ਸਿੱਧਵਾਂ ਬੇਟ ,ਨਵੰਬਰ 2020 - (ਜਸਮੇਲ ਗਾਲਿਬ / ਮਨਜਿੰਦਰ ਗਿੱਲ )-
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾਂ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਬੀਤੇ ਦਿਨੀਂ 20 ਹਜ਼ਾਰ ਲੀਟਰ ਲਾਹਣ, ਨਾਜਾਇਜ ਸ਼ਰਾਬ, 15 ਕਿਲੋ ਭੁੱਕੀ ਅਤੇ ਨਸ਼ੀਲੀ ਗੋਲੀਆਂ ਸਮੇਤ ਅੱਧੀ ਦਰਜਨ ਵਿਅਕਤੀਆਂ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਐੱਸਐੱਸਪੀ ਸੋਹਲ ਅਨੁਸਾਰ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੁਖਬਰ ਦੀ ਸੂਚਨਾ 'ਤੇ ਸਤਲੁਜ ਦਰਿਆ ਨੇੜੇ ਪਿੰਡ ਬਾਘੀਆਂ ਅਤੇ ਸ਼ੇਰੇਵਾਲ ਏਰੀਏ 'ਚ ਦਰਿਆ ਦੇ ਆਰ ਅਤੇ ਪਾਰ ਸ਼ਰਾਬ ਤਸਕਰ ਸ਼ਰਾਬ ਦੀਆਂ ਭੱਠੀਆਂ ਲਗਾ ਕੇ ਸ਼ਰੇਆਮ ਸ਼ਰਾਬ ਕੱਢ ਰਹੇ ਹਨ, ਜਿਸ 'ਤੇ ਥਾਣਾ ਸਿੱਧਵਾਂ ਬੇਟ ਦੇ ਸਬ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਛਾਪਾ ਮਾਰਿਆ। ਇਸ ਦੌਰਾਨ 5 ਸ਼ਰਾਬ ਤਸਕਰ ਸ਼ਰਾਬ ਕੱਢਦੇ ਪੁਲਿਸ ਪਾਰਟੀਆਂ ਨੂੰ ਦੇਖ ਕੇ ਫਰਾਰ ਹੋ ਗਏੇ,ਜਿਸ ਤੇ ਪੁਲਿਸ ਪਾਰਟੀ ਨੇ ਮੌਕੇ 'ਤੇ 3 ਡਰੱਮ, 1 ਭੱਠੀ, 20 ਹਜ਼ਾਰ ਲੀਟਰ ਲਾਹਣ ਅਤੇ 200 ਬੋਤਲ ਨਾਜਾਇਜ ਸ਼ਰਾਬ ਬਰਾਮਦ ਕਰਕੇ ਭੱਜਣ ਵਾਲਿਆਂ ਕੁਲਜੀਤ ਸਿੰਘ ਪੁੱਤਰ ਅਮਰ ਸਿੰਘ, ਮਨਜੀਤ ਸਿੰਘ ਪੁੱਤਰ ਬੱਗੂ ਸਿੰਘ, ਲਛਮਣ ਸਿੰਘ ਪੁੱਤਰ ਬੋਘਾ ਸਿੰਘ, ਜਿੰਦੂ ਸਿੰਘ ਪੁੱਤਰ ਗੋਸ਼ਾ ਸਿੰਘ, ਭਗਵਾਨ ਸਿੰਘ ਪੁੱਤਰ ਖੰਡਾ ਸਿੰਘ ਵਾਸੀਆਨ ਬਾਘੀਆਂ ਖੁਰਦ ਅਤੇ ਬਾਘੀਆਂ ਕਲਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ।