You are here

ਲੁਧਿਆਣਾ ਵਾਸੀਅਾ ਨੂੰ ਜਲਦੀ ਮਿਲੇਗਾ ਵੱਡੇ ਵੱਡੇ ਜਾਮਾ ਤੋਂ ਛੁਟਕਾਰਾ, ਦਸੰਬਰ ਤੱਕ ਪੂਰਾ ਹੋ ਸਕਦੈ ਇਹ ਫਲਾਈਓਵਰ

ਲੁਧਿਆਣਾ, ਅਕਤੂਬਰ (ਕੁਲਵਿੰਦਰ ਸਿੰਘ ਚੰਦੀ) :- ਪਿਛਲੇ ਲੰਮੇ ਸਮੇ ਤੋਂ ਟੈਰਫਿਕ ਨਾਲ ਜੂਝ ਰਹੇ ਲੁਧਿਆਣਾ ਵਾਸੀਆ ਨੂੰ ਜਲਦੀ ਹੀ ਮਿਲ ਜਾਏਗਾ ਲੰਮੇ ਲੰਮੇ ਜਾਮਾਂ ਤੋ ਛਟਕਾਰਾ ਕਿਉਕਿ ਜਲਦੀ ਹੀ      ਐੱਨ.ਐੱਚ.ਏ.ਏ.ਆਈ. ਦੇ ਫਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਸਮਰਾਲਾ ਚੌਕ ਤੱਕ ਚੱਲ ਰਹੇ ਐਲੀਵੇਟਿਡ ਪ੍ਰੋਜੈਕਟ ਦੇ ਪੂਰਾ ਹੋਣ ‘ਚ ਕਾਫੀ ਸਮਾਂ ਲੱਗਣ ਵਾਲਾ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਚੀਮਾਂ ਚੌਕ ਵਾਲੇ ਪ੍ਰੋਜੈਕਟ ਨੁੂੰ ਲੋਕਾ ਦੀ ਸਮੱਸਿਆ ਨੂੰ ਦੇਖਦਿਆ ਇਸ ਦੇ ਤਹਿਤ ਚੀਮਾਂ ਚੌਕ ਤੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਦਸੰਬਰ ਮਹੀਨੇ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਪੁਲ ਦੇ ਬਣ ਜਾਣ ਤੋਂ ਬਾਅਦ ਜਾਮ ਦੀ ਸਭ ਤੋਂ ਵੱਡੀ ਸਮੱਸਿਆ ਤੋਂ ਛੁਟਕਾਰਾਂ ਮਿਲ ਜਾਵੇਗਾ। ਕੰਸਟ੍ਰਕਸ਼ਨ ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ ਤੱਕ ਪੁਲ ਦਾ ਨਿਰਮਾਣ ਕੰਮ ਖਤਮ ਕਰ ਦਿੱਤਾ ਜਾਵੇਗਾ। ਕੰਪਨੀ ਨੇ 200 ਮੀਟਰ ਦੀ ਅਪ੍ਰੋਚ ਰੋਡ ਤਿਆਰ ਕਰ ਦਿੱਤੀ ਹੈ ਅਤੇ 370 ਮੀਟਰ ਦੇ ਸਟ੍ਰਕਚਰ ਤੇ ਹੁਣ ਕੰਮ ਜਾਰੀ ਹੈ ਜਿਸ ‘ਚ ਜਿਆਦਾਤਰ ਕੰਮ ਨਿਪਟਾਇਆ ਜਾ ਚੁੱਕਿਆ ਹੈ। ਇਸ ਪੁਲ ਦਾ ਨਿਰਮਾਣ ਹੋਣ ਨਾਲ ਸਭ ਤੋਂ ਜਿਆਦਾ ਫਾਇਦਾ ਕਾਰੋਬਾਰੀਆਂ ਨੂੰ ਹੋਵੇਗਾ ।