You are here

ਗਰਮੀ ਦੇ ਮੌਸਮ ਵਿੱਚ ਪੰਛੀਆਂ ਅਤੇ ਜੀਵ ਜੰਤੂਆਂ ਦੀ ਦੇਖਭਾਲ ਕਰਨਾ ਮਨੁੱਖ ਦਾ ਫਰਜ਼ ਬਣਦਾ। ਸੰਤ ਬਾਬਾ ਰਾਮ ਮੁਨੀ ਜੀ 

ਹਠੂਰ /ਲੁਧਿਆਣਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਨਾਲ-ਨਾਲ ਕੁਦਰਤ ਵੱਲੋਂ ਸੋਕੇ ਦਾ ਕਹਿਰ ਵੀ ਜਾਰੀ ਹੈ। ਪੇੜ ,ਪੌਦੇ ,ਜੀਵ ਜੰਤੂ ਅਤੇ ਪੰਛੀਆਂ ਨੂੰ ਇਸ ਵੇਲੇ ਇਨਸਾਨ ਦੀ ਬਹੁਤ ਜ਼ਰੂਰਤ ਹੈ। ਇਨਸਾਨੀਅਤ ਦੇ ਨਾਤੇ ਹਰ ਇੱਕ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਬੇਜ਼ਬਾਨ ਪੰਛੀਆਂ ਵੱਲ ਵੀ ਧਿਆਨ ਦੇਣ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ ਦੇ ਮੁਖੀ ਸੰਤ ਬਾਬਾ ਰਾਮ ਮੁਨੀ ਜੀ ਨੇ ਕਿਹਾ ਕਿ ਕਿਸਾਨ ਵੀਰ ਝੋਨਾ ਪਾਲ ਦੇ ਸਮੇਂ ਧਿਆਨ ਦੇਣ ਜਿਵੇਂ ਕਿ ਯੂਰੀਆ ਰੇਹ ਸੁੱਟਦੇ ਨੇ ਬੋਰੀਆਂ ਦੇ ਧਾਗੇ ਖੇਤ ਵਿੱਚ ਨਹੀਂ ਸੁੱਟਣੇ ਚਾਹੀਦੇ ਦੇਖਿਆ ਜਾਂਦਾ ਹੈ ਕਿ ਪੰਛੀਆਂ ਦੇ ਪੈਰ ਉਨ੍ਹਾਂ ਧਾਗਿਆਂ ਵਿੱਚ ਫਸ ਜਾਂਦੇ ਨੇ ਅਤੇ ਤੜਫ-ਤੜਫ ਕੇ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸਾਨੂੰ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਰੋਜ਼ਾਨਾ ਤਾਜ਼ਾ ਪਾਣੀ ਜ਼ਰੂਰ ਰੱਖ ਦੇਣਾ ਚਾਹੀਦਾ ਹੈ ਕਿ ਬੇਜ਼ਬਾਨ ਕੋਈ ਪੰਛੀ ਪਿਆਸ ਨਾਲ ਨਾ ਮਰੇ ਅਤੇ ਬਾਹਰ ਖੇਤਾਂ ਵਿੱਚ ਪੰਛੀਆਂ ਦੇ ਖਾਣ ਲਈ ਕੋਈ ਭੋਜਨ ਨਹੀਂ ਹੈ ਸਾਡਾ ਫਰਜ਼ ਬਣਦਾ ਹੈ ਕਿ ਸਾਨੂੰ ਆਪਣੇ ਘਰਾਂ ਦੀਆਂ ਛੱਤਾਂ ਜਾਂ ਆਪਣੇ ਆਲੇ-ਦੁਆਲੇ ਵਿਹਲੀ ਥਾਂ, ਜਗ੍ਹਾ ਤੇ ਕਣਕ ਦਾਲ ਜੋ ਵੀ ਪੰਛੀ ਭੋਜਨ ਖਾਂਦੇ ਨੇ ਰੋਜ਼ਾਨਾ ਇੱਕ ਜਾਂ ਦੋ ਵਾਰ ਜ਼ਰੂਰ ਪਾਉਣੇ ਚਾਹੀਦੇ ਹਨ। ਮਨੁੱਖੀ ਜੀਵਨ ਦੇ ਵਿੱਚ ਖ਼ੁਸ਼ੀਆਂ ਪ੍ਰਾਪਤ ਕਰਨ ਦੇ ਲਈ ਪੁੰਨ ਦਾਨ ਕਰਨਾ ਜ਼ਰੂਰੀ ਹੈ।