ਜਗਰਾਓਂ, ਜੁਲਾਈ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅੱਜ ਸ੍ਰੀ ਨਰਿੰਦਰ ਸਿੰਘ ਧਾਲੀਵਾਲ ਉਪ ਮੰਡਲ ਮੈਜਿਸਟਰੇਟ, ਜਗਰਾਉਂ ਦੀ ਅਗਵਾਈ ਵਿੱਚ ਤਹਿਸੀਲ ਚੌਂਕ ਵਿੱਚ ਬਿਨ੍ਹਾਂ ਮਾਸਕ ਪਾਉਣ ਵਾਲਿਆਂ ਦੇ ਵੱਡੀ ਗਿਣਤੀ ਵਿੱਚ ਚਲਾਨ ਕੱਟੇ ਗਏ, ਜਿਨ੍ਹਾਂ ਦੇ ਮਾਸਕ ਨਹੀਂ ਲਗਾਏ ਗਏ ਸਨ, ਉਨ੍ਹਾਂ ਨੂੰ ਮਾਸਕ ਵੀ ਵੰਡੇ ਦਿੱਤੇ ਗਏ। ਇਹ ਚਲਾਨ ਡੀਐਸਪੀ ਟਰੈਫਿਕ ਸੁਖਪਾਲ ਸਿੰਘ ਰੰਧਾਵਾ, ਤਹਿਸੀਲਦਾਰ ਜਗਰਾਉਂ ਮਨਮੋਹਨ ਕੁਮਾਰ ਕੌਸਕ, ਟਰੈਫਿਕ ਇੰਚਾਰਜ ਸਤਪਾਲ ਸਿੰਘ ਦੀ ਹਾਜ਼ਰੀ ਵਿੱਚ 13 ਬੱਸਾਂ ਦੀ ਚੈਕਿੰਗ ਦੁਰਾਨ, 358 ਯਾਤਰੀ ਚੈੱਕ ਕੀਤੇ ਗਏ, ਜਿਨ੍ਹਾਂ ਵਿਚੋਂ 27 ਵਿਅਕਤੀਆਂ ਦੇ ਮਾਸਕ ਨਾ ਪਹਿਨਣ ਕਾਰਨ ਚਲਾਨ ਕੱਟੇ ਗਏ। ਇਸ ਮੌਕੇ ਐਸਡੀਐਮ ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮੂੰਹ ਤੇ ਮਾਸਕ ਪਹਿਨ ਕੇ ਘਰ ਤੋਂ ਬਾਹਰ ਨਿਕਲਿਆ ਜਾਵੇ ਅਤੇ ਸੋਸਲ ਡਿਸਟੈਂਸ ਦੀ ਪਾਲਣਾ ਕੀਤੀ ਜਾਵੇ ਅਤੇ ਸਮੇਂ ਸਮੇਂ ਸਾਬਣ ਨਾਲ ਹੱਥਾਂ ਨੂੰ ਧੋਇਆ ਜਾਵੇ ਅਤੇ ਬਿਨ੍ਹਾਂ ਵਜ੍ਹਾ ਬਾਜ਼ਾਰ ਵਿੱਚ ਨਾ ਆਇਆ ਜਾਵੇ।