ਕਿਸਾਨਾਂ ਦਾ ਕਹਿਣਾ ਹੈ,ਕਿ ਕਿਸਾਨੀ ਧੰਦਾ ਨਹੀਂ ਮਾੜਾ ਸਰਕਾਰਾਂ ਮਾੜੀਆਂ ਹਨ।ਉਹਨਾਂ ਦਾ ਕਹਿਣਾ ਹੈ, ਕਿ ਅਸਲ ਵਿੱਚ ਸਰਕਾਰਾਂ ਇਹ ਕਦੇ ਨਹੀਂ ਚਾਹੁੰਦੀਆਂ ਕਿ ਕਿਸਾਨ ਮਜਦੂਰ ਤਰੱਕੀ ਕਰੇ।ਜੇਕਰ ਆਮ ਲੋਕਾਂ ਦੀਆਂ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਹੋਣ ਲੱਗ ਗਈਆਂ ਤਾਂ ਇਹਨਾਂ ਦਾ ਧਿਆਨ ਸਿਸਟਮ ਵਲ ਜਾਏਗਾ।ਇਹ ਸਵਾਲ ਕਰਨਗੇ,ਜੇ ਸਵਾਲ ਕਰਨਗੇ ਤਾਂ ਜਵਾਬ ਦੇਣਾ ਪਵੇਗਾ,ਜਵਾਬ ਇਹਨਾਂ ਕੋਲ ਹੈਨੀ।ਸੋ ਸਾਨੂੰ ਉਲਝਾ ਕੇ ਰੱਖਣਾ ਇਹਨਾਂ ਸਰਕਾਰਾਂ ਨੇ,ਸਾਡੀ ਇੱਕ ਬਹੁਤ ਵੱਡੀ ਕਮਜ਼ੋਰੀ ਆ ਜੋ ਅਸੀਂ ਇਕੱਠੇ ਨਹੀਂ ਹੁੰਦੇ।ਕਫ਼ੀ ਸਮਾਂ ਪਹਿਲਾਂ ਕਿਸਾਨ ਯੂਨੀਅਨ ਹੋਂਦ ਵਿੱਚ ਆਈ ਕਿਸਾਨਾਂ ਦੀ ਇਕ ਉਮੀਦ ਜਾਗੀ,ਕਿ ਸ਼ਾਇਦ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਹੱਲ ਹੋਣਗੀਆਂ।ਪਰ ਅਫ਼ਸੋਸ ਸਰਕਾਰਾਂ ਵਲੋਂ ਕੁੱਜ ਆਗੂ ਖਰੀਦ ਲਏ ਹਨ।ਕਈ ਯੂਨੀਅਨ ਬਣ ਗਈਆਂ।ਸਭ ਤੋਂ ਵੱਡੀ ਗੱਲ ਇਹ ਪੰਜ ਸਾਲ ਧਰਨੇ ਲਾਉਂਦੇ ਰਹਿਣਗੇ।ਵੋਟਾਂ ਟਾਇਮ ਜਦੋਂ ਮੰਗ ਮਨਾਉਣ ਦਾ ਟਾਇਮ ਹੁੰਦਾ ਇਹ ਫੈਸਲਾ ਨਹੀਂ ਕਰ ਪਾਉਂਦੇ।ਉਸ ਵਕਤ ਪਿੰਡਾਂ ਵਿੱਚ ਇਹਨਾਂ ਦੇ ਮੈਂਬਰ ਅਕਾਲੀ,ਕਾਂਗਰਸੀ ਅਤੇ ਹੋਰ ਪਾਰਟੀਆਂ ਹੋ ਜਾਂਦੇ ਹਨ।ਲੋਕਤੰਤਰ ਵਿੱਚ ਸਭਤੋਂ ਵੱਡਾ ਹੱਥਿਆਰ ਵੋਟ ਹੁੰਦਾ ਜਿਸਦੀ ਇਹ ਸਹੀ ਵਰਤੋਂ ਨਹੀਂ ਕਰ ਪਾਉਂਦੇ। ਸੋ ਲੋੜ ਹੈ ਜਾਗਰੂਕ ਹੋਣਦੀ ਚੌਧਰਾਂ ਸ਼ਡ ਕੇ ਇਕੱਠੇ ਹੋਣਦੀ।ਨਹੀਂ ਤਾਂ ਅੱਜ ਕਿਸਾਨ ਵਿਰੋਧੀ ਅਰਡੀਨੈਂਸ ਪਾਸ ਹੋ ਗਿਆ।ਕੱਲ੍ਹ ਨੂੰ ਕੋਪਰੇਟ ਘਰਾਣਿਆਂ ਤੇ ਤੁਹਾਡੀਆਂ ਜਮੀਨਾਂ ਤੇ ਕਬਜੇ ਹੋਣਗੇ।ਤੇ ਤੁਸੀਂ ਗੁਲਾਮ ਬਣ ਕੇ ਓਹਨਾਂ ਲਈ ਕੰਮ ਕਰੋਗੇ।