ ਮੰਤਰੀ ਨੇ ਇੱਕ ਵਾਰ ਵੀ ਬੀਬੀ ਘਨੌਰੀ ਦਾ ਨਾਮ ਤੱਕ ਨਹੀਂ ਲਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਬੀਬੀ ਘਨੌਰੀ ਦਾ ਪੱਤਾ ਸਾਫ ਦਿਸ ਰਿਹਾ ਹੈ ।ਦੂਜੇ ਪਾਸੇ ਬੀਬੀ ਘਨੌਰੀ ਦੇ ਸਮਰਥਕ ਬੀਬੀ ਨੂੰ ਵਧਾਈਆਂ ਦੇ ਰਹੇ ਸਨ। ਜੇਕਰ ਬੀਬੀ ਘਨੌਰੀ ਨੂੰ ਟਿਕਟ ਦਿੱਤੀ ਗਈ ਤਾਂ ਵਿਰੋਧੀ ਧੜਾ ਖੁੱਲ੍ਹ ਕੇ ਬਗਾਵਤ ਤੇ ਉਤਰ ਆਵੇਗਾ ਤਾਂ  ਫੇਰ ਕਾਂਗਰਸ ਨੂੰ ਇੱਥੋਂ ਸੀਟ ਕੱਢਣੀ ਬੜੀ ਹੀ ਔਖੀ ਹੋ ਜਾਵੇਗੀ। ਜੋ ਮੁੱਖ ਮੰਤਰੀ ਸ ਚੰਨੀ ਨੇ 25  ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ, ਪਰ ਉਹ ਪੈਸਾ ਕਿਸ ਰਾਹੀ ਖਰਚਿਆ ਜਾਵੇਗਾ । ਸੂਤਰਾਂ ਦਾ ਕਹਿਣਾ ਹੈ ਕਿ ਇਹ ਗਰਾਂਟ ਡਿਪਟੀ ਕਮਿਸਨਰ ਬਰਨਾਲਾ ਰਾਹੀਂ ਖਰਚੀ ਜਾਵੇਗੀ, ਜੇਕਰ ਇਹ ਗ੍ਰਾਂਟ ਬੀਬੀ ਘਨੌਰੀ ਰਾਹੀਂ ਦਿੱਤੀ ਜਾਂਦੀ ਹੈ ਤਾਂ ਫਿਰ ਟਿਕਟ ਮਿਲਣ ਦੀ ਆਸ ਵੀ ਬੱਝ ਜਾਂਦੀ ਹੈ, ਕਿਉਂਕਿ ਬੀਬੀ ਘਨੌਰੀ ਦੋ ਵਾਰ  ਵਿਧਾਇਕ ਰਹੀ ਹੈ। ਇਸ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਗੁਰਦੀਪ ਸਿੰਘ ਦਿਵਾਨਾ, ਬੰਨੀ ਖਹਿਰਾ ( ਜੋ ਵੱਡਾ ਲਾਮ ਲਸ਼ਕਰ ਲੈ ਕੇ ਆਉਂਦਾ ਹੈ ), ਡਾ ਅਮਰਜੀਤ ਸਿੰਘ ਸੰਮਤੀ ਮੈਂਬਰ ਮਹਿਲ ਕਲਾਂ ਤੇ ਹੋਰ ਕਈ  ਸ਼ਾਮਲ ਹਨ ਤੇ ਆਪਣੇ -ਆਪਣੇ ਸਿਆਸੀ ਪ੍ਰਭੂਆਂ ਦੀ ਛਤਰ ਛਾਇਆ ਹੇਠ ਮੁੱਖ ਮੰਤਰੀ ਕੋਲ ਪੇਸ਼ ਹੋ ਰਹੇ ਹਨ । ਜ਼ਿਕਰਯੋਗ ਹੈ ਕਿ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੀ ਟਿਕਟ ਲੈਣ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ। ਪਰ ਉਹ ਅਜੇ ਤਕ ਕਾਂਗਰਸ  ਪਾਰਟੀ ਚ ਸ਼ਾਮਲ ਨਹੀਂ ਹੋਏ। ਜੇਕਰ ਉਹ ਪਾਰਟੀ ਚ ਸ਼ਾਮਲ ਹੁੰਦੇ ਹਨ ਤਾਂ ਟਿੱਬਾ ਟਿਕਟ ਲੈਣ ਦੇ ਜਰੂਰ ਦਾਅਵੇਦਾਰ ਬਣ ਸਕਦੇ ਹਨ। ਹੁਣ ਤਾਂ ਸਮਾਂ ਹੀ ਦੱਸੇਗਾ  ਕੀ ਕਿਸ਼ਦੀ ਝੋਲੀ ਲੱਡੂ ਪੈਂਦੇ ਹਨ ।