ਅਜੀਤਵਾਲ , ਦਸੰਬਰ 2020 -(ਬਲਵੀਰ ਸਿੰਘ ਬਾਠ)-
ਸੈਂਟਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਮਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਵਿਖੇ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਇਸ ਸੰਘਰਸ਼ ਵਿੱਚ ਕਈ ਨੌਜਵਾਨ ਬਜ਼ੁਰਗ ਸੰਤ ਮਹਾਂਪੁਰਸ਼ਾਂ ਨੇ ਆਪਣੀ ਸ਼ਹੀਦੀ ਕਿਸਾਨੀ ਸੰਘਰਸ਼ ਨੂੰ ਸਮਰਪਤ ਕਰ ਦਿੱਤੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਜ਼ਾਲਮ ਮੋਦੀ ਸਰਕਾਰੇ ਦੱਸ ਹੋਰ ਕਿੰਨੇ ਕਿਸਾਨ ਸ਼ਹੀਦ ਕਰਵਾਉਣੇ ਕਿਉਂਕਿ ਸਮੇਂ ਸਮੇਂ ਦੀਆਂ ਹਕੂਮਤਾਂ ਅੱਗੇ ਆਪਣੇ ਹੱਕ ਮੰਗਣ ਲਈ ਅਨੇਕਾਂ ਹੀ ਜੋਧੇ ਸੂਰਬੀਰਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ ਅੱਜ ਇਹ ਕਿਸਾਨੀ ਸੰਘਰਸ਼ ਇਕ ਵਿਸ਼ਵ ਪੱਧਰ ਦਾ ਸੰਘਰਸ਼ ਬਣ ਚੁੱਕਿਆ ਹੈ ਸਾਡੇ ਦੇਸ਼ ਦੇ ਕਿਸਾਨਾਂ ਦੀ ਇੱਕ ਲਹਿਰ ਦੌੜ ਰਹੀ ਹੈ ਇਸ ਲਹਿਰ ਵਿੱਚ ਛੋਟੇ ਬੱਚੇ ਤੋਂ ਲੈ ਕੇ ਮਾਤਾਵਾਂ ਭੈਣਾਂ ਬਜ਼ੁਰਗ ਨੌਜਵਾਨ ਅਤੇ ਹਰ ਵਰਗ ਦਾ ਇਨਸਾਨ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਅਸੀਂ ਉਨ੍ਹਾਂ ਚਿਰ ਪੰਜਾਬ ਵਾਪਸ ਨਹੀਂ ਜਾਵਾਂਗੇ ਜਿੰਨਾ ਚਿਰ ਇਹ ਕਾਲੇ ਖੇਤੀ ਕਾਨੂੰਨ ਨੂੰ ਰੱਦ ਨਹੀਂ ਹੋਣਗੇ ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਨੂੰ ਆਉਣ ਜਾਣ ਵਾਲੀਆਂ ਸੰਗਤਾਂ ਥੋੜ੍ਹਾ ਜਾਂ ਆਪਣਾ ਧਿਆਨ ਨਾਲ ਟਰੈਵਲ ਕਰਨ ਤਾਂ ਕਿ ਕਿਸੇ ਦੇ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਸਰਪੰਚ ਜਸਬੀਰ ਕੌਰ ਨੇ ਕਿਹਾ ਕਿ ਸੰਤਾਂ ਮਹਾਪੁਰਸ਼ਾਂ ਦੀ ਸ਼ਹੀਦੀ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ