You are here

ਐਡਵੋਕੇਟ ਜਤਿੰਦਰਪਾਲ ਸਿੰਘ ਗਿੱਲ ਅਤੇ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ ਦਾ ਗੁਰਦੁਆਰਾ ਚੰਦੂਆਣਾ ਸਾਹਿਬ ਵੱਲੋਂ ਸਨਮਾਨਤ ਕੀਤਾ ਗਿਆ

 ਮਹਿਲ ਕਲਾਂ/ਬਰਨਾਲਾ -ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-

ਪਿੰਡ ਨਰੈਣਗੜ੍ਹ ਸੋਹੀਆ,ਛੀਨੀਵਾਲ ਖੁਰਦ,ਦੀਵਾਨੇ,ਗਹਿਲਾ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਗੁਰਦੁਆਰਾ ਚੰਦੂਆਣਾ ਸਾਹਿਬ ਅਤੇ ਨੇਤਰਹੀਣ ਸੰਗੀਤ ਵਿਦਿਆਲਿਆ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਜੀ ਵੱਲੋਂ ਦੇਖ-ਰੇਖ ਕੀਤੀ ਜਾਂਦੀ ਹੈ। ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਐਡਵੋਕੇਟ ਜਤਿੰਦਰਪਾਲ ਸਿੰਘ ਗਿੱਲ ਪਤਨੀ ਐਡਵੋਕੇਟ ਜਸਪ੍ਰੀਤ ਕੌਰ ਗਿੱਲ ਚੰਨਣਵਾਲ ਹਰ ਹਫ਼ਤੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਖਾਣ ਪੀਣ ਦੀਆਂ ਮਨ ਪਸੰਦ ਚੀਜ਼ਾਂ ਲੈ ਕੇ ਆਉਂਦੇ ਹਨ। ਜਤਿੰਦਰਪਾਲ ਕਹਿਣਾ ਹੈ ਕਿ ਮਨ ਬੁੱਧੀ,ਅਪਾਹਜ,ਬੇਸਹਾਰਾ ਬੱਚਿਆਂ ਨੂੰ ਲਗਾਤਾਰ 8-9 ਸਾਲ ਤੋਂ ਹਰ ਹਫ਼ਤੇ ਇਨ੍ਹਾਂ ਕੋਲ ਆਉਂਦਾ ਹਾਂ ਅਤੇ ਮੇਰੀ ਜ਼ਿੰਦਗੀ ਨੂੰ ਬਹੁਤ ਸਕੂਨ ਮਿਲਦਾ ਹੈ। ਅੱਜ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਲਜੀਤ ਸਿੰਘ ਵੱਲੋਂ ਐਡਵੋਕੇਟ ਜਤਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਐਡਵੋਕੇਟ ਜਸਪ੍ਰੀਤ ਕੌਰ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।ਇਸ ਸਮੇਂ ਬਲਜੀਤ ਸਿੰਘ ਨੇ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਸ ਆਸ਼ਰਮ ਦੇ ਬੱਚੇ ਪੰਜਾਬ ਤੋਂ ਲੈ ਕੇ ਬਾਹਰਲੀਆਂ ਸਟੇਟਾਂ ਤੱਕ ਵੀ ਕੀਰਤਨ ਕਰਨ ਜਾਂਦੇ ਹਨ। ਬਾਬਾ ਸੂਬਾ ਸਿੰਘ ਦੀ ਮਿਹਰ ਸਦਕਾ ਬੱਚੇ ਇੱਥੋਂ ਸੰਗੀਤ ਸਿੱਖ ਕੇ ਵੱਡੇ-ਵੱਡੇ ਗੁਰਦੁਆਰਿਆਂ ਦੇ ਵਿਚ ਜਾ ਕੇ ਆਪਣੀ ਜ਼ਿੰਦਗੀ ਦਾ ਵਧੀਆ ਅਨੰਦ ਮਾਣਦੇ ਰਹੇ ਹਨ।