ਜਗਰਾਉਂ, ਸਤੰਬਰ 2020 - (ਪੱਤਰਕਾਰ ਮੋਹਿਤ ਗੋਇਲ,ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ) ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਗਰੀਨ ਮਿਸ਼ਨ ਅਤੇ ਟਰੈਫ਼ਿਕ ਪੁਲੀਸ ਜਗਰਾਉਂ ਵੱਲੋਂ ਨੇਕ ਉਪਰਾਲਾ ਕਰਦੀਆਂ ਫੀਲਟਰਾਂ ਦੇ ਤੇ ਏ ਸੀ ਵਿੱਚੋਂ ਜੋ ਪਾਣੀ ਨਾਲੀਆਂ ਵਿੱਚ ਰੋੜੀਆਂ ਜਾ ਰਿਹਾ ਹੈ ਉਸ ਤੋਂ ਵਰਤੋਂ ਵਿੱਚ ਲਿਆਉਣ ਲਈ ਬਾਲਟੀਆਂ ਵੰਡੀਆਂ ਗਈਆਂ ਨਾਲ ਹੀ ਜਾਗਰੂਕ ਕੀਤਾ ਗਿਆ ਕਿ ਇਸ ਪਾਣੀ ਨੂੰ ਬੂਟਿਆਂ ਵਿੱਚ ਵਰਤਿਆ ਜਾ ਸਕਦਾ ਹੈ ਕੱਪੜੇ ਧੋਣ ਲਈ ਵਰਤਿਆ ਜਾ ਸਕਦਾ ਹੈ ਇਸ ਮੌਕੇ ਟ੍ਰੈਫ਼ਿਕ ਡੀ ਐੱਸ ਪੀ ਸੁਖਪਾਲ ਸਿੰਘ ਨੇ ਗਲਬਾਤ ਦੌਰਾਨ ਕਿਹਾ ਕਿ ਪਹਿਲਾਂ ਤਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਉਸ ਤੋਂ ਬਾਅਦ ਉਨ੍ਹਾਂ ਗਰੀਨ ਮਿਸ਼ਨ ਦੇ ਇਸ ਉੱਪਰਾਲਾ ਪਦੀ ਸ਼ਲਾਂਘਾਂ ਕੀਤੀ ਇਸ ਨਾਲ ਹੀ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਹੀ ਨੀਵਾਂ ਚਲਾ ਗਿਆ ਹੈ ਪਰ ਇਨਸਾਨ ਦੀ ਜਿੰਮੇਵਾਰੀ ਬਣਦੀ ਹੈ ਕਿ ਪਾਣੀ ਦੀ ਸੰਭਾਲ ਕਰੇ ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਇਸ ਮੌਕੇ ਕੇ ਸਾਰੀ ਗ੍ਰੀਨ ਮਿਸ਼ਨ ਦੀ ਟੀਮ ਟ੍ਰੈਫਿਕ ਕਰਮਚਾਰੀ ਹਾਜ਼ਰ ਹਨ।