ਮਹਿਲ ਕਲਾਂ/ਬਰਨਾਲਾ- ਜੁਲਾਈ 2020 -(ਗੁਰਸੇਵਕ ਸਿੰਘ ਸੋਹੀ)- ਕਸਬਾ ਮਹਿਲ ਕਲਾਂ ਵਿੱਚ ਇੱਕ ਕਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਦੋ ਦੁਕਾਨਦਾਰਾਂ ਤੋਂ ਬਾਅਦ ਤੁਰੰਤ ਦੁਕਾਨਦਾਰ ਭਾਈਚਾਰੇ ਦੀ ਇੱਕ ਹੰਗਾਮੀ ਮੀਟਿੰਗ ਬੀ ਡੀ ਪੀ ਓ ਕੰਪਲੈਕਸ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਦੁਕਾਨਦਾਰਾਂ ਨੇ ਹਿੱਸਾ ਲੈਂਦਿਆਂ ਫੈਸਲਾ ਕੀਤਾ ਗਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਨਾਲ -ਨਾਲ ਉਹ ਖ਼ੁਦ ਆਪਣੇ ਤੌਰ ਤੇ 5 ਜੁਲਾਈ ਤੋਂ 10 ਜੁਲਾਈ ਦਿਨ ਵੀਰਵਾਰ ਤੱਕ ਦੁਕਾਨਾਂ ਮੁਕੰਮਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਮੌਕੇ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਪੰਨੂੰ ,ਗਗਨਦੀਪ ਸਿੰਘ ਸਰਾਂ, ਅਮਰੀਕ ਸਿੰਘ ਸਰਾਂ ,ਪੰਨਾ ਜਿਊਲਰਜ ,ਪ੍ਰਦੀਪ ਵਰਮਾ ਸਮੇਤ ਬਾਂਸਲ ਸੀਮੈਂਟ ਸਟੋਰ ,ਸਿੰਗਲਾ ਸਵੀਟਸ ਆਦਿ ਮਾਲਕਾਂ ਨੇ ਕਿਹਾ ਕਿ ਇਹ ਕਰੋਨਾ ਵਾਰਸ ਦੀ ਬਿਮਾਰੀ ਕਿਸੇ ਵੀ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ । ਇਸ ਤੋਂ ਬਚਣ ਲਈ ਸਾਨੂੰ ਸਾਵਧਾਨੀ ਦੀ ਜ਼ਰੂਰਤ ਹੈ ।ਇਸ ਕਾਰਨ ਹੀ ਅੱਜ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ।ਇਸ ਮੌਕੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿੱਚ ਕੋਈ ਕਰੋਨਾ ਦੇ ਲੱਛਣ ਦਾ ਸ਼ੱਕ ਜ਼ਾਹਰ ਹੁੰਦਾ ਹੈ ਤਾਂ ਉਹ ਤੁਰੰਤ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਆਪਣੀ ਜਾਂਚ ਲਈ ਟੈਸਟ ਕਰਵਾਉਣ ਅਤੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇੱਕ ਹਫ਼ਤੇ ਦੇ ਅੰਦਰ ਅੰਦਰ ਪੰਜਾਬ ਕੰਪਿਊਟਰਾਈਜ਼ ਲੋਬੋਰੇਟਰੀ ਅਤੇ ਸੋਨੀ ਟੈਲੀਕਾਮ ਨੇੜੇ ਬੀਡੀਪੀਓ ਦਫਤਰ ਮਹਿਲ ਕਲਾਂ ਵਿਖੇ ਕਿਸੇ ਕੰਮ ਲਈ ਗਿਆ ਹੈ ਤਾਂ ਉਹ ਵੀ ਹਸਪਤਾਲ ਕਰਮਚਾਰੀਆਂ ਨਾਲ ਸੰਪਰਕ ਕਰਕੇ ਆਪਣੀ ਜਾਂਚ ਕਰਵਾਉਣ। ਇਸ ਮੌਕੇ ਰਘਵੀਰ ਪ੍ਰਕਾਸ਼ ਰੱਘਾ, ਬਾਂਸਲ ਸਾਈਕਲ ਸਟੋਰ ,ਗੁਰੂ ਬਰਤਨ ਸਟੋਰ, ਬਲਦੇਵ ਸਹੌਰੀਏ, ਪੰਨਾ ਜਿਊਲਰ ,ਜੋਤੀ ਇਲੈਕਟਿ੍ਕ ਸਟੋਰ, ਅਗਰਵਾਲ ਫੈਸ਼ਨ ਗੈਲਰੀ ,ਅਮਨਪ੍ਰੀਤ ਸਟੂਡੀਓ, ਐੱਸ ਕੇ ਗਿਫਟ ਹਾਊਸ,ਸਿੰਘ ਸਟੂਡੀਓ, ਪਾਸੀ ਸਵੀਟਸ ਆਦਿ ਦੁਕਾਨਾਂ ਦੇ ਮਾਲਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।