ਜਗਰਾਓਂ/ਲੁਧਿਆਣਾ,ਮਈ 2020 (ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)
ਪੁਰਾਤਨ ਸਮੇ ਤੋਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਮੰਨਿਆ ਜਾਂਦਾ ਹੈ ਪਰ ਅੱਜ ਪੰਜਾਬ ਵਿੱਚ ਨਸ਼ਾ ਛੇਵਾਂ ਦਰਿਆ ਬਣ ਵਹਿ ਰਿਹਾ ਹੈ । ਅੱਜ ਜਿੱਥੇ ਪੰਜਾਬ ਇਸ ਭਿਆਨਕ ਮਹਾਮਾਰੀ ਨਾਲ ਲੜਦਾ ਹੋਏ ਭੁੱਖਾ ਮਰ ਰਿਹਾ ਹੈ। ਓਥੇ ਸਾਡੀ ਪੰਜਾਬ ਸਰਕਾਰ ਘਰ-ਘਰ ਭੋਜਨ ਪਹੁੰਚਾਉਣ ਦੀ ਬਜਾਏ ਘਰ ਘਰ ਨਸ਼ਾ ਪਹੁੰਚਾ ਰਹੀ ਹੈ।ਬਿਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਵਲੋਂ ਘਰ ਘਰ ਸ਼ਰਾਬ ਪਹੁੰਚਾੳਣ ਦਾ ਫੈਸਲਾ ਗਿਆ ਸੀ । ਪਰ ਸ਼ਾਇਦ ਸਾਡੇ ਮਾਣਯੋਗ ਮੁੱਖ ਮੰਤਰੀ ਇਹ ਭੁੱਲ ਗਏ ਹਨ ਕਿ ਇਸ ਔਖੇ ਸਮੇਂ ਵਿੱਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਦੀ ਨਹੀ ਬਲਕਿ ਓਹਨਾਂ ਦੇ ਸਾਥ ਦੀ ਜਰੂਰਤ ਹੈ । ਪੰਜਾਬ ਦੇ ਗਰੀਬਾਂ ਅਤੇ ਬੇਰੋਜਗਾਰਾਂ ਨੂੰ ਭੋਜਨ ਦੀ ਲੋੜ ਹੈ। ਸ਼ਾਇਦ ਸਾਡੇ ਮਾਣਯੋਗ ਮੁੱਖ ਮੰਤਰੀ ਇਹ ਭੁੱਲ ਗਏ ਹਨ ਕਿ ਓਹਨਾ ਨੇ ਗੁਟਕਾ ਸਾਹਿਬ ਦੀ ਸੌਂਹ ਖਾਂਦਿਆ ਇਕ ਮਹੀਨੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਹੀ ਸੀ। ਪਰ ਅੱਜ ਇਸ ਦੇ ਉਲਟ ਸਾਡੇ ਮਾਣਯੋਗ ਮੁੱਖ ਮੰਤਰੀ ਆਪ ਹੀ ਘਰ ਘਰ ਨਸ਼ਾ ਪਹੁੰਚਾ ਰਹੇ ਹਨ। ਫਿਰ ਓਹ ਸਮਾਂ ਵੀ ਦੂਰ ਨਹੀ ਜਦੋਂ ਪੰਜਾਬ ਵਿੱਚ ਕੇਵਲ ਤੇ ਕੇਵਲ ਨਸ਼ਾ ਹੀ ਰਹਿ ਜਾਵੇਗਾ। ਹੁੱਣ ਦੇਖਣਾ ਇਹ ਹੋਵੇਗਾ ਕਿ ਕੀ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਲਈ ਕੋਈ ਠੋਸ ਕਦਮ ਚੱਕਦੀ ਹੈ ਜਾਂ ਨਸ਼ੇ ਦਾ ਇਹ ਸਿਲਸਿਲਾ ਪੰਜਾਬ ਵਿੱਚ ਛੇਵਾਂ ਦਰਿਆ ਬਣ ਵਹਿੰਦਾ ਰਹੇਗਾ?