ਜਗਰਾਉਂ, ਨਵੰਬਰ 2020 - (ਜਸਮੇਲ ਗਾਲਿਬ/ ਮੋਹਿਤ ਗੋਇਲ / ਕੁਲਦੀਪ ਸਿੰਘ ਕੋਮਲ)
ਅੱਜ 5ਨਵਬੰਰ ਦੇ ਚੱਕਾ ਜਾਮ ਨੂੰ ਭਰਭੂਰ ਹੁੰਗਾਰਾ ਮਿਲਿਆ, ਜਿਸ ਵਿਚ ਕਿਸਾਨ ਜਥੇਬੰਦੀਆਂ ਵਲੋਂ ਜਗਰਾਉਂ ਤੋਂ ਕੁੱਝ ਦੁਰੀ ਤੇ ਚੋਕੀਮਾਨ ਸਥਿਤ ਮੇਨ ਜੀ ਟੀ ਰੋਡ ਨੂੰ ਰੋਕ ਕੇ,ਚਾਰ ਘੰਟੇ ਲਈ ਚੱਕਾ ਜਾਮ ਕਰਕੇ ਕੇਂਦਰ ਦੀ ਬੋਲੀ ਸਰਕਾਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ,ਕਿ ਕਿਸਾਨ ਜਥੇਬੰਦੀਆਂ ਕਦੇ ਵੀ ਇਸ ਲੜਾਈ ਤੋਂ ਪਿੱਛੇ ਨਹੀਂ ਹੱਟ ਸਕਦੀਆਂ ਕਿ ਕਹੇ ਕੇਂਦਰ ਸਾਡੀ ਗੱਲ ਤੱਕ ਵੀ ਨਹੀਂ ਸੁਣਦਾ, ਸੋ ਇਸ ਚੱਕਾ ਜਾਮ ਨੂੰ ਆਮ ਲੋਕਾਂ ਵਿਚ ਜ਼ਿਆਦਾ ਤਕਲੀਫ ਨੂੰ ਦੇਖਦੇ ਹੋਏ ਸਿਰ੍ਫ ਚਾਰ ਘੰਟੇ ਹੀ ਇਹ ਪ੍ਰਦਰਸ਼ਨ ਕੀਤਾ ਗਿਆ, ਇਸ ਰੋਸ਼ ਪ੍ਰਦਰਸ਼ਨ ਵਿਚ ਬੇਠੇ ਕਿਸਾਨ ਦੋ ਕਿ ਮੋਦੀ ਸਰਕਾਰ ਤੋਂ ਕਾਫੀ ਖ਼ਫ਼ਾ ਦਿਸ ਰਹੇ ਸਨ ਪਰ ਫਿਰ ਵੀ ਆਪਣੇ ਰੋਸ਼ ਤੋਂ ਕਿਸੇ ਨੂੰ ਨੁਕਸਾਨ ਨਾ ਹੋਵੇ ਦਾ ਵੀ ਸੋਚ ਰਹੇ ਸਨ। ਇਸ ਮੌਕੇ ਤੇ ਸ੍ਰ, ਪਰਮਜੀਤ ਸਿੰਘ ਗਾਲਿਬ, ਸੁਰਿੰਦਰ ਸਿੰਘ ਗਾਲਿਬ, ਗੁਰਦੇਵ ਸਿੰਘ ਗਾਲਿਬ, ਅਤੇ ਬਲੋਰ ਸਿੰਘ ਸ਼ੇਰਪੁਰ, ਨੇ ਦਸਿਆ ਕਿ ਜਦੋਂ ਤੱਕ ਕੇਂਦਰ ਇਸ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੇਦੀ, ਅਸੀਂ ਇਸੇ ਤਰ੍ਹਾਂ ਰੋਸ਼ ਪ੍ਰਦਰਸਨ ਕਰ ਦੇ ਰਵਾਗੇ ।