You are here

ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਕੀਤੇ ਸ਼ਲਘਾਯੋਗ ਕੰਮ:ਪ੍ਰਧਾਨ ਮਨਜਿੰਦਰ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੂਰੇ ਭਾਰਤ ‘ਚ ਡੀਜ਼ਲ ਤੇ ਪੈਟਰੋਲ ਦੇ ਰੇਟ ਬਹੁਤ ਜਿਆਦਾ ਹਨ ਅਤੇ ਆਮ ਜਨਤਾ ਦੀ ਪਹੰੁਚ ਤੋ ਦੂਰ ਹਨ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਗੌਰ ਕਰਦੇ ਹੋਏ 8 ਰੁਪਏ ਤੋ ਜਿਆਦਾ ਡੀਜ਼ਲ ਦੇ ਰੇਟ ਘੱਟ ਕੀਤੇ ਜੋ ਕਿਬਹੁਤ ਹੀ ਸਲਾਘਯੋਗ ਕਦਮ ਹੈ ਅਤੇਇਸ ਦੀ ਆਮ ਜਨਤਾ ਨੂੰ ਕੁਝ ਰਾਹਤ ਮਿਲੇਗੀ।ਇੰਨਾਂ ਸਬਦਾਂ ਦਾ ਪ੍ਰਗਟਾਵਾ ਕਿਸਾਨ ਵਿੰਗ ਮੋਗਾ ਜਿਲ੍ਹਾ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮਨਜਿੰਦਰ ਸਿੰਗ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਂ੍ਹਾ ਆਖਿਆ ਕਿ ਕੇਜਰੀਵਾਲ ਸਰਕਾਰ ਦਿੱਲੀ ‘ਚ ਬਹਤ ਵਧੀਆ ਕੰਮ ਕਰ ਰਹੀ ਹੈ ਅਤੇ ਉਹ ਸਾਰੇ ਭਾਰਤ ਵਿਚ ਤੇ ਦੁਨੀਆ ‘ਚ ਸਰਾਹਨਾਯੋਗ ਹਨ। ਉਥੇ ਡੀਜ਼ਲ ਦੇ ਵਧੇ ਰੇਟਾਂ ਨੂੰ ਘੱਟ ਕਰਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਜਿਥੇ ਸਾਡੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਇਸ ਤੇ ਗੌਰ ਕਰਦੇ ਹੋਏ ਆਮ ਲੋਕਾਂ ਨੂੰ ਰਾਹਤ ਦੇਣ ਲਈ ਡੀਜ਼ਲ ਦੇ ਰੇਟ ਘੱਟ ਕਰਨ ਚਾਹੀਦੇ ਹਨ ਤਾਂ ਜੋ ਇਸ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਕੁਝ ਰਾਹਤ ਮਿਲੇ।ਉਨ੍ਹਾਂ ਆਖਿਆ ਕੇ ਜਦੋ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਤਾਂ ਦਿੱਲੀ ਵਰਗ ਤਰਜ ਤੇ ਸਾਰੀਆ ਹੀ ਸਹੂਲਤਾਵਾਂ ਬਹਤ ਘੱਟ ਰੇਟਾਂ ਉਤੇ ਲੋਕਾਂ ਨੂੰ ਦੇ ਦਿੱਤੀਆ ਜਾਣਗੀਆਂ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਵੱਡੀ ਪੱਥਰ ਤੇ ਲੋਕ ਜੁੜ ਰਹੇ ਹਨ ਜੋ ਕਿ 2022 ਦਾ ਇੱਕ ਚੰਗਾ ਸੁਨੇਹਾ ਹੈ