ਹਠੂਰ ਜੂਨ 2020 -(ਨਛੱਤਰ ਸੰਧੂ)-ਅੱਜ ਸਵੇਰੇ ਪਿੰਡ ਹਠੂਰ ਵਿਖੇ ਉਸ ਸਮੇ ਦਹਿਸਤ ਦਾ ਮਾਹੌਲ ਬਣ ਗਿਆ ਜਦੋ ਸਿਹਤ ਵਿਭਾਗ ਦੀ ਟੀਮ ਵੱਲੋ ਜਾਂਚ ਉਪਰੰਤ ਇੱਕ ਵਿਅਕਤੀ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ।ਸੂਤਰਾਂ ਅਨੁਸਾਰ ਭਿੰਦਰ ਸਿੰਘ 40ਸਾਲਾ ਨਾਮੀ ਵਿਅਕਤੀ ਸਰਕਾਰੀ ਹਸਪਤਾਲ ਵਿੱਚੋ ਨਸਾ ਛੱਡਣ ਦੀ ਦਵਾਈ ਖਾਦਾ ਸੀ ਤੇ ਸਿਹਤ ਵਿਭਂਾਗ ਦੀਆਂ ਹਦਾਇਤਾਂ ਅਨੁਸਾਰ ਉਕਤ ਵਿਅਕਤੀ ਦਾ ਕਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜੀਟਿਵ ਨਿਕਲਿਆ।ਸਰਕਾਰੀ ਹਸਪਤਾਲ ਦੇ ਅਮਲੇ ਅਨੁਸਾਰ ਦੱਸਿਆ ਜਾਦਾ ਹੈ ਕਿ ਉਕਤ ਵਿਅਕਤੀ ਯੂ ਪੀ ਬਿਹਾਰ ਦੇ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ ਸੀ ਜੋ ਕਿ ਇੱਥੇ ਜੀਰੀ ਲਾਉਣ ਦਾ ਕੰਮ ਕਰਦੇ ਸਨ।ਉਨਾਂ੍ਹ ਦੇ ਦੱਸਣ ਅਨੁਸਾਰ ਉਕਤ ਵਿਅਕਤੀ ਦੇ ਸੰਪਰਕ ਵਿੱਚ ਤਿੰਨ ਹੋਰ ਵਿਅਕਤੀ ਹਨ ਜਿੰਨਾਂ੍ਹ ਨੂੰ ਆਈਸੋਲੇਟ ਕੀਤਾ ਜਾ ਸਕਦਾ ਹੈ।ਹੁਣ ਉਕਤ ਵਿਅਕਤੀ ਜਗਰਾਉ ਦੇ ਸਿਵਲ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।