ਵਾਸ਼ਿੰਗਟਨ, ਸਤੰਬਰ 2020 -(ਏਜੰਸੀ) ਮੌਜੂਦਾ ਬਜਟ ਸਾਲ ਦੇ ਪਹਿਲੇ 11 ਮਹੀਨਿਆਂ ਵਿਚ ਅਮਰੀਕੀ ਬਜਟ ਘਾਟਾ 3000 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜ ਗਿਆ ਹੈ। ਵਿੱਤ ਵਿਭਾਗ ਨੇ ਦੱਸਿਆ ਕਿ ਅਮਰੀਕੀ ਸਰਕਾਰ ਨੂੰ ਕਰੋਨਾ ਮਹਾਮਾਰੀ ਨਾਲ ਲੜਾਈ ਕਾਰਨ ਵੱਡੀ ਰਾਸ਼ੀ ਖਰਚ ਕਰਨੀ ਪੈ ਰਹੀ ਹੈ, ਜਿਸ ਦਾ ਸਿੱਧਾ ਅਸਰ ਬਜਟ ’ਤੇ ਪੈ ਰਿਹਾ ਹੈ। ਮਹਾਮਾਰੀ ਨੇ ਅਮਰੀਕਾ ਵਿਚ ਲੱਖਾਂ ਨੌਕਰੀਆਂ ਖਤਮ ਕਰ ਦਿੱਤੀਆਂ। ਮੌਜੂਦਾ ਬਜਟ ਸਾਲ ਦੇ ਅਕਤੂਬਰ ਤੋਂ ਅਗਸਤ ਦੇ 11 ਮਹੀਨਿਆਂ ਦੀ ਮਿਆਦ ਵਿੱਚ ਬਜਟ ਘਾਟਾ 3000 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 11 ਮਹੀਨਿਆਂ ਦੀ ਮਿਆਦ ਵਿੱਚ ਬਜਟ ਘਾਟੇ ਦਾ ਰਿਕਾਰਡ 2009 ਵਿੱਚ ਬਣਿਆ ਸੀ ਤੇ ਊਸ ਸਮੇਂ ਬਜਟ ਘਾਟਾ 1370 ਅਰਬ ਡਾਲਰ ਸੀ। ਉਦੋਂ 2008 ਵਿੱਚ ਕੌਮਾਂਤਰੀ ਵਿੱਤੀ ਮੰਦੀ ਦਾ ਸਾਲ ਸੀ।