ਜਗਰਾਓਂ, ਸਤੰਬਰ 2020 -(ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਵੱਲੋਂ ਸਥਾਨਕ ਕੱਚਾ ਮਲਕ ਰੋਡ 'ਤੇ ਵਾਰਡ ਨੰਬਰ 2 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਦਾਖਾ ਨੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਦੱਸਿਆ ਕਿ 49 ਲੱਖ ਰੁਪਏ ਦੀ ਲਾਗਤ ਨਾਲ ਇਹ ਬਸੰਤ ਐਵੀਨਿਉ ਦਾ ਰਸਤਾ ਪੱਕਾ ਕੀਤਾ ਜਾ ਰਿਹਾ ਹੈ ਜਿਸ ਨਾਲ ਵਾਰਡ ਵਾਸੀਆ ਨੂੰ ਵੱਡੀ ਸਹੂਲਤ ਮਿਲੇ ਗੀ। ਓਹਨਾ ਅੱਗੇ ਆਖਿਆ ਕਿ ਕਾਂਗਰਸ ਸਰਕਾਰ ਪਾਰਟੀਬਾਜੀ ਤੋਂ ਉਪਰ ਉਠ ਕੇ ਜਗਰਾਓਂ ਹਲਕੇ ਦੇ ਵਿਕਾਸ ਕਾਰਜ ਲਈ ਕਾਰਜ ਕਰ ਰਹੀ ਹੈ। ਸ ਮਲਕੀਤ ਸਿੰਘ ਦਾਖਾ ਦਾ ਵਾਰਡ ਵਾਸੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਈਓ ਸੁਖਦੇਵ ਸਿੰਘ ਰੰਧਾਵਾ, ਗੋਪਾਲ ਸ਼ਰਮਾ, ਰਵਿੰਦਰ ਕੁਮਾਰ ਸੱਭਰਵਾਲ, ਸੂਬੇਦਾਰ ਮੇਜਰ ਦੇਵੀ ਦਿਆਲ ਸ਼ਰਮਾ, ਕੁਲਦੀਪ ਸਿੰਘ ਕੈਲੇ, ਸ ਜਗਜੀਤ ਸਿੰਘ ਜੱਗੀ,ਸਾਜਨ ਮਲਹੋਤਰਾ, ਇਕਬਾਲ ਸਿੰਘ ਐੱਮਸੀ, ਮਾਸਟਰ ਜਸਵਿੰਦਰ ਸਿੰਘ, ਪੋ੍. ਸੁਰਜੀਤ ਸਿੰਘ, ਵਿਜੇ ਕੁਮਾਰ ਸੈਣੀ, ਤਰਲੋਚਨ ਸਿੰਘ,ਸੁਰਿੰਦਰ ਸਿੰਘ ਸੇਠੀ,ਮਹਿੰਦਰ ਸਿੰਘ ਸੇਠੀ, ਸ ਬਲਦੇਵ ਸਿੰਘ ਦਿਓਲ , ਦਰਸ਼ਨ ਸਿੰਘ, ਜਗਮੋਹਨ ਸਿੰਘ ਬਰਾੜ, ਮਾਸਟਰ ਹਰਜੀਤ ਸਿੰਘ, ਦਲਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਡਾ ਜੀਤ ਸਿੰਘ, ਕਮਲ ਜਸਵਾਲ, ਜਗਤਾਰ ਸਿੰਘ, ਕਮਿਕਰ ਸਿੰਘ , ਬਿੰਦਰ ਸਿੰਘ , ਸੁੱਖਾ ਸਿੰਘ , ਹਰਵਿੰਦਰ ਸਿੰਘ ਚਾਵਲਾ ਆਦਿ ਹਾਜ਼ਰ ਸਨ।