ਜਗਰਾਓਂ, ਅਕਤੂਬਰ 2020 -(ਮੋਹਿਤ ਗੋਇਲ)-
ਜਗਰਾਓਂ 'ਚ ਅੱਜ ਖੇਤੀ ਕਾਨੂੰਨ ਖਿਲਾਫ ਪਿਛਲੇ ਸਤਰਾਂ ਦਿਨਾਂ ਤੋਂ ਰੇਲਵੇ ਪੱਟੜੀਆਂ 'ਤੇ ਡਟੇ ਕਿਸਾਨਾਂ ਦੇ ਵੱਡੇ ਇਕੱਠ ਨੇ ਮੋਦੀ ਹਕੂਮਤ ਖਿਲਾਫ ਸ਼ਹਿਰ ਭਰ ਵਿਚ ਰੋਹ ਭਰਪੂਰ ਅਰਥੀ ਫੂਕ ਮੁਜਾਹਰਾ ਕੀਤਾ। ਇਸ ਦੌਰਾਨ ਕਿਸਾਨ, ਮਜ਼ਦੂਰਾਂ ਦਾ ਇਹ ਕਾਫ਼ਲਾ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਦੀ ਲੰਘਦਾ ਹੋਇਆ ਸਥਾਨਕ ਰਾਣੀ ਝਾਂਸੀ ਚੌਂਕ ਪੁੱਜਾ, ਜਿੱਥੇ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਜਸਪਾਲ ਸਿੰਘ ਹੇਰਾ ਅਤੇ ਹੋਰ ਬੁਲਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਲੋਂ ਦਿਤੀਆਂ ਜਮੀਨ ਦੇ ਹੱਕ ਨੂੰ ਕਿਸੇ ਨੂੰ ਖੋਹਣ ਨਹੀਂ ਦੀਆਂ ਗੇ ਦੀ ਆਵਾਜ ਬੋਲੰਦ ਕਰਦਿਆਂ ਰਿਲਾਇੰਸ ਸਟੋਰਾਂ ਅਤੇ ਜੀਓ ਦੇ ਸਿੰਮਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਰਪੋਰੇਟ ਨਾਲ ਸਿੱਧੀ ਲੜਾਈ 'ਚ ਜੁੜ ਕੇ ਹੀ ਜਿੱਤ ਹਾਸਲ ਹੋਵੇਗੀ। ਉਨ੍ਹਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਸੱਦ ਕੇ ਨਿਰਾਦਰ ਕਰਕੇ ਵਾਪਸ ਮੋੜਣ ਦੀ ਨਿੰਦਾ ਕੀਤੀ। ਇਸ ਮੌਕੇ ਬੂਟਾ ਸਿੰਘ ਚਕਰ, ਇੰਦਰਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਦੌਧਰ, ਭੁਪਿੰਦਰ ਸਿੰਘ ਬਰਾੜ, ਕੰਵਲਜੀਤ ਖੰਨਾ, ਗੁਰਮੀਤ ਸਿੰਘ, ਸ਼ਿੰਗਾਰਾ ਸਿੰਘ ਢੋਲਣ, ਮਦਨ ਸਿੰਘ, ਪਲਵਿੰਦਰ ਸਿੰਘ ਮਿੱਠਾ, ਕਰਨੈਲ ਸਿੰਘ ਹਾਂਸ, ਲਖਵੀਰ ਸਿੰਘ ਲੱਖਾ, ਸੁਖ ਜਗਰਾਓਂ, ਜਥੇਦਾਰ ਪਰਮਿਦਰ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ ਜਨੇਤਪੁਰਾ,ਪ੍ਰਤਾਪ ਸਿੰਘ ਪਹਿਰੇਦਾਰ ਆਦਿ ਹਾਜ਼ਰ ਸਨ।