ਨਿਹਾਲ ਸਿੰਘ ਵਾਲਾ/ਬੱਧਨੀ ਕਲਾਂ 16ਅਕਤੂਬਰ-(ਨਛੱਤਰ ਸੰਧੂ/ਮਿੰਟੂ ਖੁਰਮੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮੋਗਾ ਵੱਲੋ ਬਲਾਕ ਨਿਹਾਲ ਸਿੰਘ ਵਾਲਾ ਦੇ ਰਿਲਾਇੰਸ ਪੰਪ ਤੇ ਸੱਤਵੇ ਦਿਨ ਧਰਨਾ ਜਾਰੀ ਰਿਹਾ,ਜਿਸ ਦੀ ਅਗਵਾਈ ਇੰਦਰਮੋਹਣ ਸਿੰਘ ਪੱਤੋ ਹੀਰਾ ਸਿੰਘ,ਅਵਤਾਰ ਸਿੰਘ ਤਾਰੀ ਅਤੇ ਸੁਖਮੰਦਰ ਸਿੰਘ ਵੱਲੋ ਕੀਤੀ ਗਈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਗਸੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋ ਜੋ ਕਿਸਾਨ ਮਾਰੂ ਆਰਡੀਨਂੈਸ ਪਾਸ ਕਰਕੇ ਕਿਸਾਨਾਂ ਦਾ ਗਲ ਘੁੱਟਣ ਦੀ ਚਾਲ ਨੂੰ ਕਿਸਾਨ ਜੱਥੇਬਂੰਦੀਆਂ ਕਦੇ ਵੀ ਲਾਗੂ ਨਹੀ ਹੋਣ ਦੇਣਗੀਆਂ।ਅੱਜ ਧਰਨੇ ਵਿੱਚ ਕਿਸਾਨ,ਮਜਦੂਰ,ਨੌਜਵਾਨ ਨਾਹਰੇ ਮਾਰਦੇ ਹੋਏ ਕਾਫ਼ਲਾ ਬਣ ਕੇ ਪਹੁੰਚੇ।ਬੁਲਾਰਿਆਂ ਨੇ ਦੱਸਿਆ ਕਿ 25ਅਕਤੂਬਰ ਨੂੰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਬੁੱਤ ਬਣਾ ਕੇ ਫੂਕੇ ਜਾਣਗੇ।ਮੈਡੀਕਲ ਐਸੋਸੀਏਸ਼ਨ ਵੱਲੋ ਦਵਾਈਆਂ ਦੀ ਫ਼ਰੀ ਸੇਵਾ ਧਰਨੇ ਵਾਲੇ ਕਿਸਾਨਾਂ ਲਈ ਜਾਰੀ ਰੱਖੀ ਹੋਈ ਹੈ।ਰਾਜਵੀਰ ਸਿੰਘ ਰੌਤਾ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਦੀਵਾਈਆਂ ਲਿਆਦੀਆਂ ਗਈਆਂ।ਅੱਜ ਜੱਥੇਬੰਦੀ ਦੇ ਆਗੂ ਦਿੱਲੀ ਮੋਦੀ ਸਰਕਾਰ ਦੀ ਮੀਟਿੰਗ ਤੋ ਬਾਅਦ ਜੋ ਵੀ ਸੁਨੇਹਾ ਦੇਣਗੇ,ਉਸ ਨੂੰ ਸਾਰੇ ਪਿੰਡਾਂ ਦੀਆਂ ਕਮੇਟੀਆਂ ਵੱਲੋ ਹਰ ਹਾਲਤ ਲਾਗੂ ਕੀਤਾ ਜਾਵੇਗਾ।ਨਵੇਂ ਪਿੰਡਾਂ ਦੀਆਂ ਇਕਾਈਆਂ ਬਣਾ ਕੇ ਜੱਥੇਬੰਦੀ ਦਾ ਅਕਾਰ ਵੱਡਾ ਕੀਤਾ ਜਾਵੇਗਾ।ਵਕੀਲ ਭਾਈਚਾਰੇ ਅਤੇ ਆਗਣਵਾੜੀ ਵਰਕਰਾਂ ਵੱਲੋ ਵੀ ਵੱਡੀ ਪੱਧਰ ਤੇ ਹਾਜਰੀ ਲਗਵਾਈ ਗਈ ਅਤੇ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਮ ਦੀ ਮੱਦਦ ਲਈ ਤਿਆਰ ਹਨ।ਇਸ ਸਮੇਂ ਕੁਲਦੀਪ ਸਿੰਘ ਰੌਂਤਾਂ,ਬਲਵੀਰ ਸਿੰਘ ਪੱਤੋ ਹੀਰਾ ਸਿੰਘ,ਮੇਜਰ ਸਿੰ੍ਹਘ ਰੌਤਾਂ,ਜਗਜੀਤ ਸਿੰਘ ਪੱਤੋ ਹੀਰਾ ਸਿੰਘ,ਸਾਧੂ ਸਿੰਘ ਰਣਸੀਹ ਖੁਰਦ,ਨਛੱਤਰ ਸਿੰਘ ਰਣਸੀਹ ਖੁਰਦ,ਗੁਰਪ੍ਰੀਤ ਸਿੰਘ ਰਣਸੀਹ ਖੁਰਦ,ਬਸੰਤ ਸਿੰਘ ਪੱਤੋ ਹੀਰਾ ਸਿੰਘ,ਕੁਲਦੀਪ ੁਿਸੰਘ ਪੱਤੋ,ਹਰਪਾਲ ਸਿੰਘ ਪੱਖਰਵੱਡ,ਚਮਕੌਰ ਸਿੰਘ ਪੱਖਰਵੱਡ,ਸੁਖਮੰਦਰ ਸਿੰਘ ਨੰਗਲ,ਦਰਸ਼ਨ ਸਿੰਘ ਹਿੰਮਤਪੁਰਾ,ਮੇਜਰ ਸਿੰਘ ਧੂੜਕੋਟ ਰਣਸੀਹ,ਇੰਦਰਪਾਲ ਸਿੰਘ ਮੋਹਣਾ,ਛਿੰਦਰ ਸਿੰਘ ਰਣਸੀਹ ਕਲਾਂ,ਸੁਖਦੇਵ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਰਣਸੀਹ ਖੁਰਦ ਆਦਿ ਆਗੂ ਤੇ ਕਿਸਾਨਾਂ ਨੇ ਵੀ ਸੰਬੋਧਨ ਕੀਤਾ।