*ਧੁੰਦ, ਸੀਤ-ਲਹਿਰ*
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ
ਪੰਜਾਬ 'ਚ ਹੋਈ ਹਲਕੀ/ਦਰਮਿਆਨੀ ਬਾਰਿਸ਼ ਤੋਂ ਬਾਅਦ ਅਗਲੇ 2-3 ਦਿਨ ਇਸ ਸਿਆਲ ਦੀ ਰੁੱਤ 'ਚ ਪਹਿਲੀੰ ਵਾਰ ਵੱਡੇ ਪੱਧਰ ਓੁੱਤੇ ਖਿੱਤੇ ਪੰਜਾਬ ਅਤੇ ਦਿੱਲੀ 'ਚ ਸੰਘਣੀ ਧੁੰਦ ਅਤੇ ਧੁੰਦ ਦੇ ਬੱਦਲ ਵੇਖੇ ਜਾਣ ਦੀ ਸੰਭਾਵਨਾ ਹੈ। ਦੱਖਣ-ਪੱਛਮੀ ਜਿਲ੍ਹਿਆਂ 'ਚ ਧੁੰਦ ਵਧੇਰੇ ਪ੍ਰਭਾਵੀ ਰਹਿੰਦੀ ਜਾਪ ਰਹੀ ਹੈ। ਧੁੰਦ ਨਾ ਹੋਣ ਦੀ ਸੂਰਤ 'ਚ ਵੀ ਸੂਬਾ ਵਾਸੀਆਂ ਨੂੰ ਦਸੰਬਰ ਵਾਲੀ ਅਸਲ ਠੰਡ ਦਾ ਅਹਿਸਾਸ ਹੋਵੇਗਾ ਜਦਕਿ
ਮੀਂਹ ਪੱਖੋਂ ਅਗਲਾ ਇੱਕ ਹਫ਼ਤਾ ਮੌਸਮ ਸਾਫ਼ ਰਹੇਗਾ, ਜਿਸ ਕਾਰਨ ਦਿਨ ਤੇ ਰਾਤਾਂ ਦੇ ਪਾਰੇ 'ਚ ਚੰਗਾ ਘਾਟਾ ਦਰਜ਼ ਹੋਵੇਗਾ। ਘੱਟੋ-ਘੱਟ ਪਾਰਾ 2°c ਤੋਂ 10°c ਅਤੇ ਵੱਧੋ-ਵੱਧ 14 ਤੋਂ 20°c ਡਿਗਰੀ ਦਰਮਿਆਨ ਰਹਿਣ ਦੀ ਉਮੀਦ ਹੈ।ਕੁਝ ਖਾਸ ਹਾਲਾਤਾਂ 'ਚ ਪਾਰਾ ਇਸ ਤੋਂ ਵੀ ਥੱਲੇ ਜਾ ਸਕਦਾ ਹੈ, ਜਿਸ ਬਾਰੇ ਵੱਖਰੀ ਅਪਡੇਟ ਦਿੱਤੀ ਜਾਵੇਗੀ। ਪਰਸੋੰ ਕੁਝ ਇਲਾਕਿਆਂ 'ਚ ਉੱਚੇ ਬੱਦਲ ਧੁੰਦ ਨੂੰ ਨੁਕਸਾਨ ਕਰ ਸਕਦੇ ਹਨ । ਅਗਲੇ 2-3 ਦਿਨਾਂ ਬਾਅਦ ਧੁੰਦ ਹਟੀ ਤਾਂ 15ਦਸੰਬਰ ਤੋਂ ਬਾਅਦ ਕੋਹਰੇ ਦੀ ਆਸ ਹੈ।
ਮੌਜੂਦਾ ਸਿਸਟਮ ਕਾਰਨ ਅਗਲੇ 24 ਘੰਟੇ ਪਹਾੜਾਂ ਉੱਪਰ ਬਰਫਬਾਰੀ ਅਤੇ ਪਹਾੜਾਂ ਲਾਗੇ ਪੈਂਦੇ ਇਲਾਕਿਆਂ ਖਾਸਕਰ ਉੱਤਰੀ ਪੰਜਾਬ 'ਚ ਕਿਤੇ-ਕਿਤੇ ਕਿਣਮਿਣ ਜਾ ਹਲਕੀ ਫੁਹਾਰ ਪੈਣ ਤੋਂ ਇਨਕਾਰ ਨਹੀਂ।
ਧੰਨਵਾਦ ਸਹਿਤ।
ਪੇਸ਼ਕਸ਼ -
12 ਦਸੰਬਰ, 2020.
ਸਮਾਂ - 6.15 ਸ਼ਾਮ