ਜਗਰਾਉਂ ,ਅਕਤੂਬਰ 2020 -( ਮੋਹਿਤ ਗੋਇਲ, ਕੁਲਦੀਪ ਸਿੰਘ ਕੋਮਲ) -
ਅੱਜ ਇਥੇ ਆਮ ਲੋਕਾਂ ਨੂੰ ਅਖ਼ਬਾਰੀ ਕਾਗਜ ਤੋਂ ਬਣੇ ਲਿਫਾਫੇ ਦੀ ਵਰਤੋਂ ਜ਼ਿਆਦਾ ਕਰਨ, ਅਤੇ ਪਲਾਸਟਿਕ ਦੇ ਲਿਫਾਫੇ ਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਮਾਣਯੋਗ ਪ੍ਰਸ਼ਾਸਕ-ਕੰਮ-ਉਪ ਮੰਡਲ ਮੈਜਿਸਟਰੇਟ ਸ: ਨਰਿੰਦਰ ਸਿੰਘ ਧਾਲੀਵਾਲ ਜੀ ਅਤੇ ਨਗਰ ਕੌਂਸਲ ਜਗਰਾਉਂ ਤੋਂ ਕਾਰਜ ਸਾਧਕ ਅਫਸਰ ਸ: ਸੁਖਦੇਵ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸੁਪਰਡੈਂਟ ਮਨੋਹਰ ਸਿੰਘ ਜੀ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ, ਅਤੇ ਸੀ ਐਫ ਸੀਮਾ ਜੀ ਦੀ ਦੇਖ ਰੇਖ ਵਿੱਚ pm943ਦੀਆ ਹਦਾਇਤਾਂ ਅਨੁਸਾਰ ਅੱਜ਼ ਕਰੀਬ 500ਅਖਵਾਰਾ ਦੇ ਲਿਫਾਫੇ ਆਂਗਨ ਵਾੜੀ ਵਰਕਰਾਂ ਦੇ ਸਹਿਯੋਗ ਨਾਲ ਬਣਾਏ ਗਏ ਅਤੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਅਖ਼ਬਾਰੀ ਕਾਗਜ ਤੋਂ ਬਣੇ ਲਿਫਾਫੇ ਵਰਤੋਂ ਜ਼ਿਆਦਾ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਮੋਟੀਵੇਟਰ ਰਮਨਦੀਪ ਕੌਰ,ਰਵੀ ਕੁਮਾਰ, ਧਰਮਵੀਰ ਅਤੇ ਆਗਨ ਵਾੜੀ ਵਰਕਰ ਹਾਜ਼ਰ ਸਨ।