ਜਗਰਾਉਂ/ਮੁਲਾਂਪੁਰ, ਦਸੰਬਰ 2020 (ਰਾਣਾ ਸ਼ੇਖਦੌਲਤ)
ਅੱਜ ਪਿੰਡ ਅਕਾਲਗੜ੍ਹ ਸੁਧਾਰ ਵਿੱਚ ਸਾਬਕਾ ਸੈਨਿਕਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਇੰਡੀਅਨ ਵੈਟਰਨਸ ਆਰਗੇਨਾਈਜੇਸ਼ਨ ਰਾਏਕੋਟ ਦੇ ਪ੍ਰਧਾਨ ਕੈਪਟਨ ਬਲਵਿੰਦਰ ਸਿੰਘ ਨੇ ਸਰਕਾਰ ਖਿਲਾਫ ਸਖਤ ਸ਼ਬਦਾਂ ਵਿੱਚ ਬੋਲਦੇ ਹੋਏ ਕਿਹਾ ਕਿ ਸੀ.ਡੀ.ਐਸ ਜਰਨਲ ਵਿਪਿਨ ਰਾਵਤ ਦੁਆਰਾ ਸਾਰੇ ਸੈਨਿਕ ਸਰਵਿਸ ਕਰ ਰਹੇ ਨੇ ਅਤੇ ਸਾਬਕਾ ਸੈਨਿਕਾਂ ਦੀਆਂ ਪੈਨਸ਼ਨਾਂ ਨੂੰ ਘੱਟ ਕਰਨ ਵਾਲੀ ਪ੍ਰੋਪਜ਼ਲ ਦੀ ਨਿੰਦਾ ਕੀਤੀ ਪੰਜਾਬ ਦੇ ਆਈ.ਵੀ.ਓ. ਪਰੈਜਿਡੈਨਟ ਜਸਪਾਲ ਸਿੰਘ ਜਾਨੀ ਪਹਿਲਾਂ ਵੀ ਲੁਧਿਆਣਾ ਮੁਲਾਂਪੁਰ ਪੰਜਾਬ ਦੇ IVO ਦੇ ਨਾਲ ਦੋ ਮੀਟਿੰਗਾਂ ਕਰਕੇ ਚੁੱਕੇ ਹਨ ਪਰ ਸਰਕਾਰ ਤੋਂ ਇੱਕ ਰੈਂਕ ਇੱਕ ਪੈਨਸ਼ਨ ਦਾ ਕੋਈ ਵੀ ਹੱਲ ਨਹੀਂ ਹੋਇਆ ਅਸੀਂ ਕਈ ਵਾਰ ਮਨਿਸਟਰ ਨੂੰ ਚਿੱਠੀਆਂ ਪਾਈਆਂ ਪਰ ਕੋਈ ਹੱਲ ਨਹੀਂ ਹੋਇਆ ਇਸ ਨਾਲ ਦੇਸ਼ ਦੀ ਸੇਵਾ ਕਰ ਰਹੇ ਸੈਨਿਕਾਂ ਦੇ ਮੰਨੋਵਲ ਨੂੰ ਬਹੁਤ ਵੱਡਾ ਝੱਟਕਾ ਲੱਗਾ ਜੇਕਰ ਸਰਕਾਰ ਇਸ ਤਰ੍ਹਾਂ ਹੀ ਵਿਤਰਕਾਂ ਕਰਦੀ ਰਹੀ ਤਾਂ ਕੋਣ ਨੌਜਵਾਨ ਦੇਸ਼ ਦੀ ਰਾਖੀ ਲਈ ਆਪਣੀ ਜਾਨ ਦਾਅ ਤੇ ਲਾ ਕੇ ਬਾਰਡਰਾਂ ਤੇ ਰਾਖੀ ਕਰੇਗਾ ਉਨ੍ਹਾਂ ਕਿਹਾ ਕਿ ਜੇਕਰ ਸਾਬਕਾ ਸੈਨਿਕਾਂ ਦੀ ਪੈਨਸ਼ਨ ਦਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਦੇਸ਼ ਦੇ ਸਾਬਕਾ ਸੈਨਿਕਾਂ ਨੂੰ ਦਿੱਲੀ ਲੈ ਕੇ ਪਹੁੰਚਾਗੇ,ਇਸ ਮੌਕੇ ਸੂਬੇਦਾਰ ਸੰਤ ਸਿੰਘ,ਸੂਬੇਦਾਰ ਨਿਰਮਲ ਸਿੰਘ,ਹੌਲਦਾਰ ਗੁਰਦੇਵ ਸਿੰਘ, ਸਰਜੈਂਟ ਸੰਤ ਸਿੰਘ ਧਾਲੀਵਾਲ,ਸਰਜੈਂਟ ਸੂਦਰਸਨ ਕੁਮਾਰ, ਨਾਇਕ ਬਲਵੀਰ ਸਿੰਘ, ਸੂਬੇਦਾਰ ਮੇਜਰ ਹਰਦੇਵ ਸਿੰਘ, ਸੂਬੇਦਾਰ ਮੇਜਰ ਹਰਭਜਨ ਸਿੰਘ,ਸੂਬੇਦਾਰ ਮੇਜਰ ਜਸਵੰਤ ਸਿੰਘ, ਅਮਰ ਸਿੰਘ,ਨਾਇਕ ਗੁਰਮੀਤ ਸਿੰਘ, ਮਹਿੰਦਰ ਸਿੰਘ, ਨਾਈਬ ਸੂਬੇਦਾਰ ਸੰਤਾਂ ਸਿੰਘ,ਹੌਲਦਾਰ ਦਰਸ਼ਨ ਸਿੰਘ ,ਨਾਇਕ ਅਮਨਦੀਪ ਸਿੰਘ, ਨਾਇਬ ਸੂਬੇਦਾਰ ਮਨਜੀਤ ਸਿੰਘ, ਕੈਪਟਨ ਅਵਤਾਰ ਸਿੰਘ, ਸੂਬੇਦਾਰ ਮੇਜਰ ਸੁੰਦਰ ਸਿੰਘ,ਸੂਬੇਦਾਰ ਜਗਤਾਰ ਸਿੰਘ,ਕੈਪਟਨ ਬਲਵਿੰਦਰ ਸਿੰਘ,ਸੂਬੇਦਾਰ ਸਤਪਾਲ ਸਿੰਘ,ਨਾਇਕ ਕਰਮਜੀਤ ਸਿੰਘ,ਜੇ.ਈ ਜੈ ਰਾਮ ਸਿੰਘ, ਸੂਬੇਦਾਰ ਮਲਕੀਤ ਸਿੰਘ,ਜਰਨਲ ਸੈਕਟਰੀ ਸੁਖਵਿੰਦਰ ਸਿੰਘ ਮਿਸਕਾ,ਜੋਨ ਪਰੈਜੀਡੋਨ੍ਰਟ ਕੈਪਟਨ ਕੁਲਵੰਤ ਸਿੰਘ,ਅਕਾਲਗੜ੍ਹ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਹਾਕਮ ਸਿੰਘ, ਵਾਇਸ ਪ੍ਰਧਾਨ ਕੈਪਟਨ ਦਰਸ਼ਨ ਸਿੰਘ,ਮੀਤ ਪ੍ਰਧਾਨ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ ਅਤੇ ਇਨ੍ਹਾਂ ਸਾਰੇ ਸੈਨਿਕਾਂ ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਵੀ ਤਿੱਖਾ ਕਰਨ ਲਈ ਕਿਸਾਨਾਂ ਦੇ ਨਾਲ ਖੜਨ ਲਈ ਕਿਹਾ ਅਤੇ ਮੋਦੀ ਸਰਕਾਰ ਨੇ ਪਾਸ ਕੀਤੇ ਕਾਲੇ ਕਾਨੂੰਨ ਨੂੰ ਰੱਦ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ