ਜਗਰਾਉਂ/ਲੁਧਿਆਣਾ, ਜੂਨ 2020 - (ਰਛਪਾਲ ਸਿੰਘ ਸ਼ੇਰਪੁਰੀ/ਮਨਜਿੰਦਰ ਗਿੱਲ) -ਗਰੀਨ ਪੰਜਾਬ ਮਿਸਨ ਟੀਮ ਅਤੇ ਸ੍ਰੀ ਅਗਰਸੈਨ ਸੰਮਤੀ, ਜਗਰਾਉਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਦੀ ਲੜੀ ਤਹਿਤ ਅੱਜ ਸ੍ਰੀ ਮਨਮੋਹਨ ਕੌਸਿਕ, ਤਹਿਸੀਲਦਾਰ, ਜਗਰਾਉਂ ਦਾ ਵਿਸੇਸ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਚੌਕਰਸੀਆ ਦਾ ਪੌਦਾ ਵੀ ਭੇਟ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਪ੍ਰਦੂਸਿਤ ਹੋ ਰਹੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਘਰਾਂ ਵਿੱਚ ਮੈਡੀਸਨ ਪੌਦੇ ਲਗਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੌਦੇ ਵੰਡਣ ਸਮੇਂ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਉਹ ਬੂਟੇ ਦੀ ਸਾਂਭ_ਸੰਭਾਲ ਕਰਨ ਅਤੇ ਮੈਡੀਸਨ ਪੌਦਿਆਂ ਤੋਂ ਲਾਭ ਪ੍ਰਾਪਤ ਕਰਨ। ਇਸ ਮੌਕੇ ਸ੍ਰੀ ਕੌਸਿਕ ਨੇ ਜਥੇਬੰਦੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਭੇਟ ਕੀਤੇ ਪੌਦੇ ਨੂੰ ਆਪਣੇ ਘਰ ਵਿੱਚ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਅਮਨਜੀਤ ਸਿੰਘ ਖਹਿਰਾ, ਪ੍ਰੋ: ਕਰਮ ਸਿੰਘ ਸੰਧੂ, ਡਾ: ਨਰਿੰਦਰ ਸਿੰਘ ਬੀ. ਕੇ. ਗੈਸ ਏਜੰਸੀ, ਹਰਨਰਾਇਣ ਸਿੰਘ ਮੱਲੇਆਣਾ, ਰਾਜਿੰਦਰ ਸਿੰਘ ਧੀਰਾ, ਜਿੰਦਰ ਸਿੰਘ ਖਾਲਸਾ, ਸਤਪਾਲ ਸਿੰਘ ਦੇਹੜਕਾ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਕੁਲਦੀਪ ਸਿੰਘ ਤਲਵੰਡੀ ਧਾਮ ਹਾਜਰ ਸਨ।