You are here

ਖੇਤ ਮਜਦੂਰਾ ਅਤੇ ਮਨਰੇਗਾ ਕਾਮਿਆ ਨੇ ਸਾੜੇ ਕੇਂਦਰ ਸਰਕਾਰ ਦੇ ਪੁਤਲੇ

ਹਠੂਰ,ਦਸੰਬਰ 2020 -(ਕੌਸ਼ਲ ਮੱਲ੍ਹਾ)-ਦੇਸ਼ ਦੀਆ 300 ਤੋ ਵੱਧ ਜੱਥੇਬੰਦੀਆ ਵੱਲੋ ਦੇਸ ਵਿਚ ਰੋਜਾਨਾ ਜਗ੍ਹਾ-ਜਗ੍ਹਾ ਰੋਸ ਮੁਜਾਹਰੇ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਹਨ ਅਤੇ ਸੰਘਰਸ ਦੀ ਅਗਲੀ ਰੂਪ ਰੇਖਾ ਤਿਆਰ ਕੀਤਾ ਜਾ ਰਹੀ ਹੈ।ਇਸ ਸੰਘਰਸ ਨੂੰ ਮੱਦੇਨਜਰ ਰੱਖਦਿਆ ਅੱਜ ਕੁੱਲ ਹਿੰਦ ਕਿਸਾਨ ਸਭਾ,ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਮਨਰੇਗਾ ਕਾਮਿਆ ਵੱਲੋ ਪਿੰਡ ਸਿੱਧਵਾ ਕਲਾਂ ਅਤੇ ਸਿਧਵਾ ਖੁਰਦ ਵਿਖੇ ਮਜਦੂਰ ਆਗੂ ਬਲਜੀਤ ਸਿੰਘ ਗੋਰਸੀਆ ਖਾਨ ਮੁਹੰਮਦ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲੇ ਸਾੜੇ ਗਏ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆ ਕਾਮਰੇਡ ਬਲਜੀਤ ਸਿੰਘ ਗੋਰਸੀਆ,ਪ੍ਰਧਾਨ ਹਾਕਮ ਸਿੰਘ ਡੱਲਾ,ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਕੇਂਦਰ ਸਰਕਾਰ ਖਿਲਾਫ ਕਿਸਾਨਾ ਅਤੇ ਮਜਦੂਰਾ ਦਾ ਇਹ ਸਭ ਤੋ ਲੰਮਾ ਅਤੇ ਤਿੱਖਾ ਸੰਘਰਸ ਹੈ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਹੁਣ ਦੇਸ ਦੇ ਲੋਕ ਆਪਣੇ ਹੱਕ ਲੈਣ ਲਈ ਦਿੱਲੀ ਦੀ ਹਿੱਕ ਤੇ ਬੈਠ ਸਕਦੇ ਹਨ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋ ਜਲਦਬਾਜੀ ਵਿਚ ਤਿਆਰ ਕੀਤੇ ਇਹ ਕਾਲੇ ਕਾਨੂੰਨ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਚੁੱਕੇ ਹਨ ਕਿਉਕਿ ਕਿਸਾਨ ਜੱਥੇਬੰਦੀਆ ਨਾਲ 18 ਦਿਨਾ ਵਿਚ ਕੀਤੀਆ ਪੰਜ ਮੀਟਿੰਗਾ ਵੀ ਬੇ ਸਿੱਟਾ ਨਿਕਲੀਆ ਹਨ,ਹੁਣ ਮੋਦੀ ਸਰਕਾਰ ਪੂਰਨ ਰੂਪ ਵਿਚ ਫਸ ਚੁੱਕੀ ਹੈ।ਉਨ੍ਹਾ ਕਿਹਾ ਕਿ 14 ਦਸੰਬਰ ਦਿਨ ਸੋਮਵਾਰ ਨੂੰ ਬੀ ਜੇ ਪੀ ਦੇ ਸਾਰੇ ਲੀਡਰਾ,ਜਿਲ੍ਹਾ ਡਿਪਟੀ ਕਮਿਸਨਰ ਦੇ ਦਫਤਰਾ,ਰਿਲਾਇੰਸ ਦੇ ਸਟੋਰਾ ਅਤੇ ਪੈਟਰੋਲ ਪੰਪਾ ਅੱਗੇ ਰੋਸ ਪ੍ਰਦਰਸਨ ਕਰਕੇ ਕੇਂਦਰ ਸਰਕਾਰ ਦੇ ਪੁਲਤੇ ਸਾੜੇ ਜਾਣਗੇ।ਇਨ੍ਹਾ ਰੋਸ ਧਰਨਿਆ ਵਿਚ ਇਲਾਕਾ ਨਿਵਾਸੀਆ ਨੂੰ ਪਹੁੰਚਣ ਦਾ ਖੁੱਲਾ ਸੱਦਾ ਹੈ।ਇਸ ਮੌਕੇ ਜਗਤਾਰ ਸਿੰਘ ਚਾਹਿਲ ਅਤੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਕੇਸਰ ਸਿੰਘ ਗਿੱਲ,ਜਸਵੀਰ ਸਿੰਘ ਫੌਜੀ ਜੀ ਓ ਜੀ,ਗੁਰਚਰਨ ਸਿੰਘ ਜੱਟੂ, ਜਸਵੀਰ ਸਿੰਘ ਸਿੱਧਵਾ ਕਲਾਂ,ਪੰਚ ਕੁਲਜਿੰਦਰ ਸਿੰਘ,ਪੰਚ ਹਰਦੇਵ ਸਿੰਘ,ਪੰਚ ਕਿੰਦਰ ਸਿੰਘ,ਪੰਚ ਜਗਦੀਪ ਸਿੰਘ,ਬਖਤੌਰ ਸਿੰਘ ਗਿੱਲ,ਨੰਬੜਦਾਰ ਸੁਖਦੇਵ ਸਿੰਘ,ਰੇਸ਼ਮ ਸਿੰਘ,ਤਰਸੇਮ ਸਿੰਘ,ਕ੍ਰਿਸਨ ਸਿੰਘ,ਪਿੰਦਰ ਸਿੰਘ,ਅਵਤਾਰ ਸਿੰਘ,ਹਰਜੀਤ ਸਿੰਘ,ਹਾਕਮ ਸਿੰਘ ਧਾਲੀਵਾਲ,ਸਾਬਕਾ ਸਰਪੰਚ ਬਲਜੀਤ ਸਿੰਘ,ਡਾ:ਜਗਜੀਤ ਸਿੰਘ ਡਾਗੀਆਂ,ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਗਤਾਰ ਸਿੰਘ ਚਾਹਿਲ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਮਨਰੇਗਾ ਕਾਮੇ ਹਾਜ਼ਰ ਸਨ।