ਜਗਰਾਉਂ (ਰਾਣਾ ਸ਼ੇਖਦੌਲਤ) ਸਿੱਧਵਾਂ ਖੁਰਦ ਵਿੱਚ ਚੱਲਦੇ ਗੁਰੂ ਹਰਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਟੀਚਰ ਨੂੰ ਮੈਨੇਜਮੈਂਟ ਵੱਲੋਂ ਹਟਾਉਣ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਕੇ ਡਾਕਖਾਨੇ ਅੱਗੇ ਧਰਨਾ ਲਗਾਇਆ ਹੋਇਆ ਸੀ ਜਿਨ੍ਹਾਂ ਪਾਸ ਹੋਰ ਵੀ ਵਹੀਕਲ ਸਨ ਜੋ ਰੋਡ ਉੱਪਰ ਖੜ੍ਹੇ ਕੀਤੇ ਹੋਏ ਸਨ ਜਿਨ੍ਹਾਂ ਵਿੱਚ ਛੋਟੇ ਹਾਥੀ ਸਕੋਰਪੀਓ ਗੱਡੀ ਆਦਿ ਉੱਪਰ ਝੰਡੀਆਂ ਲਾ ਕੇ ਰੋਡ ਜਾਮ ਕੀਤਾ ਹੋਇਆ ਸੀ ਜਿਸ ਕਰਕੇ ਆਵਾਜਾਈ ਵਿੱਚ ਵਿਗਨ ਪੈ ਰਿਹਾ ਸੀ ਗੱਡੀ ਉੱਪਰ ਸਪੀਕਰ ਲਾ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਕਿਸੇ ਵਿਅਕਤੀ ਦੇ ਮਾਸਕ ਨਹੀਂ ਪਾਇਆ ਹੋਇਆ ਸੀ ਅਤੇ ਇਕੱਠ ਕਰਨ ਦੀ ਕਿਤੋਂ ਪਰਮਿਸ਼ਨ ਨਹੀਂ ਲਈ ਇਸ ਕਰਕੇ 75 ਦੇ ਕਰੀਬ ਵਿਅਕਤੀਆਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਕਿਉਂਕਿ ਕਰੋਨਾ ਮਹਾਂਮਾਰੀ ਦੇ ਚੱਲਦੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉਪਰੰਤ ਜਗਰਾਉਂ ਦੇ ਕਾਮਰੇਡ ਕਮਲਜੀਤ ਖੰਨਾ,ਅਮਿਤ ਖੰਨਾ,ਦੀਪਕ ਖੰਨਾ,ਮਾਸਟਰ ਹਰਦੇਵ ਸਿੰਘ ਮੁੱਲਾਂਪੁਰ,ਹਰਦੀਪ ਸਿੰਘ ਗਾਲਬ ਕਲਾਂ,ਇੰਦਰਜੀਤ ਸਿੰਘ ਧਾਲੀਵਾਲ ਅਤੇ ਮਾਸਟਰ ਜਗਤਾਰ ਸਿੰਘ ਅਤੇ 75 ਦੇ ਕਰੀਬ ਹੋਰ ਅਣਪਛਾਤਿਆਂ ਲੋਕਾਂ ਤੇ ਮੁਕੱਦਮਾ ਦਰਜ