ਜਗਰਾਓਂ, 24 ਮਈ (ਅਮਿਤ ਖੰਨਾ,) ਪਿਛਲੇ 10 ਦਿਨਾਂ ਤੋਂ ਲੈ ਕੇ ਸਫ਼ਾਈ ਸੇਵਕ ਜੋ ਹੜਤਾਲ ਤੇ ਚੱਲ ਰਹੇ ਨੇ ਤੇ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗ ਗਏ ਨੇ ਇਨ•ਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਕੌਂਸਲਰਾਂ ਨੇ ਆਪਣੇ ਸਾਥੀਆਂ ਸਮੇਤ ਅੱਜ ਖ਼ੁਦ ਸੜਕਾਂ ਤੇ ਸਫਾਈ ਲਈ ਉਤਰੇ ਨੇ ਇਨ•ਾਂ ਨੂੰ ਦੇਖਦੇ ਵਾਰਡ ਨੰਬਰ 3 ਦੀ ਕੌਂਸਲਰ ਬੀਬੀ ਰਜਿੰਦਰ ਕੌਰ ਠੁਕਰਾਲ ਦੇ ਪਤੀ ਅਜੀਤ ਸਿੰਘ ਠੁਕਰਾਲ ਖ਼ੁਦ ਆਪਣੇ ਸਾਥੀਆਂ ਨਾਲ ਮੁਹੱਲੇ ਦੇ ਵਿੱਚ ਸਫ਼ਾਈ ਲਈ ਪਹੁੰਚੇ ਜਿੱਥੇ ਸਫ਼ਾਈ ਨਾ ਹੋਣ ਕਰਕੇ ਨਾਲੀਆਂ ਬੰਦ ਪਈਆਂ ਸਨ ਮੁਹੱਲੇ ਦੀਆਂ ਸੜਕਾਂ ਤੇ ਕੂੜਾ ਕਰਕਟ ਖਿਲਰਿਆ ਹੋਇਆ ਸੀ ਉਨ•ਾਂ ਨੇ ਆਪ ਆਪਣੇ ਸਾਥੀਆਂ ਸਮੇਤ ਹੱਥੀਂ ਕੂੜਾ ਚੁੱਕ ਕੇ ਹਰੇਕ ਘਰ ਦਾ ਕੁੰਡਾ ਖੜਕਾ ਕੇ ਕੂੜਾ ਰੇਹੜੀ ਦੇ ਵਿੱਚ ਸੁਟਵਾਇਆ ਇਸ ਦੌਰਾਨ ਉਨ•ਾਂ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਆਪਣੀ ਹੀ ਸਰਕਾਰ ਨੂੰ ਮੰਗਾਂ ਤੁਰੰਤ ਲਾਗੂ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਅੱਜ ਦੂਸਰੇ ਦਿਨ ਸਾਰੇ ਵਾਰੜ ਨੂੰ ਸੈਨੀਟਾਈਜ਼ਰ ਕਰਵਾਇਆ ਗਿਆ ਵਾਰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਕੂੜਾ ਸੜਕਾਂ ਤੇ ਨਾ ਖਿਲਾਰੋ ਆਪਣੇ ਘਰਾਂ ਵਿਚ ਇਕ ਪੌਲੀਥੀਨ ਲਾ ਕੇ ਉਹਦੇ ਵਿੱਚ ਕੂੜਾ ਇਕੱਠਾ ਕਰ ਲਓ ਅਸੀਂ ਤੁਹਾਡੇ ਘਰੋਂ ਆਪ ਕੂੜਾ ਚੁੱਕ ਕੇ ਲੈ ਕੇ ਜਾਵਾਂਗੇ ਉਨ•ਾਂ ਨੇ ਕਿਹਾ ਕਿ ਅੱਜਕੱਲ• ਕੋਰੂਨਾ ਵਰਗੀ ਭਿਅੰਕਰ ਮਹਾਂਮਾਰੀ ਜੋ ਚੱਲ ਰਹੀ ਹੈ ਇਸ ਕਰਕੇ ਸਾਨੂੰ ਖ਼ੁਦ ਹੀ ਸੜਕਾਂ ਤੇ ਉਤਰਨਾ ਪਿਆ ਹੈ ਉਨ•ਾਂ ਦੇ ਨਾਲ ਐਡਵੋਕੇਟ ਨਵੀਨ ਗੁਪਤਾ, ਜਗਤਾਰ ਸਿੰਘ ਚਾਵਲਾ, ਹਰਜੀਤ ਸਿੰਘ ਸੋਨੂੰ ਅਰੋਡ਼ਾ ਪ੍ਰਾਪਰਟੀ ਡੀਲਰ, ਹਰਮੀਤ ਸਿੰਘ ਬਜਾਜ, ਸੰਦੀਪ ਲੇਖੀ, ਸੁਖਵਿੰਦਰ ਸਿੰਘ ਭਸੀਨ, ਸਤਨਾਮ ਸਿੰਘ ਪੱਪੀ, ਜਸਮਿੰਦਰ ਸਿੰਘ , ਸੁਭਾਸ਼ ਚੰਦਰ ਪੱਪੀ ਮੌਜੂਦ ਸਨ