You are here

22ਵੇਂ ਦਿਨ ਵਿਚ ਪੁਜਾ ਕਿਸਾਨ ਅੰਦੋਲਨ    

ਜਗਰਾਉਂ , ਅਕਤੁਬਰ 2020 (ਮੋਹਿਤ ਗੋਇਲ, ਕੁਲਦੀਪ ਸਿੰਘ  ਕੋਮਲ ) ਕਾਲੇ ਕਾਨੂੰਨਾਂ ਖਿਲਾਫ਼ 22ਵੇਂ ਦਿਨ ਚ ਸ਼ਾਮਲ ਹੋ ਚੁੱਕਾ ਹੈ ਕਿਸਾਨ ਅੰਦੋਲਨ ਇਸ ਅੰਦੋਲਨ ਵਿਚ ਅੱਜ ਤੋਂ ਇੱਕ ਸਾਲ ਪਹਿਲੇ ਇਨਕਲਾਬੀ ਲਹਿਰ ਚੋਂ ਵਿਛੜ ਗਏ ਅਧਿਆਪਕ ਆਗੂ ਗੁਰਚਰਨ ਸਿੰਘ ਹਠੂਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅੱਜ ਦੇ ਇਸ ਧਰਨੇ ਨੂੰ ਬਲਾਕ ਸਕੱਤਰ ਜਗਤਾਰ ਸਿੰਘ ਦੇਹੜਕਾ ਦੀ ਸਟੇਜ ਸੈਕਟਰੀ ਹੇਠ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਅਮਰ ਸਿੰਘ ਬੀ ਕੇ ਯੂ ਕਾਦੀਆਂ, ਮਜ਼ਦੂਰ ਆਗੂ ਕੰਵਲਜੀਤ ਖੰਨਾ, ਰੋਡਵੇਜ਼ ਪੈਨਸ਼ਨਰ ਆਗੂ ਜਗਦੀਸ਼ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ 4ਨਵਬੰਰ ਤੱਕ ਕਿਸਾਨ ਜੱਥੇਬੰਦੀਆਂ ਦੀ ਹਦਾਇਤ ਅਨੁਸਾਰ ਰੇਲ ਪਟੜੀਆਂ ਤੋਂ ਧਰਨੇ ਚੁਕ ਕੇ ਪਲੇਟਫਾਰਮ ਤੇ ਲਿਆਂਦਾ ਹੈ ਪਰ ਬਾਕੀ ਵਪਾਰਕ ਕੇਂਦਰਾਂ ਤੇ ਧਰਨੇ ਇਨ-ਬਿਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਪੰਜਾਬ ਵਿਧਾਨ ਸਭਾ ਚੋ ਕਾਨੂੰਨ ਰੱਦ ਹੋਣ ਤੋਂ ਬਾਅਦ ਹੁਣ ਸਿਧਾ ਮੋਦੀ ਹਕੂਮਤ ਖਿਲਾਫ ਤਿਖਾ ਹਮਲਾ ਹੋਵੇਗਾ, ਉਨ੍ਹਾਂ ਕਿਹਾ ਕਿ ਰੇਲਵੇ ਪਲੇਟਫਾਰਮ ਤੇ ਧਰਨਾ ਅੰਤ ਤੱਕ ਜਾਰੀ ਰਹੇਗਾ। ਇਸੇ ਤਰ੍ਹਾਂ ਰਿਲਾਇੰਸ ਪੇਟਰੋਲ ਪੰਪਾ ਤੇ ਚੱਲ ਰਹੇ ਧਰਨੇ ਵੀ ਅੱਜ 22ਵੇਂ ਦਿਨ ਚ ਸ਼ਾਮਲ ਹੋ ਗਏ ਹਨ ਜਿਥੇ ਜਗਤ ਸਿੰਘ ਲੀਲਾ ਜ਼ਿਲ੍ਹਾ ਪ੍ਰਧਾਨ,ਹਰਦੀਪ ਸਿੰਘ ਗਾਲਿਬ, ਪਰਮਜੀਤ ਸਿੰਘ ਪੰਮੀ, ਸੁਰਜੀਤ ਸਿੰਘ ਰਾਮਗੜ੍ਹ, ਦਵਿੰਦਰ ਸਿੰਘ ਮਨਸੀਆ ਆਦਿ ਹਾਜ਼ਰ ਸਨ। ਅੱਜ ਬੀ ਕੇ ਯੂ ੲੇਕਤਾ ( ਡਕੋਤਾ)ਵਲੋਂ ਰਾਇਕੋਟ, ਜਗਰਾਉਂ, ਹੰਬੜਾਂ, ਸਿੱਧਵਾਂ ਬੇਟ ਬਲਾਕ ਦੀਆਂ ਮੀਟਿੰਗਾਂ ਕਰਕੇ ਪਿੰਡਾਂ ਵਿੱਚ ਲਾਮਬੰਦੀ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ।