You are here

2020 ਦੇ ਅੰਤ ਤੱਕ ਸੂਬੇ ਵਿਚ 12 ਹੋਰ ਹਸਪਤਾਲ ਚਾਲੂ ਕੀਤੇ ਜਾਣ ਦਾ ਟੀਚਾ - ਸਿਹਤ ਅਤੇ ਪਰਿਵਾਰ ਭਲਾਈ ਮੰਤਰੀ

ਖੰਨਾ ਵਿਖੇ 30 ਬਿਸਤਰਿਆਂ ਵਾਲੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ

ਖੰਨਾ/ਲੁਧਿਆਣਾ, ਜੂਨ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)—ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਕਰਕੇ ਹੀ ਸੂਬੇ ਵਿਚ ਹੁਣ ਤਕ 25 ਨਵੇਂ ਹਸਪਤਾਲ ਚਾਲੂ ਕਰ ਦਿੱਤੇ ਗਏ ਜਦਕਿ 12 ਹੋਰ ਨਵੇਂ ਹਸਪਤਾਲ ਸਾਲ 2020 ਦੇ ਅੰਤ ਤਕ ਚਾਲੂ ਕਰਨ ਦਾ ਟੀਚਾ ਹੈ। ਅੱਜ ਖੰਨਾ ਦੇ ਸਿਵਲ ਹਸਪਤਾਲ ਵਿਖੇ 30 ਬਿਸਤਰਿਆਂ ਵਾਲੇ ਜੱਚਾ ਬੱਚਾ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕਰਦਿਆਂ ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਿਹਤ ਸਹੂਲਤਾਂ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਖੰਨਾ ਸਮੇਤ ਸੂਬੇ ਵਿਚ ਹੁਣ ਤੱਕ 25 ਹਸਪਤਾਲ ਬਣਾਏ ਗਏ ਹਨ, ਜਦਕਿ 12 ਹੋਰ ਹਸਪਤਾਲ ਬਣ ਰਹੇ ਹਨ, ਜਿੰਨਾ ਨੂੰ 2020 ਦੇ ਅੰਤ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਸਰਕਾਰੀ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਗੱਲ ਕਰਦਿਆਂ ਓਹਨਾ ਕਿਹਾ ਕਿ ਇਹ ਘਾਟ ਪੂਰੀ ਕਰਨ ਲਈ 4000 ਅਸਾਮੀਆਂ ਦਾ ਏਜੰਡਾ ਕੈਬਿਨੇਟ ਵਿੱਚ ਪੇਸ਼ ਹੋਵੇਗਾ। ਇਸ ਤੋਂ ਇਲਾਵਾ ਹੋਰ ਸਹਾਇਕ ਅਸਾਮੀਆਂ ਵੀ ਜਲਦ ਹੀ ਭਰੀਆਂ ਜਾਣਗੀਆਂ। ਹੋਰ ਕੱਚੇ ਮੁਲਾਜਮ ਵੀ ਪੱਕੇ ਕੀਤੇ ਜਾਣਗੇ। ਸਿਵਲ ਹਸਪਤਾਲ ਖੰਨਾ ਦੀਆਂ ਘਾਟਾਂ ਨੂੰ ਪੂਰਾ ਕਰਨ ਦਾ ਐਲਾਨ ਕਰਦਿਆਂ ਓਹਨਾ ਕਿਹਾ ਕਿ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ  ਦੀ ਕਮੀ ਨਹੀਂ ਰਹੇਗੀ। ਓਹਨਾ ਕਿਹਾ ਕਿ ਇਸ ਇਲਾਕੇ ਵਿਚ ਮੈਡੀਕਲ ਕਾਲਜ ਖੋਲ•ਣ ਬਾਰੇ ਮੁੱਦਾ ਓਹ ਮੁੱਖ ਮੰਤਰੀ ਕੋਲ ਉਠਾਉਣਗੇ। ਓਹਨਾ ਕਿਹਾ ਕਿ ਕੋਵਿਡ ਨਾਲ ਨਜਿੱਠਣ ਵਿੱਚ ਪੰਜਾਬ ਦੀ ਕਾਰਗੁਜਾਰੀ ਬਹੁਤ ਵਧੀਆ ਰਹੀ ਹੈ। ਓਹਨਾ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ। ਓਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰ ਗੁਰਕੀਰਤ ਸਿੰਘ ਕੋਟਲੀ ਨੇ ਇਲਾਕੇ ਦੀਆਂ ਮੰਗਾਂ ਦਾ ਜ਼ਿਕਰ ਕੀਤਾ। ਓਹਨਾ ਕਿਹਾ ਕਿ ਇਹ ਸ਼ਹਿਰ ਮੁੱਖ ਮਾਰਗ ਉਤੇ ਹੋਣ ਕਾਰਨ  ਏਥੇ ਸਿਹਤ ਸਹੂਲਤਾਂ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ। ਓਹਨਾ ਇਹ ਜੱਚਾ ਬੱਚਾ ਹਸਪਤਾਲ ਇਸ ਇਲਾਕੇ ਨੂੰ ਦੇਣ ਲਈ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ। ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੱਚਾ ਬੱਚਾ ਹਸਪਤਾਲ ਖੰਨਾ ਲਈ ਵਰਦਾਨ ਸਾਬਿਤ ਹੋਵੇਗਾ। ਓਹਨਾ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੋਵਿੱਡ ਦੌਰਾਨ ਤੁਹਾਡੀ ਅਗਵਾਈ ਵਿੱਚ ਨਿਭਾਈ ਡਿਊਟੀ ਨੂੰ ਪੂਰੇ ਦੇਸ਼ ਨੇ ਮਾਨਤਾ ਦਿੱਤੀ ਹੈ। ਓਹਨਾ ਇਸ ਮੌਕੇ ਖੰਨਾ ਵਿੱਚ ਮੈਡੀਕਲ ਕਾਲਜ ਬਣਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਹਲਕਾ ਪਾਇਲ ਦੇ ਵਿਧਾੲਿਕ ਲਖਬੀਰ ਸਿੰਘ ਲੱਖਾ, ਵਿਧਾੲਿਕ ਗੁਰਪ੍ਰੀਤ ਸਿੰਘ, ਜ਼ਿਲਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਵਧੀਕ ਡਿਪਟੀ ਕਮਿਸ਼ਨਰ ਖੰਨਾ ਜਸਪਾਲ ਸਿੰਘ ਗਿੱਲ, ਉਪ ਮੰਡਲ ਮੈਜਿਸਟਰੇਟ ਸੰਦੀਪ ਸਿੰਘ, ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਲੋਕ ਵੀ ਹਾਜ਼ਰ ਸਨ।