ਜਗਰਾਉਂ( ਰਾਣਾ ਸ਼ੇਖਦੌਲਤ )ਸੰਤ ਸਿਪਾਹੀ ਨਾਮ ਦੇ ਰਸੀਏ ਸ਼ਾਂਤੀ ਦੇ ਪੁੰਜ ਸ੍ਰੀਮਾਨ 108 ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਅੱਜ ਪਿੰਡ ਸ਼ੇਖਦੌਲਤ ਵਿੱਚ 52 ਵੀ ਬਰਸੀ ਮਨਾਈ ਗਈ ਇਹ ਸਮਾਗਮ ਪੰਜ ਰੋਜ਼ਾ ਮਹਾਨ ਗੁਰਮਤਿ ਸਮਾਗਮ ਅਤੇ 14 ਅਖੰਡ ਪਾਠਾਂ ਦੇ ਪ੍ਰਕਾਸ਼ ਨਾਲ ਸਮਾਪਤ ਹੋਇਆ ਇਸ ਸਮਾਗਮ ਵਿੱਚ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਯਾਦ ਵਿੱਚ ਸੰਗਤਾਂ ਪਾਸੋਂ ਇਲਾਹੀ ਬਾਣੀ ਦਾ ਜਾਪ ਕਰਵਾਇਆ ਗਿਆ ਅਤੇ ਇਸ ਬਰਸੀ ਵਿੱਚ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਕਵਿਸ਼ਰੀ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਅਤੇ ਹੋਰ ਵੀ ਇੰਟਰਨੈਸ਼ਨਲ ਢਾਡੀ ਜਥਿਆਂ ਨੇ ਸੰਤ ਬਾਬਾ ਵਿਸਾਖਾ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਬਾਬਾ ਵਿਸਾਖਾ ਸਿੰਘ ਜੀ ਨੇ ਆਪਣਾ ਜੀਵਨ ਭਲਾਈ ਦੇ ਕੰਮਾਂ ਵਿੱਚ ਲਾ ਦਿੱਤਾ ਅਤੇ ਬਾਬਾ ਜੀ ਨੇ ਕਈ ਇਤਿਹਾਸਕ ਗੁਰਦੁਆਰਿਆਂ ਦੀ ਵੀ ਖੋਜ ਵੀ ਕੀਤੀ ਜਿਵੇਂ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਮੁੱਲਾਂਪੁਰ ,ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜਵੱਦੀ ਕਲਾਂ,ਆਦਿ ਪ੍ਰਗਟ ਕੀਤੇ!ਇਹ ਬਰਸੀ ਦਾ ਸਮਾਗਮ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਹ ਬਰਸੀ ਦਾ ਸਮਾਗਮ ਪੂਰੇ ਨਗਰ ਸ਼ੇਖਦੌਲਤ ਅਤੇ ਐੱਨ. ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ