You are here

ਪ੍ਰਧਾਨ ਮੰਤਰੀ ਦੀ ਫੋਟੋ ਪਾੜਨ ਦਾ ਮੁੱਦਾ ਭਖਿਆ

ਚੰਡੀਗੜ੍ਹ ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਫਲੈਕਸ ’ਤੇ ਛਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਦਾ ਨਿਰਾਦਰ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਇਸ ਤੋਂ ਖਫਾ ਹੁੰਦਿਆਂ ਭਾਜਪਾ ਦੀ ਪਟਿਆਲਾ ਸ਼ਹਿਰੀ ਇਕਾਈ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਹੈ। ਪੁਲੀਸ ਨੂੰ ਸ਼ਿਕਾਇਤ ਦੇਣ ਵੇਲੇ ਜ਼ਿਲ੍ਹਾ ਪਟਿਆਲਾ ‘ਸ਼ਹਿਰੀ’ ਦੇ ਪ੍ਰਧਾਨ ਹਰਿੰਦਰ ਕੋਹਲੀ ਅਤੇ ਭਾਜਪਾ ਦੇ ਸੂਬਾ ਸਕੱਤਰ ਬੀਬੀ ਸੁਖਵਿੰਦਰ ਕੌਰ ਨੌਲੱਖਾ ਵੀ ਸ਼ਾਮਲ ਸਨ।  ਮਾਮਲੇ ਨੂੰ ਬਾਰੀਕੀ ਨਾਲ ਸਮਝਣ ’ਤੇ ਇਹ ਤੱਥ ਸਾਹਮਣੇ ਆਇਆ ਹੈ ਕਿ ਫੁਹਾਰਾ ਚੌਕ ਵਿੱਚ ਦੀਵਾਲੀ  ਦੀ ਵਧਾਈ ਸਬੰਧੀ ਜਿਹੜਾ ਫਲੈਕਸ ਬੋਰਡ ਲਗਾਇਆ ਗਿਆ ਸੀ, ਉਸ ਦੀ ਨਿਗਮ ਜਾਂ ਕਿਸੇ ਹੋਰ ਸਬੰਧਿਤ ਅਥਾਰਟੀ ਵੱਲੋਂ ਪ੍ਰਵਾਨਗੀ ਨਹੀਂ ਲਈ ਹੋਈ ਸੀ। ਇਸ ਲਈ ਇਹ ਮਾਮਲਾ ਪੁਲੀਸ ਲਈ ਵੀ ਪੇਚੀਦਾ ਬਣ ਗਿਆ ਕਿ ਉਹ ਗੈਰਕਾਨੂੰਨੀ ਬੋਰਡ ਦੀ ਕਿਸ ਤਰ੍ਹਾਂ ਜਾਂਚ ਕਰੇਗੀ। ਇਹ ਵਿਵਾਦਿਤ ਫਲੈਕਸ ਬੋਰਡ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਸਕੱਤਰ ਅਜੈ ਗੋਇਲ ਵੱਲੋਂ ਲਗਾਇਆ ਗਿਆ ਸੀ, ਜਿਸ ਵਿੱਚ ਦੀਵਾਲੀ ਤੇ ਹੋਰ ਤਿਉਹਾਰਾਂ ਦੀ ਵਧਾਈ ਸੰਦੇਸ਼ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੇ ਆਕਾਰੀ ਫੋਟੋ ਵੀ ਅੰਕਿਤ ਸੀ। ਕਿਸੇ ਸ਼ਰਾਰਤੀ ਨੇ ਦੀਵਾਲੀ ਵਾਲੀ ਰਾਤ ਨੂੰ ਹੀ ਇਸ ’ਤੇ ਛਪੀ ਪ੍ਰਧਾਨ ਮੰਤਰੀ ਦੀ ਫੋਟੋ ਪਾੜ ਦਿੱਤੀ।  ਹਰਿੰਦਰ ਕੋਹਲੀ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਲੱਭ ਕੇ ਉਨ੍ਹਾਂ ’ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਜਾਵ

ਜ਼ਿਲ੍ਹਾ ਪੁਲੀਸ ਮੁਖੀ ਨੇ ਭਾਜਪਾ ਵਫ਼ਦ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਜੈ ਗੋਇਲ ਨੇ ਮੰਨਿਆ ਕਿ ਇਸ ਫਲੈਕਸ ਸਬੰਧੀ ਨਿਗਮ ਜਾਂ ਕਿਸੇ ਹੋਰ ਅਥਾਰਟੀ ਤੋਂ ਪ੍ਰਵਾਨਗੀ ਨਹੀ ਲਈ ਹੋਈ ਸੀ।