You are here

ਭਰਜਾਈ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਆਪਣੀ ਹੀ ਨਣਦ ਦਾ ਬੇਰਹਿਮੀ ਨਾਲ ਕਤਲ

ਕਤਲ ਦੇ ਦੋਸ਼ ਵਿਚ ਭਰਜਾਈ ਅਤੇ ਉਸਦਾ ਪ੍ਰੇਮੀ ਗਿਰਫਤਾਰ, ਕਤਲ ਕਰਕੇ ਚੁਰਾਏ ਗਹਿਣੇ ਬਰਾਮਦ

ਜਗਰਾਓਂ/ਲੁਧਿਆਣਾ, ਜੁਲਾਈ 2020 ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )—ਜਗਰਾਓਂ ਨੇੜੇ ਪਿੰਡ ਅਕਾਲਗੜ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸਫਲਤਾ ਪੂਰਵਕ ਸੁਲਝਾਉਂਦੇ ਹੋਏ ਆਪਣੀ ਹੀ ਨਣਦ ਦਾ ਆਪਣੇ ਪ੍ਰੇਮੀ ਨਾਲ ਮਿਲਕੇ ਕਤਲ ਕਰਨ ਵਾਲੀ ਭਰਜਾਈ ਨੂੰ ਅਤੇ ਉਸਦੇ ਪ੍ਰੇਮੀ ਨੂੰ ਗਿਰਫਤਾਰ ਕਰ ਲਿਆ। ਐਸ. ਐਸ. ਪੀ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਅਕਾਲਗੜ੍ਹ, ਥਾਣਾ ਸੁਧਾਰ ਵਿਖੇ ਹੋਏ ਲੜਕੀ ਦੇ ਅੰਨ੍ਹੇ ਕਤਲ ਦੇ ਸਬੰਧ ਸੂਚਨਾ ਮਿਲੀ ਕਿ ਪਿੰਡ ਅਕਾਲਗੜ੍ਹ ਵਿਖੇ ਬਲਵੀਰ ਕੌਰ ਉਰਫ ਚੀਨੂ ਪੁੱਤਰੀ ਮੇਵਾ ਸਿੰਘ ਵਾਸੀ ਨੇੜੇ ਚਰਚ ਅਕਾਲਗੜ੍ਹ ਥਾਣਾ ਸੁਧਾਰ ਜਿਸਦੀ ਉਮਰ ਕਰੀਬ 23 ਸਾਲ ਹੈ ਜੋ ਘਰ ਵਿੱਚ ਇਕੱਲੀ ਸੀ, ਦਾ ਕਿਸੇ ਨਾਮਲੂਮ ਵਿਅਕਤੀ ਵੱਲੋਂ ਘਰ ਵਿੱਚ ਹੀ ਕਤਲ ਕਰਕੇ ਲਾਸ਼ ਛੱਡ ਗਏ ਸਨ। ਜਿਸਤੇ ਫੋਰੀ ਕਾਰਵਾਈ ਕਰਦੇ ਹੋਏ ਰਾਜਵੀਰ ਸਿੰਘ ਕਪਤਾਨ ਪੁਲਿਸ (ਡੀ), ਗੁਰਬੰਸ ਸਿੰਘ ਬੈਂਸ, ਉਪ ਕਪਤਾਨ ਪੁਲਿਸ ਦਾਖਾ, ਅਜੈਬ ਸਿੰਘ ਮੁੱਖ ਅਫਸਰ ਥਾਣਾ ਸੁਧਾਰ, ਸਿਮਰਜੀਤ ਸਿੰਘ ਇੰਚਾਰਜ, ਸੀ.ਆਈ.ਏ ਸਟਾਫ, ਜਗਰਾਉ ਨੂੰ ਮੋਕਾ ਤੇ ਭੇਜਿਆ ਗਿਆ। ਜਿੱਥੇ ਵਿਵੇਕਸ਼ੀਲ ਸੋਨੀ ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ)  ਵੀ ਮੋਕਾ ਪਰ ਪੁੱਜੇ। ਮੋਕਾ ਪਰ ਹੀ ਫਾਰੈਂਸਿਕ/ਐਫ.ਐਸ.ਐਲ ਟੀਮਾਂ ਨੂੰ ਡੂੰਘਾਈ ਨਾਲ ਤਫਤੀਸ਼ ਕਰਨ ਲਈ ਕਿਹਾ ਗਿਆ। ਮ੍ਰਿਤਕ ਦੇ ਪਿਤਾ ਜੋ ਕਿ ਭਾਰਤੀ ਫੋਜ ਵਿੱਚੋਂ ਬਤੋਰ ਆਨਰੇਰੀ ਕੈਪਟਨ ਰਿਟਾਇਰ ਹਨ, ਦੇ ਬਿਆਨ ਤੇ ਮੁਕੱਦਮਾ ਥਾਣਾ ਸੁਧਾਰ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ । ਗੁਰਬੰਸ ਸਿੰਘ ਬੈਂਸ, ਉਪ ਕਪਤਾਨ ਪੁਲਿਸ ਦਾਖਾ ਦੀ ਨਿਗਰਾਨੀ ਹੇਠ ਮੁਕੱਦਮਾ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਤਫਤੀਸ਼ ਆਰੰਭੀ ਗਈ। ਪੁਲਿਸ ਵੱਲੋਂ ਪਿੰਡ ਅਕਾਲਗੜ੍ਹ ਵਿਖੇ ਘਟਨਾ ਸਥਾਨ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਪਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਲਈਆਂ ਗਈਆਂ। ਫੁਟੇਜ਼ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਮੋਟਰਸਾਇਕਲ ਪਰ ਆਉਦੇ ਦਿਖਾਈ ਦਿੱਤੇ। ਜਿੰਨਾ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਦਿਖਾਈ ਦਿੱਤੇ। ਫਿਰ ਟੈਕਨੀਕਲ ਸਹਾਇਤਾ ਲੈਂਦੇ ਹੋਏ ਮੋਟਰਸਾਇਕਲ ਦੇ ਨੰਬਰ ਦੀ ਦਰਿਆਫਤ ਕੀਤੀ ਗਈ ਜੋ ਸ਼ੱਕ ਦੀ ਸੂਈ ਪਰੀਵਾਰਕ ਮੈਂਬਰਾਂ ਵੱਲ ਹੀ ਘੁੰਮੀ। ਸਫਾ ਮਿਸਲ ਪਰ ਸ਼ਹਾਦਤ ਆਉਣ ਤੋਂ ਬਾਅਦ ਮੁਦੱਈ ਮੇਵਾ ਸਿੰਘ ਦੀ ਨੂੰਹ ਚਰਨਜੀਤ ਕੋਰ ਪਤਨੀ ਜਤਿੰਦਰ ਸਿੰਘ ਵਾਸੀ ਹਿਸੋਵਾਲ ਥਾਣਾ ਸੁਧਾਰ ਹਾਲ ਵਾਸੀ ਮੁੱਲਾਂਪਰ ਲਿੰਕ ਰੋਡ ਥਾਣਾ ਦਾਖਾ, ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ ਨੂੰ ਉਕਤ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ। ਮੁੱਖ ਅਫਸਰ ਥਾਣਾ ਸੁਧਾਰ ਦੀ ਪਾਰਟੀ ਵੱਲੋਂ ਰੇਡ ਕਰਨ ਉਪਰੰਤ ਮ੍ਰਿਤਕ ਲੜਕੀ ਬਲਵੀਰ ਕੌਰ ਦੀ ਭਾਬੀ ਚਰਨਜੀਤ ਕੋਰ ਪਤਨੀ ਜਤਿੰਦਰ ਸਿੰਘ ਵਾਸੀ ਹਿਸੋਵਾਲ ਥਾਣਾ ਸੁਧਾਰ ਹਾਲ ਵਾਸੀ ਮੁੱਲਾਂਪਰ ਲਿੰਕ ਰੋਡ ਨੂੰ ਕਾਬੂ ਕੀਤਾ ਗਿਆ। ਜਿਸਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਉਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਮ੍ਰਿਤਕਾ ਦੀ ਭਾਬੀ ਚਰਨਜੀਤ ਕੌਰ ਦਾ ਦੋਸਤ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ ਜਿਸ ਨਾਲ ਉਸਦੇ ਸਬੰਧ ਹਨ , ਨੂੰ ਵੀ ਕਾਬੂ ਕਰ ਲਿਆ ਗਿਆ। ਕਾਬੂ ਕਰਨ ਸਮੇਂ ਉਸ ਪਾਸੋ ਘਟਨਾ ਸਮੇ ਵਰਤਿਆ ਮੋਟਰਸਾਇਕਲ ਵੀ ਬ੍ਰਾਮਦ ਕੀਤਾ ਗਿਆ। ਦੋਵਾਂ ਦੀ ਪੁੱਛਗਿੱਛ ਤੋਂ ਬਾਅਦ ਘਟਨਾ ਸਮੇਂ ਲੁੱਟੇ ਗਏ ਸੋਨੇ ਦੇ ਗਹਿਣੇ ਜਿੰਨਾ ਵਿੱਚ 1 ਸੈਟ ਹਾਰ ਸੋਨਾ ਸਮੇਤ ਕੰਨਾ ਦੇ ਕਾਂਟੇ, 2 ਸੋਨੇ ਦੀਆਂ ਚੂੜੀਆਂ, 5 ਜੈਂਟਸ ਮੁੰਦਰੀਆਂ, ਇੱਕ ਸੋਨੇ ਦਾ ਕੜ੍ਹਾ ਜੈਂਟਸ,3 ਲੇਡੀਜ਼ ਮੁੰਦਰੀਆਂ, 1 ਸਿੱਟ ਸਮੇਤ ਨੈਕਲੇਸ ਈਅਰ ਰਿੰਗਸ ਟਿੱਕਾ, ਟਿੱਕਾ ਲੇਡੀਜ਼, ਇੱਕ ਬਾਲੀ ਅਤੇ ਬੱਚੇ ਵਾਲੀ ਰਿੰਗ ਤੇ ਸਿੰਗਲ ਨੱਕ ਵਾਲੀ ਬਾਲੀ, 3 ਚੈਨ, 2 ਸਹਾਰੇ ਸਮੇਤ ਪੈਂਡਲ, ਨੋਜ਼ ਪਿੰਨ ਕੋਕਾ, 1 ਮੰਗਲ ਸੂਤਰ ਮਾਲਾ (14 ਪੀਸ ਸੋਨੇ ਦੇ ਮੋਤੀ) ਕੁੱਲ ਸੋਨੇ ਦੇ ਗਹਿਣਿਆਂ ਦੀ ਕੀਮਤ 7 ਲੱਖ 71 ਹਜ਼ਾਰ ਰੁਪਏ , 2 ਘੜੀਆਂ ਮਾਰਕਾ ਐਚ.ਐਮ.ਟੀ, ਅਤੇ ਚਾਦੀ ਦੇ ਗਹਿਣੇ ਦੋ ਝਾਜਰਾ, 1 ਚੈਨ ਚਾਦੀ ਬ੍ਰਾਮਦ ਕੀਤੀਆਂ ਗਈਆਂ ।   ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਦੱਈ ਕੈਪਟਨ ਮੇਵਾ ਸਿੰਘ ਦੀ ਪਹਿਲਾਂ ਸ਼ਾਦੀ ਸਾਲ 1978 ਵਿੱਚ ਪਰਮਜੀਤ ਕੌਰ ਵਾਸੀ ਰਾਏਕੋਟ ਨਾਲ ਹੋਈ ਸੀ। ਜਿਸਦੀ ਪਹਿਲੀ ਪਤਨੀ ਦੀ ਮੋਤ ਹੋ ਗਈ ਸੀ। ਮੁਦੱਈ ਕੈਪਟਨ ਮੇਵਾ ਸਿੰਘ ਦੇ ਪਹਿਲੇ ਵਿਆਹ ਤੋਂ 3 ਬੱਚੇ ਸਨ। ਵੱਡਾ ਲੜਕਾ ਜਤਿੰਦਰ ਸਿੰਘ, ਉਸਤੋਂ ਛੋਟੀ ਲੜਕੀ ਜਸਵਿੰਦਰ ਕੋਰ ਅਤੇ ਸਭ ਤੋਂ ਛੋਟੀ ਲੜਕੀ ਬਲਜਿੰਦਰ ਕੌਰ ਹੈ। ਇਸਦਾ ਲੜਕਾ ਜਤਿੰਦਰ ਸਿੰਘ ਪਿੰਡ ਮੰਡਿਆਣੀ ਵਿਆਹਿਆ ਹੋਇਆ ਹੈ। ਮੁਦੱਈ ਕੈਪਟਨ ਮੇਵਾ ਸਿੰਘ ਨੇ ਆਪਣੀ ਪਹਿਲੀ ਪਤਨੀ ਦੀ ਮੋਤ ਤੋ ਬਾਅਦ ਸਾਲ 2000 ਵਿੱਚ ਬਲਵਿੰਦਰ ਕੋਰ ਵਾਸੀ ਮਹੇਰਨਾਂ ਕਲ਼ਾਂ ਨਾਲ ਦੂਜੀ ਸ਼ਾਦੀ ਕਰ ਲਈ। ਇਸਦੀ ਦੂਜੀ ਪਤਨੀ ਬਲਵਿੰਦਰ ਕੋਰ ਆਪਣੇ ਪਹਿਲੇ ਵਿਆਹ ਦੀ ਲੜਕੀ ਬਲਵੀਰ ਕੋਰ ਉਰਫ ਚੀਨੂ ਨੂੰ ਨਾਲ ਲੈ ਕੇ ਆਈ ਸੀ। ਜੋ ਕਿ ਮ੍ਰਿਤਕਾ ਹੈ। ਇਸਦੀ ਲੜਕੀ ਦਾ ਪਾਲਣ ਪੋਸ਼ਣ ਕੈਪਟਨ ਮੇਵਾ ਸਿੰਘ ਵੱਲੋਂ ਹੀ ਕੀਤਾ ਗਿਆ। ਪਹਿਲੇ ਵਿਆਹ ਦੇ ਬੱਚਿਆਂ ਦੀ ਸ਼ਾਦੀ ਕਰ ਦਿੱਤੀ ਸੀ। ਇਸਦੇ ਲੜਕੇ ਜਤਿੰਦਰ ਸਿੰਘ ਦੀ ਪਤਨੀ ਚਰਨਜੀਤ ਕੌਰ ਮਹਿਸੂਸ ਕਰਦੀ ਸੀ ਕਿ ਉਸਦੇ ਪਤੀ ਦੀ ਮਤਰੇਈ ਮਾਂ ਇਹਨਾਂ ਨਾਲ ਵਿਤਕਰਾ ਕਰਦੀ ਹੈ ਕਿਉਕਿ ਇਹਨਾਂ ਪਤੀ ਪਤਨੀ ਨੂੰ ਵੱਖ ਕਰ ਦਿੱਤਾ ਗਿਆ ਸੀ। ਜੋ ਦਿਹਾੜੀ ਕਰਕੇ ਬਹੁਤ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਸੀ। ਜਤਿੰਦਰ ਸਿੰੰਘ 3 ਸਾਲ ਤੋਂ ਦੁਬਈ ਕੰਮ ਕਾਰ ਲਈ ਚਲਿਆ ਗਿਆ ਸੀ। ਇਸੇ ਦੋਰਾਨ ਚਰਨਜੀਤ ਕੌਰ ਦੇ ਹਰਜੀਤ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ ਨਾਲ ਸਬੰਧ ਬਣ ਗਏ ਸਨ। ਚਰਨਜੀਤ ਕੌਰ ਦਾ ਪਤੀ ਦੁਬਈ ਤੋਂ ਵਾਪਸ ਆ ਗਿਆ ਅਤੇ ਹੁਣ ਇਹ ਤਿੰਨੋ ਹੀ ਆਪਣੀ ਰਜ਼ਾਮੰਦੀ ਨਾਲ ਲਿੰਕ ਰੋਡ, ਮੰਡੀ ਮੁੱਲਾਂਪੁਰ ਜਸਵੰਤ ਸਿੰਘ ਦੇ ਘਰ ਕਿਰਾਏ ਤੇ ਰਹਿੰਦੇ ਹਨ। ਮਿਤੀ 1-7-2020 ਨੂੰ ਚਰਨਜੀਤ ਕੌਰ ਆਪਣੇ ਪਤੀ ਜਤਿੰਦਰ ਸਿੰਘ ਨਾਲ ਉਸਦੇ ਪਿਤਾ ਦੇ ਘਰ ਪਿੰਡ ਅਕਾਲਗੜ੍ਹ ਰਾਤ ਰੁਕੀ ਸੀ। ਜਿੱਥੇ ਉਸਨੂੰ ਪਤਾ ਲੱਗਾ ਕਿ ਮ੍ਰਿਤਕਾ ਬਲਵੀਰ ਕੋਰ ਉਰਫ ਚੀਨੂ ਦੀ ਸਟੱਡੀ ਬੇਸ ਤੇ ਕਨੇਡਾ ਤੋਂ ਆਫਰ ਲੈਟਰ ਆ ਚੁੱਕੀ ਹੈ। ਉਸਨੂੰ ਇਹ ਵੀ ਪਤਾ ਲੱਗਾ ਕਿ ਬਲਵੀਰ ਕੋਰ ਉਰਫ ਚੀਨੂ ਦੇ ਕਨੇਡਾ ਜਾਣ ਤੇ ਕਾਫੀ ਖਰਚ ਹੋਣਾ ਹੈ ਅਤੇ ਇਹ ਵੀ ਪਤਾ ਲੱਗਾ ਕਿ ਘਰ ਵਿੱਚ ਕਾਫੀ ਸੋਨਾ ਤੇ ਕਾਫੀ ਨਗਦ ਰੁਪਏ ਪਏ ਹਨ। ਇਸ ਗੱਲ ਤੇ ਉਸਦੇ ਮਨ ਵਿੱਚ ਖੁੰਦਕ ਅਤੇ ਬਦਨੀਤੀ ਆ ਗਈ। ਫਿਰ ਇਹ ਅਗਲੇ ਦਿਨ ਮਿਤੀ 2 ਜੁਲਾਈ ਨੂੰ ਆਪਣੇ ਘਰ ਵਾਪਸ ਆ ਗਏ। ਇਸਦਾ ਪਤੀ ਜਤਿੰਦਰ ਸਿੰਘ ਜੋ ਜੇਮੋਟੋ ਕੰਪਨੀ ਵਿੱਚ ਡਿਲਵਰੀ ਬੁਆਏ ਦੇ ਤੋਰ ਤੇ ਨੋਕਰੀ ਕਰਦਾ ਹੈ, ਆਪਣੇ ਨੋਕਰੀ ਤੇ ਲੁਧਿਆਣੇ ਚਲਾ ਗਿਆ। ਫਿਰ ਚਰਨਜੀਤ ਕੌਰ ਨੇ ਆਪਣੇ ਦੋਸਤ ਹਰਜੀਤ ਸਿੰਘ ਨਾਲ ਮਿਲਕੇ ਹਮਸ਼ਵਰਾ ਹੋ ਕੇ ਲੁੱਟ ਦੀ ਨੀਅਤ ਨਾਲ ਮ੍ਰਿਤਕਾ ਬਲਵੀਰ ਕੌਰ ਉਰਫ ਚੀਨੂ ਦੇ ਘਰ ਮੋਟਰਸਾਇਕਲ ਪਰ ਆ ਗਏ। ਚਰਨਜੀਤ ਕੌਰ ਨੇ ਮ੍ਰਿਤਕਾ ਬਲਵੀਰ ਕੋਰ ਉਰਫ ਚੀਨੂ ਨਾਲ ਗੱਲ ਕਰਕੇ ਇਹ ਪਤਾ ਕਰ ਲ਼ਿਆ ਸੀ ਉਸਦੇ ਮਾਤਾ ਪਿਤਾ ਘਰ ਨਹੀ ਹਨ। ਫਿਰ ਚਰਨਜੀਤ ਕੌਰ ਇਕੱਲੀ ਹੀ ਘਰ ਅੰਦਰ ਆ ਗਈ ਉਸਦਾ ਸਾਥੀ ਹਰਜੀਤ ਸਿੰਘ ਬਾਹਰ ਖੜ੍ਹਕੇ, ਘੁੰਮਕੇ ਨਿਗਰਾਨੀ ਕਰਨ ਲੱਗਾ। ਜੋ ਕਿ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ। ਮੋਕਾ ਦੇਖਕੇ ਚਰਨਜੀਤ ਕੌਰ ਨੇ ਬਲਵੀਰ ਕੌਰ ਦੇ ਗਲ ਵਿੱਚ ਚੁੰਨੀ ਪਾ ਕੇ ਉਸਦਾ ਗਲਾ ਘੁੱਟ ਦਿੱਤਾ ਅਤੇ ਉੱਥੇ ਪਏ ਸੋਟੇ ਨਾਲ ਉਸਦੇ ਸਿਰ ਵਿੱਚ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਉੱਥੋਂ ਸਾਰਾ ਸੋਨਾ ਲੁੱਟਕੇ ਆਪਣੇ ਦੋਸਤ ਹਰਜੀਤ ਸਿੰਘ ਨਾਲ ਮੋਕਾ ਤੋਂ ਫਰਾਰ ਹੋ ਗਈ ।