ਲਗਪਗ 330 ਸੈਨਿਕਾਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ
ਮਹਿਲ ਕਲਾਂ/ ਬਰਨਾਲਾ -ਦਸੰਬਰ 2020 - (ਗੁਰਸੇਵਕ ਸਿੰਘ ਸੋਹੀ)-
ਬਰਨਾਲਾ ਇੰਡੀਅਨ ਐਕਸ ਸਰਵਿਸਜ ਲੀਗ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕਰਨਲ ਲਾਭ ਸਿੰਘ ਦੀ ਅਗਵਾਈ ਵਿੱਚ ਬਰਨਾਲਾ ਜ਼ਿਲ੍ਹੇ ਦੇ ਸਾਬਕਾ ਫ਼ੌਜੀਆਂ ਵੱਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਇਕ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ 22 ਏਕੜ ਫੁਹਾਰਾ ਚੌਂਕ ਤੋਂ 11ਵਜੇ ਸ਼ੁਰੂ ਹੋਇਆ। ਇਸ ਰੋਸ ਮਾਰਚ ਵਿਚ ਸਾਬਕਾ ਫ਼ੌਜੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਰੋਸ ਮਾਰਚ ਦੇ ਠਾਠਾਂ ਮਾਰਦੇ ਇਕੱਠ ਦਾ ਕਾਫ਼ਲਾ ਪੂਰਨ ਸ਼ਾਂਤਮਈ ਤਰੀਕੇ ਨਾਲ ਰੇਲਵੇ ਸਟੇਸ਼ਨ ਤੇ 30 ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਇਆ। ਰੋਸ ਮਾਰਚ ਦਾ ਰੇਲਵੇ ਸਟੇਸ਼ਨ ਧਰਨੇ ਵਿਚ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਜੋਸ਼ ਨਾਲ ਸਵਾਗਤ ਕੀਤਾ। ਸਾਬਕਾ ਸੈਨਿਕਾਂ ਵੱਲੋਂ ਕਰਨਲ ਗੁਰਮੇਲ ਸਿੰਘ ਸੋਹੀ, ਸੂਬੇਦਾਰ ਜਰਨੈਲ ਸਿੰਘ ਸਹਿਜੜਾ, ਅਮਰਜੀਤ ਸਿੰਘ ਤਲਵੰਡੀ ਨੇ ਕਾਨੂੰਨਾਂ ਸਬੰਧੀ ਤਕਰੀਰਾਂ ਪੇਸ਼ ਕੀਤੀਆਂ।ਇਸ ਮਾਰਚ ਵਿਚ ਕੈਪਟਨ ਸਾਧੂ ਸਿੰਘ ਮੋਮ, ਕੈਪਟਨ ਦਰਬਾਰਾ ਸਿੰਘ, ਕੈਪਟਨ ਚਮਕੌਰ ਸਿੰਘ, ਕੈਪਟਨ ਸਤਿਬੀਰ ਸਿੰਘ, ਕੈਪਟਨ ਗੁਰਜੰਟ ਸਿੰਘ, ਸੂਬੇਦਾਰ ਚਰਨਜੀਤ ਸਿੰਘ, ਸੂਬੇਦਾਰ ਮੇਜਰ ਬੁੱਧ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਸੂਬੇਦਾਰ ਕਾਕਾ ਸਿੰਘ, ਸੁਖਦੇਵ ਸਿੰਘ, ਕੈਪਟਨ ਰਣਜੀਤ ਸਿੰਘ, ਸੂਬੇਦਾਰ ਬਹਾਦਰ ਸਿੰਘ, ਬਲਜਿੰਦਰ ਧਨੇਰ, ਜਸਦੇਵ ਸਹਿਣਾ, ਜਗਰਾਜ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਬਦਰਾ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਲਗਪਗ 330 ਸਾਬਕਾ ਫ਼ੌਜੀ ਹਾਜ਼ਰ ਸਨ।