You are here

ਤਿੰਨ ਮੈਂਬਰੀ ਵਫ਼ਦ ਪਹੁੰਚਿਆ ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ ਵਿਖੇ।  

ਮਹਿਲ ਕਲਾਂ /ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295 ) ਇਕ ਸੰਘਰਸ਼ਸ਼ੀਲ ਜਥੇਬੰਦੀ ਹੈ ,ਜਿਸ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਬਹੁਤ ਹੀ ਤਿੱਖੀਆਂ ਲੜਾਈਆਂ ਲੜੀਆਂ ਹਨ। ਜਿਸ ਚ ਵਿਧਾਨ ਸਭਾ ਦਾ ਘਿਰਾਓ,ਮੰਤਰੀਆਂ ਦੇ ਘਿਰਾਓ ,ਜਿੱਦੀ ਅਤੇ ਸਿਰਫਿਰੇ ਆਲ੍ਹਾ ਅਫ਼ਸਰਾਂ ਦਾ ਘਿਰਾਓ ,ਆਪਣੇ ਹੱਕਾਂ ਲਈ ਸੜਕਾਂ ਜਾਮ ਕਰਨਾ ਸ਼ਾਮਿਲ ਹੈ।

ਇਸੇ ਸੰਘਰਸ਼ ਨੂੰ ਜਿੱਤ ਵੱਲ ਲੈ ਜਾਣ ਲਈ ਇਕ ਹੋਰ ਕਦਮ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਕਾਨੂੰਨੀ ਪੱਖ ਮਜ਼ਬੂਤ ਕਰਨ ਤਿੰਨ ਮੈਂਬਰੀ ਵਫ਼ਦ, ਜਿਸ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ,ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ ਵਿਖੇ ਪਹੁੰਚ ਕੇ  ਜਾਣਕਾਰੀ ਪ੍ਰਾਪਤ ਕਰਨ ਲਈ  ਸਰਕਾਰੀ ਅਦਾਰਿਆਂ,ਅਰਧ ਸਰਕਾਰੀ ਅਦਾਰਿਆਂ ਅਤੇ ਨਿੱਜੀ ਅਦਾਰਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। 

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਸਿਹਤ ਮਹਿਕਮਾ ,ਪੁਲਸ ਮਹਿਕਮਾ ,ਅਰਧ ਸਰਕਾਰੀ ਮਹਿਕਮਾ ,ਇਸ ਗੱਲ ਲਈ ਪੰਜਾਬ ਦੀ ਤਰ੍ਹਾਂ ਬਜ਼ਿੱਦ ਹੈ ਕਿ ਇਸ ਕਿੱਤੇ ਦਾ ਬੰਦ ਹੋਣਾ ਹੀ ਜ਼ਰੂਰੀ ਹੈ । ਜਦ ਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੈ ।

ਡਾ.ਬਾਲੀ ਨੇ ਕਿਹਾ ਕਿ ਦੁਨੀਆਂ ਦੇ ਛੋਟੇ ਅਤੇ ਵੱਡੇ ਦੇਸਾਂ ਦੇ ਘੜੰਮ ਚੌਧਰੀਆਂ ਨੇ ਕੋਰੋਨਾ ਦੀ ਦਹਿਸ਼ਤ ਫੈਲਾ ਕੇ ਜੋ ਨੁਕਸਾਨ ਲੋਕਾਂ ਦਾ ਕੀਤਾ, ਉਸ ਦੀ ਮਿਸਾਲ ਇਤਿਹਾਸ ਵਿਚ ਕਿਤੇ ਵੀ ਨਹੀਂ ਮਿਲਦੀ ।

ਇਸ ਦੇ ਨਾਲ ਹੀ ਡਾ.ਬਾਲੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਇਹ ਵੀ ਇਕ ਮਿਸ਼ਾਲ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪੈਦਾ ਕੀਤੀ ਹੈ ਕਿ  ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ 57% ਡਾਕਟਰ ਬਿਨਾਂ ਡਿਗਰੀਆਂ ਡਿਪਲੋਮਾ ਤੋਂ ਹਨ। 45% ਡਾਕਟਰ  ਅਕੈਡਮਿਕ ਯੋਗਤਾ ਵਾਲੇ ਹਨ। ਡਾ ਬਾਲੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ 30% ਡਾਕਟਰ ਤਾਂ ਆਪਣੀਆਂ ਨਿੱਜੀ ਨਰਸਿੰਗ ਹੋਮਾਂ ਤੇ ਕਲੀਨਿਕਾਂ ਬੰਦ ਕਰ ਕੇ ਆਪਣੇ ਫ਼ਰਜ਼ ਤੂੰ ਦੂਰ ਭੱਜ ਗਏ ਸਨ। ਫਿਰ ਅਗਰ 57% ਨੂੰ  ਜਿਹੜੀਆਂ ਸਰਕਾਰਾਂ ਬਿਨਾਂ ਡਿਗਰੀਆਂ ਡਿਪਲੋਮੇ ਗਰਦਾਰ ਰਹੀ ਹੈ, ਉਨ੍ਹਾਂ ਨੇ ਹੀ ਸਾਡੇ ਲੋਕਾਂ ਨੂੰ  ਕੋਰੋਨਾ ਦੀ ਦਹਿਸ਼ਤ ਤੋਂ ਬਚਾਇਆ ਹੈ  

ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਕਾਲਖ ਨੇ ਕਿਹਾ ਕਿ ਅਸੀਂ ਹਮੇਸ਼ਾਂ ਹੀ ਸੰਘਰਸ਼ ਚੋਂ ਅੱਗੇ ਆਏ ਹਾਂ। ਸੰਘਰਸ਼ੀ ਲੋਕਾਂ ਲਈ ਸੰਘਰਸ਼ ਹੀ ਜਿੱਤ ਪ੍ਰਾਪਤ ਕਰਨ ਦਾ ਰਸਤਾ ਹੈ। ਜੋ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ:295 ਨੇ ਪਿਛਲੇ 25 ਸਾਲਾਂ ਦੇ ਲੰਬੇ ਤਜਰਬੇ ਤੋਂ ਅਪਣਾ ਕੇ ਜਿੱਤਾਂ ਪ੍ਰਾਪਤ ਕੀਤੀਆਂ ਹਨ ।

ਡਾਕਟਰ ਕਾਲਖ ਨੇ ਕਿਹਾ ਸੰਘਰਸ਼ ਜਿੱਤ ਵੱਲ ਜਾ ਰਿਹਾ ਹੈ। ਇਸ ਸਬੰਧੀ ਕਿੱਤਾ ਬਚਾਉਣ ਵਾਲੀਆਂ ਹੋਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੰਘਰਸ਼ ਦੀ ਵਿਉਂਤਬੰਦੀ ਨੂੰ ਅਮਲੀ ਰੂਪ ਦਿੱਤਾ ਜਾਵੇਗਾ।

ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ:295 ਦੀ ਅਗਵਾਈ ਕਰਨ ਵਾਲੇ ਆਗੂ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਨ। ਦੂਸਰੇ ਸੂਬਿਆਂ ਵਿਚ  ਆ ਰਹੀਆਂ ਮੁਸ਼ਕਲਾਂ ਜਿਵੇਂ ਕਿ ਭਾਸ਼ਾ ਬੋਲਣਾ ਨੂੰ ਵੀ ਸੰਜੀਦਗੀ ਨਾਲ ਹੱਲ ਕਰ ਰਹੇ ਹਨ ।

ਪ੍ਰੈੱਸ ਨੂੰ ਇਹ ਜਾਣਕਾਰੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ ਮੁਹੰਮਦ ਮਹਿਲ ਕਲਾਂ ਨੇ ਦਿੱਤੀ।