ਖੇਤੀ ਬਿੱਲਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗ ਸਕਦਾ ਹੈ। ਪੰਜਾਬ ਤੇ ਹਰਿਆਣਾ ਦੇ ਬਾਸਮਤੀ ਉਤਪਾਦਕਾਂ ਲਈ ਇਹ ਬੁਰੀ ਖਬਰ ਹੈ ਕਿ ਇਸ ਵਾਰ ਉਨ੍ਹਾਂ ਦੀ ਫਸਲ ਦਾ ਉੱਚਤ ਭਾਅ ਮਿਲਦਾ ਵਿਖਾਈ ਨਹੀਂ ਦੇ ਰਿਹਾ ਹੈ, ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾਂ, ਭਾਰਤ ਤੋਂ ਬਾਸਮਤੀ ਦਰਾਮਦ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਈਰਾਨ ਹੈ। ਈਰਾਨ 'ਚ ਇਸ ਸਾਲ ਚੰਗੀ ਫਸਲ ਪੈਦਾ ਹੋਈ ਹੈ, ਇਸ ਕਾਰਨ ਉਹ ਬਾਸਮਤੀ ਖਰੀਦ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਿਹਾ ਹੈ। ਦੂਜਾ ਕੋਰੋਨਾ ਕਾਰਨ ਦੇਸ਼ 'ਚ ਘਰੇਲੂ ਮੰਗ ਵੀ ਵੱਧਦੀ ਨਜ਼ਰ ਨਹੀਂ ਆ ਰਹੀ ਹੈ। ਵਿਆਹ ਸਮਾਗਮ, ਹੋਰ ਵੱਡੇ ਸਮਾਗਮ, ਹੋਟਲ, ਰੈਸਟੋਰੈਂਸ ਆਦਿ ਬੰਦ ਰਹਿਣ ਕਾਰਨ ਜਾਂ ਬਹੁਤ ਘੱਟ ਚੱਲਣ ਕਾਰਨ ਘਰੇਲੂ ਮੰਗ 'ਤੇ ਵੀ ਜ਼ੋਰ ਨਹੀਂ ਪੈ ਰਿਹਾ ਹੈ, ਜਿਸ ਦਾ ਅਸਰ ਨਿਸ਼ਚਿਤ ਤੌਰ 'ਤੇ ਬਾਸਮਤੀ ਦੀਆਂ ਕੀਮਤਾਂ 'ਤੇ ਪੈਣ ਦੇ ਆਸਾਰ ਹਨ। ਪੰਜਾਬ ਦੇ ਕਿਸਾਨਾਂ ਦੀ ਚਿੰਤਾ ਇਸ ਕਾਰਨ ਵੀ ਜ਼ਿਆਦਾ ਹੈ ਕਿ ਇਸ ਸਾਲ ਰਵਾਇਤੀ ਝੋਨੇ ਅਧੀਨ ਰਕਬਾ ਘਟ ਕਰਨ ਦੇ ਇਰਾਦੇ ਨਾਲ ਜਿਥੇ ਮੱਕੀ ਕੇ ਕਪਾਹ ਅਧੀਨ ਰਕਬੇ ਨੂੰ ਵਧਾਇਆ ਗਿਆ ਸੀ, ਉਥੇ ਬਾਸਮਤੀ ਨੂੰ ਹੱਲਾਸ਼ੇਰੀ ਦਿੱਤੀ ਗਈ ਸੀ ਪਰ ਹੁਣ ਜਦੋਂ 1509 ਕਿਸਮ ਦੀ ਬਾਸਮਤੀ ਜੋ ਪਹਿਲੀ ਵਰਾਇਟੀ ਹੈ ਬਾਜ਼ਾਰ 'ਚ ਆਉਣਾ ਸ਼ੁਰੂ ਹੋ ਗਈ ਹੈ ਉਸ ਦੀ ਕੀਮਤ ਪਿਛਲੇ ਸਾਲ ਦੀਆਂ ਕੀਮਤਾਂ ਦੇ ਮੁਕਾਬਲੇ ਅੱਧੀ ਵੀ ਨਹੀਂ ਹੈ, ਜਿਸ ਕਾਰਨ ਕਿਸਾਨ ਕਾਫੀ ਪਰੇਸ਼ਾਨ ਹਨ। 1509 ਤੋਂ ਇਲਾਵਾ 1121 ਵਰਾਇਟੀ ਸਭ ਤੋਂ ਵੱਧੀ ਉਗਾਈ ਜਾਂਦੀ ਹੈ। ਬਾਸਮਤੀ ਦੀਆਂ ਕੀਮਤਾਂ ਨਾ ਵਧਣ ਦੀ ਚਰਚਾ ਸ਼ਨਿਚਰਵਾਰ ਨੂੰ ਹੋਏ ਇਕ ਵੈਬੀਨਾਰ 'ਚ ਕੀਤੀ ਗਈ। ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਤੇ ਬਰਾਮਦਕਾਰਾਂ ਨੇ ਇਸ 'ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਦੇਸ਼ 'ਚ ਮੰਗ ਉੱਠ ਰਹੀ ਹੈ।ਵੈਬੀਨਾਰ 'ਚ ਆਲ ਇੰਡੀਆ ਰਾਈਸ ਐਕਸਪਰਟ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਨਿਵੋਦ ਕੁਮਾਰ ਨੇ ਦੱਸਿਆ ਕਿ ਦੇਸ਼ 'ਚ ਕੱੁਲ 60 ਲੱਖ ਮੀਟਿ੍ਕ ਟਨ ਬਾਸਮਤੀ ਦੀ ਪੈਦਾਵਾਰ ਹੁੰਦੀ ਹੈ, ਜਿਸ 'ਚੋਂ 40 ਲੱਖ ਟਨ ਬਰਾਮਦ ਕੀਤੀ ਜਾਂਦੀ ਹੈ। ਇਸ 40 ਲੱਖ 'ਚੋਂ ਇਕ ਤਿਹਾਈ ਹਿੱਸਾ ਯਾਨੀ 13 ਟਨ ਤੋਂ ਜ਼ਿਆਦਾ ਸਿਰਫ ਈਰਾਨ 'ਚ ਜਾਂਦਾ ਹੈ। ਵਿੱਤੀ ਮਾਮਲਿਆਂ ਦਾ ਸਲਾਹਕਾਰ ਜਗਪ੍ਰਰੀਤ ਸਿੰਘ ਨੇ ਦੱਸਿਆ ਕਿ ਈਰਾਨ ਨਾਲ ਪਿਛਲੇ ਸਾਲਾਂ 'ਚ ਕੀਤੇ ਗਏ ਵਪਾਰ ਦਾ ਵੀ 1800 ਕਰੋੜ ਰੁਪਏ ਹਾਲੇ ਬਕਾਇਆ ਪਿਆ ਹੈ। ਇਸ ਸਾਲ ਈਰਾਨ ਦ ਆਪਣੀ ਫਸਲ ਵੀ ਚੰਗੀ ਹੈ, ਅਜਿਹੇ 'ਚ ਬਰਾਮਦਕਾਰਾਂ ਦੇ ਆਰਡਰ 'ਤੇ ਨਿਸ਼ਚਿਤ ਤੌਰ 'ਤੇ ਅਸਰ ਪਵੇਗਾ। ਕਿਉਂਕਿ ਕਿਸਾਨ ਆਪਣੀ ਫਸਲ ਨੂੰ ਸਟੋਰ ਕਰਨ 'ਚ ਸਮਰਥ ਨਹੀਂ ਹਨ। ਅਜਿਹੇ 'ਚ ਉਨ੍ਹਾਂ ਦੀ ਪੈਦਾਵਾਰ ਨੂੰ ਵੱਧ ਭਾਅ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ। ਵੈਬੀਨਾਰ 'ਚ ਇਹ ਗੱਲ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਦੇਸ਼ ਦੀ ਆਪਣੀ ਖ਼ਪਤ ਜੋ 20 ਲੱਖ ਟਨ ਦੇ ਕਰੀਬ ਹੈ, ਵੀ ਇਸ ਸਾਲ ਉੱਠਣ ਦੇ ਆਸਾਰ ਉਦੋਂ ਤਕ ਉੱਠਣ ਦੇ ਕਾਫੀ ਘਟ ਹਨ ਜਦੋਂ ਤਕ ਵਿਆਹ ਆਦਿ ਸਮਾਗਮ ਵੱਡੇ ਸਕੇਲ 'ਤੇ ਪਹਿਲਾਂ ਦੀ ਤਰ੍ਹਾਂ ਨਹੀਂ ਲੱਗਦੇ। ਪਰ ਕੋਵਿਡ ਕਾਰਨ ਪਿਛਲੇ ਛੇ ਮਹੀਨੇ ਤੋਂ ਬੰਦ ਹੋਟਲ ਤੇ ਰੈਸਟੋਰੈਂਟ ਖੋਲ ਤਾਂ ਦਿੱਤੇ ਗਏ ਹਨ ਪਰ ਹਾਲੇ ਇਸ 'ਚ ਲੋਕਾਂ ਨੇ ਆਉਣਾ ਸ਼ੁਰੂ ਨਹੀਂ ਕੀਤਾ ਹੈ। ਵੱਡੇ ਹੋਟਲ ਤੇ ਨਾਮੀ ਰੈਸਟੋਰੈਂਟ ਆਦਿ 'ਚ ਤਾਂ ਬਾਸਮਤੀ ਚੌਲ ਹੀ ਬਣਦੇ ਹਨ ਅਜਿਹੇ 'ਚ ਉਨ੍ਹਾਂ ਦੇ ਬੰਦ ਹੋਣ ਨਾਲ ਇਹ ਮੰਗ ਉੱਠਣੀ ਮੁਸ਼ਕਿਲ ਲੱਗ ਰਹੀ ਹੈ।