ਵਾਸ਼ਿੰਗਟਨ, ਜੁਲਾਈ 2020-(ਏਜੰਸੀ)-
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਨਣਾ ਹੈ ਕਿ ਭਾਰਤ ਅਤੇ ਖ਼ਿੱਤੇ ਦੇ ਹੋਰ ਮੁਲਕਾਂ ਖਿਲਾਫ਼ ਪੇਈਚਿੰਗ ਦੇ ਹਮਲਾਵਰ ਰੁਖ ਨਾਲ ਚੀਨ ਦੀ ਕਮਿਊਨਿਸਟ ਪਾਰਟੀ ਦਾ ‘ਅਸਲ ਚਿਹਰਾ’ ਨੰਗਾ ਹੋ ਗਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੇ ਮੈਕਨੇਨੀ ਨੇ ਕਿਹਾ ਕਿ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਪੂਰਬੀ ਲੱਦਾਖ ’ਚ ਹੋਈ ਹਿੰਸਕ ਝੜਪ ਮਗਰੋਂ ਅਮਰੀਕਾ ਵੱਲੋਂ ਹਾਲਾਤ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਕਈ ਸੰਸਦ ਮੈਂਬਰ ਵੀ ਅਸਲ ਕੰਟਰੋਲ ਰੇਖਾ ’ਤੇ ਚੀਨ ਦੇ ਰਵੱਈਏ ਨੂੰ ਲੈ ਕੇ ਫਿਕਰ ਜਤਾ ਚੁੱਕੇ ਹਨ।