ਨਵੀਂ ਦਿੱਲੀ,ਅਕਤੂਬਰ 2019 -(ਇਕਬਲ ਸਿੰਘ ਸਿੱਧੂ)- ਅਕਾਲ ਤਖ਼ਤ ਦੇ ਦਖ਼ਲ ਨਾਲ, ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਏ ਜਾਣ ਵਾਲੇ 2 ਨਗਰ ਕੀਰਤਨਾਂ ਸਬੰਧੀ ਵਿਵਾਦ ਮੁੱਕਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਬੇਮਿਸਾਲ ਕਰਾਰ ਦਿੰਦੇ ਹੋਏ ਇਸ ਮਾਮਲੇ 'ਚ ਸੰਗਤ ਨੂੰ ਗੰੁਮਰਾਹ ਕਰਨ ਲਈ ਦਿੱਲੀ ਕਮੇਟੀ ਪ੍ਰਬੰਧਕਾਂ ਦੇ ਅਸਤੀਫ਼ੇ ਦੀ ਮੰਗ ਕੀਤੀ | ਪ੍ਰੈੱਸ ਕਾਨਫ਼ਰੰਸ ਦੌਰਾਨ ਸਰਨਾ ਨੇ ਇਸ ਲੁੱਟ 'ਚ ਭਾਗੀਦਾਰ ਕਮੇਟੀ ਪ੍ਰਬੰਧਕਾਂ ਤੇ ਹੋਰਨਾ ਿਖ਼ਲਾਫ਼ ਦਿੱਲੀ ਪੁਲਿਸ ਤੋਂ ਜਾਂਚ ਕਰਨ ਦੀ ਮੰਗ ਵੀ ਕੀਤੀ | ਸਰਨਾ ਨੇ ਭਾਰਤ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ 28 ਅਕਤੂਬਰ ਨੂੰ ਗੁ. ਨਾਨਕ ਪਿਆਉ ਤੋਂ ਨਗਰ ਕੀਰਤਨ ਸ਼ੁਰੂ ਹੋਣ ਸਮੇਂ ਭਾਰਤ ਸਰਕਾਰ ਦੇ ਇਕ ਨੁਮਾਇੰਦੇ ਦੀ ਹਾਜ਼ਰੀ ਲਾਜ਼ਮੀ ਹੋਵੇ |