ਮਹਿਲ ਕਲਾਂ/ਬਲਨਾਲਾ-ਨਵੰਬਰ-(ਗੁਰਸੇਵਕ ਸੋਹੀ)
ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਲੁਧਿਆਣਾ ਦੇ ਬਲਾਕ ਪੱਖੋਵਾਲ ਅਤੇ ਸਮਸਾਨਘਾਟ ਸੇਵਾ ਸੰਸਥਾ ਵਲੋਂ ਸਾਂਝੇ ਤੌਰ ਤੇ ਦੀਵਾਲੀ ਅਤੇ ਬੰਦੀ ਛੋੜ ਮੌਕੇ ਪਰਿੰਦਿਆਂ ਲਈ ਆਲ੍ਹਣੇ ਵੰਡੇ ਗਏ।
ਇਸ ਮੌਕੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਅਤੇ ਡਾਕਟਰ ਅਜੈਬ ਸਿੰਘ ਜੀ ਧੂਰਕੋਟ ਚੀਫ ਸੈਕਟਰੀ ਬਲਾਕ ਪੱਖੋਵਾਲ ਨੇ ਵਿਸੇਸ਼ ਤੌਰ ਤੇ ਹਾਜਰੀ ਲਵਾਈ ।
ਆਗੂਆਂ ਨੇ ਗਲਬਾਤ ਕਰਦਿਆਂ ਦੱਸਿਆ ਕਿ ਪਦੂਸਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਅਤੇ ਬੇਜੁਬਾਨ ਜਾਨਵਰਾਂ ਦਾ ਖਿਆਲ ਰਖਿਆ ਜਾਣਾ ਚਾਹੀਦਾ ਹੈ।
ਉਹਨਾ ਪਿੰਡ ਦੇ ਖੰਭਿਆਂ ਉਪਰ ਆਲਣੇ ਟੰਗੇ। ਕਿਓਂਕਿ ਦਰਖਤਾਂ ਦੀ ਘਾਟ ਕਾਰਨ ਪੰਛੀ ਆਪਣਾ ਰੈਣ ਬਸੇਰਾ ਨਹੀ ਕਰ ਪਾਉਂਦੇ।
ਦੀਵਾਲੀ ਮੌਕੇ ਇਸ ਨਿਵੇਕਲੀ ਪਹਿਲ ਨੂੰ ਇਲਾਕਾ ਨਿਵਾਸੀਆਂ ਨੇ ਖੂਬ ਸਲਾਹਿਆ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਚਿਮਨੀ ,ਅਮਨਦੀਪ ਅਮਨਾ' ਜਗਰੂਪ ਸਿੰਘ ਲਵਲੀ ,ਨਾਜਰ ਸਿੰਘ ਨਾਜ਼ੀ 'ਗੁਰਦੀਪ ਸਿੰਘ ਦੀਪਾ, ਜਸਪਾਲ ਸਿੰਘ ਪਾਲਾ, ਹਰਪ੍ਰੀਤ ਸਿੰਘ, ਬਿੱਲੂ ਠਾਕਰ, ਕੁਲਦੀਪ ਸਿੰਘ ਦੀਪਾ, ਪੁਸ਼ਪਿੰਦਰ ਸਿੰਘ' ਅਮਰੀਕ ਸਿੰਘ ,ਬੰਟੀ, ਹਰਸ਼ਪ੍ਰੀਤ ਸਿੰਘ, ਹਰਮਨਜੋਤ ਕੌਰ' ਰੂਬਲਪ੍ਰੀਤ ਕੌਰ, ਮਨਜੀਤ ਕੌਰ, ਰਾਜਨ ,ਪੰਮਾਂ, ਭਜਨ ਸਿੰਘ ,ਅਮਰਿੰਦਰ ਸਿੰਘ, ਸ਼ਮਸ਼ਾਨਘਾਟ ਸੇਵਾ ਸੰਸਥਾ ਦੇ ਸਾਥੀ ਆਤਮਾ ਸਿੰਘ' ਗੁਰਪ੍ਰੀਤ ਸਿੰਘ ,ਜਗਤਾਰ ਸਿੰਘ ਕਾਲਾ, ਪਾਲਾ ਸਿੰਘ, ਰਾਜਵਿੰਦਰ ਸਿੰਘ ' ਦੀਪਾ ਫ਼ੌਜੀ, ਦਲਵਾਰਾ ਸਿੰਘ , ਰਣਜੀਤ ਸਿੰਘ ਪੰਚ ਆਦਿ ਹਾਜ਼ਰ ਸਨ ।