ਜਗਰਾਉਂ, ਨਵੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਭਾਰਤ ਦੇ ਮਹਾਨ ਸ਼ਹੀਦਾਂ ਵਿਚੋਂ ਇਕ ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਜੀ ਦਾ ਸ਼ਹੀਦੀ ਦਿਹਾੜਾ ਜਗਰਾਉਂ ਵਿਖੇ ਆਰ ਕੇ ਹਾਈ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਗਿਆ,ਜਿਸ ਵਿਚ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਹੁਣਾਂ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ।
ਸਭ ਤੋਂ ਪਹਿਲਾਂ ਸਕੂਲ ਮੈਨੇਜਮੈਂਟ ਵਲੋਂ ਹਵਨ ਕਰ ਕੇ ਲਾਲਾ ਜੀ ਨੂੰ ਯਾਦ ਕੀਤਾ ਅਤੇ ਬਾਅਦ ਵਿੱਚ ਉਘੇ ਸ਼ਹਿਰ ਨਿਵਾਸੀਆਂ ਨੇ ਲਾਲਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਿਸ ਵਿਚ ਐਸ ਡੀ ਐਮ ਜਗਰਾਉਂ ਸ, ਨਰਿੰਦਰ ਸਿੰਘ ਧਾਲੀਵਾਲ ,ਲੋਕ ਸੇਵਾ ਸੁਸਾਇਟੀ ਅਤੇ ਗਰੀਨ ਪੰਜਾਬ ਮਿਸ਼ਨ ਦੇ ਸਾਰੇ ਮੈਂਬਰ ਸ਼ਾਮਿਲ ਹੋਏ।
ਇਸ ਮੌਕੇ ਗਰੀਨ ਪੰਜਾਬ ਮਿਸ਼ਨ ਵਲੋਂ ਵਿਸ਼ੇਸ਼ ਤੌਰ ਤੇ ਇਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬੂਟੇ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ,ਸਤਪਾਲ ਸਿੰਘ ਦੇਹਡ਼ਕਾ , ਕੋਸਲਰ ਰਾਜ ਭਾਰਤਵਾਜ, ਡਾ ਮਦਨ ਮਿਤਲ, ਪੱਤਰਕਾਰ ਜੋਗਿੰਦਰ ਸਿੰਘ , ਪੱਤਰਕਾਰ ਵਿਨੋਦ ਕੁਮਾਰ , ਕੰਚਨ ਗੁਪਤਾ, ਨਵੀਨ ਗੁਪਤਾ, ਮਾਸਟਰ ਹਰਦੀਪ ਜੱਸੀ, ਗੁਲਸ਼ਨ ਕਾਲੜਾ, ਪ੍ਰਦੀਪ ਕੁਮਾਰ, ਦਵਿੰਦਰ ਜੈਨ, ਉਮ ਪ੍ਰਕਾਸ਼ ਭੰਡਾਰੀ, ਅਨਿਲ ਅਗਰਵਾਲ, ਸੁਧੀਰ ਝਾਂਜੀ, ਅਤੇ ਰਮਨ ਜੈਨ ਆਦਿ ਹਾਜ਼ਰ ਸਨ।