ਜਗਰਾਉਂ, ਅਕਤੂਬਰ 2020 - ( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) - ਭਾਜਪਾ ਦੇ ਉ ਬੀ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਕੋਸਲਰ ਕੁਨਾਲ ਬੱਬਰ ਨੇ ਅੱਜ ਬੀ ਜੇ ਪੀ ਨੂੰ ਅਲਵਿਦਾ ਕਹਿ ਦਿੱਤਾ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ ਅਸਤੀਫਾ ਦੇਣ ਦਾ ਤਾਂ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਵਾਰਾ ਜੋ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਗਏ ਹਨ, ਮੈਂ ਵੀ ਉਨ੍ਹਾਂ ਨੂੰ ਕਿਸਾਨਾ ਦੀ ਤਰ੍ਹਾਂ ਕਾਲਾ ਕਾਨੂੰਨ ਮੰਨਦਾ ਹਾਂ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਮੁਸਕਲਾਂ ਜੋ ਇਨ੍ਹਾਂ ਬਿਲਾਂ ਕਾਰਨ ਹਨ,ਉਸੇ ਕਰਕੇ ਕਿਸਾਨਾਂ ਦੇ ਹੱਕ ਵਿੱਚ ਹਾਂ,ਇਸੇ ਲਈ ਮੈਂ ਅਸਤੀਫਾ ਦੇ ਰਿਹਾ ਹਾਂ ਕਿਉਂਕਿ ਮੈਂ ਵੀ ਇਕ ਦੁਕਾਨਦਾਰ ਹਾਂ, ਤੇ ਮੇਰਾ ਵਪਾਰ ਲਗਪਗ ਕਿਸਾਨਾਂ ਨਾਲ ਜੁੜਿਆ ਹੈ, ਜੋ ਕੇਂਦਰ ਸਰਕਾਰ ਕਿਸਾਨਾਂ ਨਾਲ ਹਮਦਰਦੀ ਨਹੀਂ ਰਖਦੀ ਉਹ ਦੇਸ਼ ਨੂੰ ਅੱਗੇ ਕਿਵੇਂ ਲਿਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜ਼ੇ ਮੇਰਾ ਕਿਸੇ ਵੀ ਸਿਆਸੀ ਪਾਰਟੀ ਵਿੱਚ ਜਾਣ ਦਾ ਮੰਨ ਨਹੀਂ ਹੈ,ਬੱਸ ਮੈਂ ਕਿਸਾਨ ਅੰਦੋਲਨ ਲਈ ਕਿਸਾਨਾਂ ਦਾ ਪੂਰਾ ਸਾਥ ਦੇਵਾਂਗਾ। ਭਾਜਪਾ ਦੇ ਕੲੀ ਵਲਟੀਅਰ ਮੇਰੇ ਤੋਂ ਪਹਿਲਾਂ ਵੀ ਇਹ ਫੈਸਲਾ ਕਰ ਚੁੱਕੇ ਹਨ। ਆਉਣ ਵਾਲੀ ਆ ਐਮ ਸੀ ਦੀਆਂ ਚੋਣਾਂ ਵਿੱਚ ਇਸ ਤਰ੍ਹਾਂ ਜਾਪਦਾ ਹੈ ਕਿ ਜਗਰਾਉਂ ਵਿਚ ਭਾਜਪਾ ਕੋਈ ਵੀ ਸੀਟ ਨਹੀਂ ਜਿੱਤ ਸਕਨਗੇ।