ਜਗਰਾਓਂ, ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)- ਵਿਵੇਕਸ਼ੀਲ ਸੋਨੀ , ਆਈ.ਪੀ.ਐਸ , ਐਸ.ਐਸ.ਪੀ.ਲੁਧਿਆਣਾ ( ਦਿਹਾਤੀ ) ਜੀ ਵੱਲੋਂ ਪੁਲਿਸ ਜਿਲਾ ਲੁਧਿਆਣਾ ( ਦਿਹਾਤੀ ) ਨੂੰ ਨਸ਼ਾ ਮੁਕਤ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਵਰਿੰਦਰਜੀਤ ਸਿੰਘ , ਪੀ.ਪੀ.ਐਸ , ਪੁਲਿਸ ਕਪਤਾਨ ( ਡੀ ) ਲੁਧਿਆਣਾ ( ਦਿਹਾਤੀ ) ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਦਿਲਬਾਗ ਸਿੰਘ , ਪੀ.ਪੀ.ਐਸ , ਡੀ.ਐਸ.ਪੀ ( ਡੀ ) ਲੁਧਿ : ( ਦਿਹਾਤੀ ) ਅਤੇ ਐਸ.ਆਈ ਸਿਮਰਜੀਤ ਸਿੰਘ , ਇੰਚਾਰਜ ਸੀ.ਆਈ.ਏ ਸਟਾਫ ਜਗਰਾਉਂ ਦੀ ਨਿਗਰਾਨੀ ਹੇਠ ਏ.ਐਸ.ਆਈ ਭਗਵਾਨ ਸਿੰਘ ਸੀ.ਆਈ.ਏ ਸਟਾਫ ਜਗਰਾਉਂ ਸਮੇਤ ਪੁਲਿਸ ਪਾਰਟੀ ਦੇ ਤਹਿਸੀਲ ਚੌਕ ਜਗਰਾਉਂ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਵੀਰ ਸਿੰਘ ਉਰਫ ਸੋਨੂੰ ਪੁੱਤਰ ਹਰਦਿਆਲ ਸਿੰਘ ਵਾਸੀ ਵੈਰੋਵਾਲ ਜਿਲ੍ਹਾ ਤਰਨਤਾਰਨ ਨੇ ਆਪਣੇ 10 ਟਾਇਰੀ ਟਰੱਕ ਨੰਬਰ ਪੀ.ਬੀ -05 / ਏ.ਸੀ 2808 ਨੂੰ ਚਲਾਉਣ ਲਈ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ , ਜਿਲ੍ਹਾ ਤਰਨਤਾਰਨ ਅਤੇ ਕਿਰਪਾਲ ਸਿੰਘ ਉਰਫ ਪਾਲਾ ਪੁੱਤਰ ਪੂਰਨ ਸਿੰਘ ਵਾਸੀ ਮਾਹਲੇਵਾਲ ਥਾਣਾ ਫਤਿਹਗੜ੍ਹ ਪੰਜਤੂਰ ਜਿਲ੍ਹਾ ਮੋਗਾ ਰੱਖੇ ਹੋਏ ਹਨ।ਉਕਤਾਨ ਤਿੰਨੋ ਵਿਆਕਤੀ ਮਿਲ ਕੇ ਟਰੱਕ ਪਰ ਮੱਧ ਪ੍ਰਦੇਸ਼ ਤੇ ਭੁੱਕੀ ਚੂਰਾ ਪੋਸਤ ਲਿਆ ਕਿ ਪੰਜਾਬ ਦੇ ਵੱਖ ਵੱਖ ਇਲਾਕਿਆ ਵਿੱਚ ਸਪਲਾਈ ਕਰਦੇ ਹਨ । ਅੱਜ ਵੀ ਇਹ ਤਿੰਨੋ ਜਾਣੇ ਪਿਆਜਾ ਦੇ ਭਰੇ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਛੁਪਾ ਕੇ ਲਿਆ ਰਹੇ ਹਨ । ਜੋ ਭੁੱਕੀ ਚੂਰਾ ਪੋਸਤ ਜਗਰਾਉ ਇਲਾਕੇ ਵਿੱਚ ਸਪਲਾਈ ਕਰਨ ਜਾ ਰਹੇ ਹਨ।ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਰਕੇ ਉਕਤਾਨ ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 116 ਮਿਤੀ 30-08-2020 ਅ / ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਜਗਰਾਉ ਦਰਜ ਰਜਿਸਟਰ ਕਰਕੇ ਪੁਲ ਡਰੇਨ ਅਲੀਗੜ੍ਹ ਰੋਡ ਬਾਹੱਦ ਕੋਠੇ ਖੰਜੂਰਾਂ ਨਾਕਾਬੰਦੀ ਕੀਤੀ ਗਈ ਤਾਂ ਜਗਰਾਉ ਸਾਈਡ ਤੋਂ ਆ ਰਹੇ ਟਰੱਕ ਨੂੰ ਰੋਕ ਕੇ ਚੈਕ ਕੀਤਾ ਗਿਆ । ਇਸੇ ਦੌਰਾਨ ਸੀ ਰਾਜੇਸ਼ ਸ਼ਰਮਾ , ਪੀ.ਪੀ.ਐਸ , ਉਪ ਕਪਤਾਨ ਪੁਲਿਸ ( ਸ ) , ਲੁਧਿਆਣਾ ( ਦਿਹਾਤੀ ) ਵਾਧੂ ਚਾਰਜ਼ ਸਬ ਡਵੀਜਨ ਜਗਰਾਉ ਵੀ ਮੌਕਾ ਤੇ ਪਹੁੰਚ ਗਏ ਜਿਹਨ੍ਹਾਂ ਦੀ ਹਾਜਰੀ ਵਿੱਚ ਟਰੱਕ ਦੀ ਤਰਪਾਲ ਖੋਲ ਕੇ ਬਾਡੀ ਵਿੱਚ ਬੰਦ ਡਾਲੇ ਦੇ ਅੰਦਰਲੇ ਪਾਸਿਉ ਬੋਰੀਆਂ ਪਲਾਸਟਿਕ ਵਜ਼ਨਦਾਰ ਰੰਗ ਚਿੱਟਾ ਮੂੰਹ ਬੰਨੇ ਹੋਏ ਮਿਲੇ।ਜਿਹਨਾਂ ਨੂੰ ਟਰੱਕ ਵਿੱਚੋਂ ਹੇਠਾਂ ਉਤਾਰ ਕੇ ਗਿਣਤੀ ਕਰਨ ਉਪਰੰਤ 1 ਬੋਰੀਆਂ ਹੋਈਆਂ । ਜੋ ਕੁੱਲ 03 ਕੁਇੰਟਲ 85 ਕਿਲੋਗ੍ਰਾਮ ( ਹਰੇਕ ਬੋਰੀ ਵਜਨੀ 35/35 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ।ਗ੍ਰਿਫ਼ਤਾਰ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਜਿਹਨਾਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।