ਮਹਿਲ ਕਲਾਂ /ਬਰਨਾਲਾ- ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਅੱਜ ਤੋਂ 23 ਸਾਲ ਪਹਿਲਾਂ ਮਹਿਲ ਕਲਾਂ ਦੀ ਧਰਤੀ ਉੱਤੇ ਕਿਰਨਜੀਤ ਕੌਰ ਸਮੂਹਿਕ ਜਬਰ ਜਿਨਾਹ ਅਤੇ ਕਤਲ ਕਾਂਡ ਨੂੰ ਵਾਪਰਿਆਂ ਭਲੇ ਹੀ ਲੰਬਾ ਅਰਸਾ ਬੀਤ ਗਿਆ ਹੈ। ਪਰ ਲੋਕ ਮਨਾਂ ਅੰਦਰ ਇਸ ਦਰਦਨਾਕ ਵਰਤਾਰੇ ਦੀ ਚੀਸ ਮੱਠੀ ਨਹੀਂ ਪਈ। ਸਗੋਂ ਇਸ ਲੋਕ ਇਤਿਹਾਸ ਨੇ ਨਵੇੰ ਕੀਰਤੀਮਾਨ ਸਥਾਪਤ ਕੀਤੇ ਹਨ। ਦਾਣਾ ਮੰਡੀ ਮਹਿਲ ਕਲਾਂ ਵਿੱਚ ਕਰੋਨਾ ਵਾਇਰਸ ਦੇ ਚਲਦਿਆਂ ਹੋਏ ਸੀਮਤ ਸਾਥੀਆਂ ਵਾਲੇ ਇਕੱਠ ਨੂੰ ਸੰਬੋਧਨ ਕਰਦਿਆਂ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਐਕਸ਼ਨ ਕਮੇਟੀ ਮੈਂਬਰਾਂ ਗੁਰਮੀਤ ਸੁਖਪੁਰ, ਪ੍ਰਧਾਨ ਮਨਜੀਤ ਧਨੇਰ, ਅਮਰਜੀਤ ਕੁੱਕੂ, ਪ੍ਰੇਮ ਕੁਮਾਰ ਅਤੇ ਬਲਦੇਵ ਧੌਲਾ ਨੇ ਕਿਹਾ ਕਿ ਜਦ 3 ਸਤੰਬਰ 2019 ਨੂੰ ਅਦਾਲਤ ਦੇ ਸਭ ਤੋਂ ਸਿਖਰਲੇ ਅਦਾਰੇ ਨੇ ਲੋਕ ਹਿੱਤਾਂ ਲਈ ਖਾਸ ਕਰ ਕਿਸਾਨਾਂ-ਮਜਦੂਰਾਂ ਸਮੇਤ ਸਮਾਜਿਕ ਜਬਰ ਵਿਰੁੱਧ ਜੂਝਣ ਵਾਲੇ ਲੋਕਾਂ ਦੇ ਪੁੱਤ ਨੂੰ ਉਮਰ ਕੈਦ ਸਜਾਕੇ ਵੱਡੀ ਮੱਲ ਮਾਰਨ ਦਾ ਭਰਮ ਪਾਲਿਆਂ ਸੀ। ਐਕਸ਼ਨ ਕਮੇਟੀ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਸੀਮਤ ਸਾਥੀਆਂ ਵਾਲੀ ਥਾਂ ਤੋਂ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ 23 ਸਾਲ ਪਹਿਲਾਂ ਸਾਂਝੇ ਲੋਕ ਸੰਘਰਸ਼ਾਂ ਦੀ ਵਿਰਾਸਤ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਹ ਸੰਘਰਸ਼ ਭਲੇ ਹੀ ਦਾਣਾ ਮੰਡੀ ਮਹਿਲਕਲਾਂ ਵਿਖੇ ਸੀਮਤ ਸਾਥੀਆਂ ਵਾਲਾ ਸੀ ਪੰਜਾਬ ਦੇ ਵੱਖੋ-ਵੱਖ ਜਿਲ੍ਹਿਆਂ ਵਿੱਚ 70 ਥਾਵਾਂ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਵਾਲੇ ਲੋਕ ਘੋਲ ਦੇ ਸਬਕਾਂ ਨੂੰ ਗ੍ਰਹਿਣ ਕਰਨ ਵਾਲੇ ਸਮਾਗਮ ਆਯੋਜਿਤ ਕੀਤੇ ਗਏ। ਇਹ ਸਮਾਗਮ 20 ਅਗਸਤ ਤੱਕ ਜਾਰੀ ਰਹਿਣਗੇ। ਬੁਲਾਰੇ ਆਗੂਆਂ ਪ੍ਰੇਮਪਾਲ ਕੌਰ, ਪਰਮਜੀਤ ਕੌਰ ਅਤੇ ਪ੍ਰਦੀਪ ਕੌਰ ਨੇ ਕਿਹਾ ਕਿ ਔਰਤਾਂ ਉੱਪਰ ਹੁੰਦੇ ਜਬਰ ਜੁਲਮ ਦੀ ਦਾਸਤਾਂ ਬਹਜੁਤ ਲੰਬੀ ਹੈ। ਇਸ ਕੋਈ ਨਵਾਂ ਜਾਂ ਇਕੱਲੀ ਇਕਹਰੀ ਘਟਨਾ ਨਹੀਂ ਹੈ, ਸਗੋਂ ਇਸ ਨੂੰ ਵਰਤਾਰਿਆਂ ਦੀ ਕੜੀ ਵਜੋਂ ਵੇਖਣਾ ਚਾਹੀਦਾ ਹੈ। ਕਿਉੀਕ ਔਰਤਾਂ ਉੱਪਰ ਜਬਰ ਦੀ ਅਸਲ ਜੜ੍ਹ ਇਹ ਲੁਟੇਰਾ ਤੇ ਜਾਬਰ ਢਾਂਚਾ ਹੈ। ਹੁਣ ਵੀ ਬਹੁਤ ਸਾਰੀਆਂ ਜਬਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਸੰਘਰਸ਼ ਦੀ ਧਾਰ ਵੀ ਇਸ ਬੁਰਾਈ ਦੇ ਧੁਰੇ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਖਿਲਾਫ ਸੇਧਤ ਕਰਦਿਆਂ ਨਵਾਂ ਤੇ ਜਮਹੂਰੀ ਪ੍ਰਬੰਧ ਖਿਲਾਫ ਸੇਧਤ ਕਰਨ ਦੀ ਲੋੜ ਹੈ। ਕਰੋਨਾ ਸੰਕਟ ਕਾਰਨ ਐਕਸ਼ਨ ਕਮੇਟੀ ਵੱਲੋਂ 11 ਦਿਨ ਤੋਂ ਲਗਤਾਰ ਲਾਈਵ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਲੱਖਾਂ ਲੋਕਾਂ ਤੱਕ ਸ਼ੋਸ਼ਲ ਮੀਡੀਏ ਰਾਹੀਂ ਬੁੱਧੀਜੀਵੀ ਅਤੇ ਔਰਤ ਕਾਰਕੁਨ ਇਤਿਹਾਸ ਦੇ ਪੰਨਿਆਂ ਰਾਹੀਂ ਆਪਣੀ ਲਾਈਵ ਪ੍ਰੋਗਰਾਮ ਰਾਹੀਂ ਲੋਕਾਂ ਸਾਹਮਣੇ ਰੱਖ ਚੁੱਕੇ ਹਨ। ਬੁਲਾਰਿਆਂ ਨੇ ਮੌਜੂਦਾ ਦੌਰ ਦੇ ਗੰਭੀਰ ਸੰਕਟ ਕਿਸਾਨੀ ਮੁੱਦਿਆਂ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਲੋਕ ਵਿਰੋਧੀਨ ਸੋਧਾਂ ਸਮੇਤ ਕਰੋਨਾ ਸੰਕਟ ਦੇ ਬਹਾਨੇ ਮੋਦੀ ਹਕੂਮਤ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੰਘਰਸ਼ ਦੀ ਅਗਵਾਈ ਕਰ ਰਹੀਆਂ ਮੁਸਲਿਮ ਘੱਟ ਗਿਣਤੀ ਤਬਕੇ ਨੂੰ ਮੋਦੀ ਹਕੂਮਤ ਆਪਣੇ ਫਿਰਕੂ ਫਾਸ਼ੀ ਹੱਲੇ ਦਾ ਨਿਸ਼ਾਨਾ ਬਣਾ ਰਹੀ ਹੈ। ਜਿਸ ਖਿਲ਼ਾਫ ਵੀ ਸੰਘਰਸ਼ ਨੂੰ ਵਿਸ਼ਾਲ,ਸਾਂਝਾ ਅਤੇ ਤਿੱਖਾ ਮਹਿਲ ਕਲਾਂ ਲੋਕ ਘੋਲ ਦੇ ਸਬਕਾਂ ਨੂੰ ਗ੍ਰਹਿਣ ਕਰਦਿਆਂ ਅੱਗੇ ਵਧਾਉਣਾ ਹੋਵੇਗਾ। ਇਸ ਸਮੇਂ ਹੱਥੀਂ ਤਿਆਰ ਕੀਤਾ ਨੌਜਵਾਨ ਧੀ ਨਵਜੋਤ ਨੂਰ ਨੇ ਬੇਹੱਦ ਪਿਆਰਾ ਖੂਬਸੂਰਤ ਪੈਨਸਿਲ ਸਕੈੱਚ ਐਕਸ਼ਨ ਕਮੇਟੀ ਨੂੰ ਸੌਂਪਿਆ। ਲੋਕ ਗਾਇਕ ਅਜਮੇਰ ਅਕਲੀਆ ਨੇ ਸ਼ਰਧਾਂਜਲੀ ਅਤੇ ਲੋਕ ਸੰਘਰਸ਼ ਨੂੰ ਸਮਰਪਿਤ ਗੀਤ ਪੇਸ਼ ਕੀਤੇ। ਬੱਚੀ ਇਸਮੀਤ ਕੌਰ ਨੇ ਵੀ ਗੀਤ ਪੇਸ਼ ਕੀਤਾ। ਸਟੇਜ ਸਕੱਤਰ ਦੇ ਫਰਜ ਡਾ.ਕੁਲਵੰਤ ਪੰਡੋਰੀ ਨੇ ਅਦਾ ਕੀਤੇ। ਇਸ ਸਮੇਂ ਮਾ.ਦਰਸ਼ਨ ਸਿੰਘ, ਗੁਰਦੇਵ ਮਹਿਲ ਖੁਰਦ, ਸੁਰਿੰਦਰ ਜਲਾਲਦੀਵਾਲ, ਗੁਰਦੇਵ ਸਿੰਘ ਸਹਿਜੜਾ, ਜਰਨੈਲ ਸਿੰਘ ਚੰਨਣਵਾਲ, ਪਰਮਜੀਤ ਕੌਰ, ਅਮਰਜੀਤ ਕੌਰ, ਸਮੀਤ, ਹਾਕਮ ਨੂਰ, ਗੁਰਮੇਲ ਠੂਲੀਵਾਲ, ਹਰਚਰਨ ਚੰਨਾ ,ਕਿਸਾਨ ਆਗੂ ਜੱਗਾ ਸਿੰਘ ਛਾਪਾ ,ਹਰਪ੍ਰੀਤ ਸਿੰਘ, ਅਤੇ ਗੁਰਜੰਟ ਸਿੰਘ ਆਦਿ ਆਗੂ ਵੀ ਹਾਜਰ ਸਨ।